ਚੰਡੀਗੜ੍ਹ:- ਆਸਟ੍ਰੇਲੀਆ ਵਿਖੇ ਮਿਤੀ 28 ਅਪ੍ਰੈਲ 2023 ਤੋਂ ਸ਼ੁਰੂ ਹੋ ਰਿਹਾ ਹੈ ਅੰਤਰ ਰਾਸ਼ਟਰੀ ਗੀਤਾ ਮਹਾ-ਉਤਸਵ। ਇਹ ਮਹਾ ਉਤਸਵ ਮਿਤੀ 28 ਅਪ੍ਰੈਲ 2023 ਤੋਂ 30 ਅਪ੍ਰੈਲ 2023 ਤੱਕ ਚਲੇਗਾ। ਇਸ ਅੰਤਰ ਰਾਸ਼ਟਰੀ ਗੀਤਾ ਮਹਾ-ਉਤਸਵ ਦੀ ੳਪਨਿੰਗ ਸਰਮਨੀ ਮਿਤੀ 28 ਅਪ੍ਰੈਲ ਨੂੰ ਫੈਡਰਲ ਪਾਰਲੀਮੈਂਟ, ਕਾਨਬੇਰਾ ਵਿੱਚ ਸਵੇਰੇ 10 ਵਜੇ ਤੋਂ ਸਵੇਰੇ 11:30 ਵਜੇ ਹੋਵੇਗੀ।
ਮਿਤੀ 29 ਅਪ੍ਰੈਲ 2023 ਨੂੰ ਅੰਤਰ ਰਾਸ਼ਟਰੀ ਕਾਨਵੈਨਸ਼ਨ ਸੈਂਟਰ (ਆਈਸੀਸੀ), ਸਿਡਨੀ ਵਿਖੇ ਇਸ ਮਹਾ-ਉਤਸਵ ਨੂੰ ਜਾਰੀ ਰੱਖਦੇ ਹੋਏ ਸਵੇਰੇ 10 ਵਜੇ ਕੁਰਕਸ਼ੇਤਰ ਸਬੰਧੀ ਪ੍ਰਾਰਦਰਸ਼ਨੀ ਦਿਖਾਈ ਜਾਵੇਗੀ ਅਤੇ ਸਵੇਰੇ 11 ਵਜੇ ਤੋਂ ਦੁਪਹਿਰ 02 ਵਜੇ ਤੱਕ ਅੰਤਰ ਰਾਸ਼ਟਰੀ ਗੀਤਾ ਸੈਮੀਨਰ ਵੀ ਹੋਣਗੇ।
ਮਿਤੀ 30 ਅਪ੍ਰੈਲ 2023 ਨੂੰ ਦੁਪਹਿਰ 3:00 ਤੋਂ 5:00 ਵਜੇ ਤੱਕ “ਗੀਤਾ ਸਦਭਾਵਨਾ ਯਾਤਰਾ” ਜੋ ਕਿ (Starting Point) “ਬੀਏਪੀਐੱਸ ਸ਼੍ਰੀ ਸਵਾਮੀਨਾਰਾਇਣ ਮੰਦਿਰ, 40 ਏਲੀਨੋਰ ਸਟਰੀਟ, ਰੋਸੇਹਿਲ ਐੱਨਐੱਸਡਬਨਿਯੂ2142” ਤੋਂ ਆਰੰਭ ਹੋ ਕੇ (Ending Point)- ਜੋਰਜ ਖਟਰ ਲੇਨ, ਪੈਰਾਮੈਟਾ ਵੱਲੋਂ ਦਾਖਲ ਹੁੰਦੇ ਹੋਏ “ਪੈਰਾਮੈਟਾ ਰਿਵਰ ਫੋਰਸ਼ੋਰ” ਵਿਖੇ ਸਮਾਪਤ ਹੋਵੇਗੀ। ਇਸ ਤੋਂ ਬਾਅਦ ਸ਼ਾਮ 06:00 ਵਜੇ ਤੋਂ 08:00 ਵਜੇ ਤੱਕ ਗੀਤਾ ਆਰਤੀ ਅਤੇ ਗ੍ਰੈਂਡ ਕਲਚਰਲ ਪ੍ਰਫਾਰਮੈਂਸ ਵੀ ਹੋਣਗੀਆਂ।
ਇਸ ਅੰਤਰ ਰਾਸ਼ਟਰੀ ਗੀਤਾ ਮਹਾ-ਉਤਸਵ ਵਿੱਚ ਮਹਿਮਾਨ ਵੱਜੋਂ ਪਰਮ ਪੂਜਨੀਕ ਸ਼੍ਰੀ ਚੰਦਰ ਮਹਾਰਾਜ ਜੀ ਦੇ ਪੰਥਕ ਸੰਤ ਬਾਬਾ ਬ੍ਰਹਮਦਾਸ ਮਹਾਰਾਜ, ਗਦੀਨਸ਼ੀਨ ਡੇਰਾ ਬਾਬਾ ਭੂਮਣਸ਼ਾਹ, ਮੁੱਖ ਡੇਰਾ ਗ੍ਰਾਮ ਬਾਬਾ ਭੂਮਣਸ਼ਾਹ (ਸੰਗਰ ਸਾਧਾ), ਸਿਰਸਾ (ਹਰਿਆਣਾ) ਜੀ ਆਪਣੀ ਸ਼ਮੂਲਿਅਤ ਕਰਨਗੇ।