ਅੰਮ੍ਰਿਤਪਾਲ ਸਿੰਘ ਦੇ ਪਰਿਵਾਰਿਕ ਮੈਂਬਰ ਸ਼੍ਰੀ ਅਕਾਲ ਤਖਤ ਸਾਹਿਬ ਤੇ ਪੁੱਜੇ

ਅੰਮ੍ਰਿਤਪਾਲ ਸਿੰਘ ਜੀ ਦੇ ਪਰਿਵਾਰਿਕ ਮੈਂਬਰ ਅੱਜ ਅਕਾਲ ਤਖਤ ਸਾਹਿਬ ਤੇ ਪੁੱਜੇ ਇਸ ਮੌਕੇ ਉਹਨਾਂ ਵੱਲੋਂ ਅਕਾਲ ਤਖਤ ਸਾਹਿਬ ਤੇ ਅਰਦਾਸ ਕੀਤੀ ਗਈ ਇਸ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਭਾਈ ਅੰਮ੍ਰਿਤ ਪਾਲ ਸਿੰਘ ਦੀ ਮਾਤਾ ਨੇ ਕਿਹਾ ਕਿ ਭਾਈ ਅੰਮ੍ਰਿਤਪਾਲ ਸਿੰਘ ਅਤੇ ਸਮੂਹ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਜ ਤਖ਼ਤ ਸਾਹਿਬਾਨਾਂ ਤੋਂ ਸ਼ੁਰੂ ਕੀਤੇ ਅਰਦਾਸ ਸਮਾਗਮ ਤਹਿਤ ਦੂਜਾ ਅਰਦਾਸ ਸਮਾਗਮ ਤਖ਼ਤ ਸ੍ਰੀ ਕੇਸਗੜ ਸਾਹਿਬ, ਸ੍ਰੀ ਆਨੰਦਪੁਰ ਸਾਹਿਬ ਵਿਖੇ ਮਿਤੀ 19 ਨਵੰਬਰ ਦਿਨ ਐਤਵਾਰ ਨੂੰ ਸਵੇਰੇ 10:30 ਵਜੇ ਤੋਂ 11.30 ਵਜੇ ਤੱਕ ਹੋਵੇਗਾ। ਇਸ ਸਮਾਗਮ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਵੱਲੋਂ ਗ੍ਰਿਫਤਾਰੀ ਦੇਣ ਸਮੇਂ ਨੌਜਵਾਨਾਂ ਨੂੰ ਨਸ਼ੇ ਛੱਡ ਕੇ ਅੰਮ੍ਰਿਤ ਛੱਕ ਕੇ ਸਿੰਘ ਸੱਜਣ ਦੀ ਬੇਨਤੀ ਕੀਤੀ ਸੀ।

ਕਿ ਇਸ ਵਿੱਚ ਹੀ ਜ਼ਾਲਮ ਹਕੂਮਤਾਂ ਦੀ ਹਾਰ ਹੈ, ਉਸ ਤਹਿਤ ਮਿਤੀ 18 ਨਵੰਬਰ ਦਿਨ ਸਨਿੱਚਰਵਾਰ ਨੂੰ ਦੁਪਹਿਰ 12:30 ਵਜੇ ਗੁਰੂਦੁਆਰਾ ਸਾਹਿਬ ਪਿੰਡ ਜੱਲੂਪੁਰ ਖੇੜਾ ਤੋਂ ਅੰਮ੍ਰਿਤ ਛੱਕਣ ਲਈ ਸ੍ਰੀ ਆਨੰਦਪੁਰ ਸਾਹਿਬ ਪਹੁੰਚੀਆਂ ਸੰਗਤਾਂ ਲਈ ਕਕਾਰ ਲੈ ਕੇ ਸੰਗਤੀ ਰੂਪ ਵਿੱਚ ਸ੍ਰੀ ਆਨੰਦਪੁਰ ਸਾਹਿਬ ਨੂੰ ਚਾਲੇ ਪਾਏ ਜਾਣਗੇ। ਸਮੂਹ ਸੰਗਤ/ਪੰਥਕ ਜੱਥੇਬੰਦੀਆਂ/ਸੰਸਥਾਵਾਂ ਵੱਲੋਂ ਦਿੱਤੇ ਸਹਿਯੋਗ ਸਦਕਾ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਅਤੇ ਸਮੂਹ ਬੰਦੀ ਸਿੰਘਾਂ ਦੀ ਰਿਹਾਈ ਲਈ ਜੋ ਪੰਜ ਤਖ਼ਤ ਸਾਹਿਬਾਨਾਂ ਤੇ ਅਰਦਾਸ ਸਮਾਗਮ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ, ਉਸ ਦੇ ਤਹਿਤ 5 ਨਵੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਸਮਾਗਮ ਦੇ ਨਾਲ ਇਹ ਅਰੰਭਤਾ ਕੀਤੀ ਗਈ ਸੀ।

ਭਾਵੇਂ ਕਿ ਸਿਰਫ ਇੱਕ ਦਿਨ ਪਹਿਲਾਂ ਪ੍ਰੈੱਸ ਨੂੰ ਪ੍ਰੋਗਰਾਮ ਰਲੀਜ਼ ਕੀਤਾ ਗਿਆ ਸੀ, ਫਿਰ ਵੀ ਕੁੱਝ ਘੰਟੇ ਪਹਿਲਾਂ ਦਿੱਤੇ ਸੱਦੇ ਤੇ ਸੈਂਕੜੇ ਸਿੰਘ ਸਿੰਘਣੀਆਂ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਕੀਤੇ ਅਰਦਾਸ ਸਮਾਗਮ ਵਿੱਚ ਪਹੁੰਚੇ।ਉਹਨਾਂ ਕਿਹਾ ਕਿ ਸੰਗਤਾਂ ਵੱਲੋਂ ਮੈਨੂੰ ਰੋਜ਼ਾਨਾ ਸੈਂਕੜੋਂ ਟੈਲੀਫੋਨ ਕਾਲਾਂ ਆ ਰਹੀਆਂ ਸਨ ਕਿ ਅਗਲੇ ਤਖਤ ਸਾਹਿਬ ਤੇ ਕੀਤੇ ਜਾ ਰਹੇ ਅਰਦਾਸ ਸਮਾਗਮ ਦਾ ਐਲਾਨ ਕੁੱਝ ਦਿਨ ਪਹਿਲਾਂ ਕੀਤਾ ਜਾਵੇ ਤਾਂ ਕਿ ਸੰਗਤੀ ਰੂਪ ਵਿੱਚ ਸੰਗਤਾਂ ਉੱਥੇ ਪਹੁੰਚਣ।ਉਹਨਾਂ ਨੇ ਕਿਹਾ ਕਿ ਭਾਈ ਅੰਮ੍ਰਿਤਪਾਲ ਸਿੰਘ ਵੱਲੋਂ ਸੰਤ ਭਿੰਡਰਾਂਵਾਲਿਆਂ ਦੇ ਜਨਮ ਸਥਾਨ ਪਿੰਡ ਰੋਡੇ (ਮੋਗਾ) ਵਿਖੇ ਗ੍ਰਿਫਤਾਰੀ ਦੇਣ ਸਮੇਂ ਸੰਬੋਧਨ ਕਰਦਿਆਂ ਜੋ ਇਹ ਅਪੀਲ ਕੀਤੀ ਸੀ ਕਿ “ਸਾਡੀ ਗੈਰ ਹਾਜ਼ਰੀ ਵਿੱਚ ਇਹ ਨਹੀਂ ਸਮਝਣਾ ਕਿ ਹੁਣ ਅਸੀਂ ਅੰਮ੍ਰਿਤ ਨਹੀਂ ਛੱਕਣਾ। ਅੰਮ੍ਰਿਤ ਗੁਰੂ ਕਲਗੀਧਰ ਪਾਤਸ਼ਾਹ ਦਾ ਹੈ, ਸਾਡੇ ਵਰਗੇ ਹਜ਼ਾਰਾਂ ਆਉਣਗੇ ਹਜ਼ਾਰਾਂ ਜਾਣਗੇ, ਇਸ ਲਈ ਨੌਜਵਾਨੋਂ ਨਸ਼ੇ ਛੱਡੋ, ਅੰਮ੍ਰਿਤ ਛਕੋ, ਸਿੰਘ ਸਜੋ।

ਇਸੇ ਵਿੱਚ ਜ਼ਾਲਮ ਹਕੂਮਤਾਂ ਦੀ ਹਾਰ ਹੈ ਅਤੇ ਖਾਲਸਾ ਪੰਥ ਦੀ ਜਿੱਤ ਹੈ। ਨੌਜਵਾਨੋ ਖਾਲਸਾ ਵਹੀਰ ਦੌਰਾਨ ਖੰਡੇ ਬਾਟੇ ਦੀ ਪਾਹੁਲ ਅਸੀਂ ਛੱਕ ਰਹੇ ਸੀ ਅਤੇ ਨੌਜਵਾਨੀ ਨਸ਼ਿਆਂ ਤੋਂ ਦੂਰ ਹੋ ਰਹੀ ਸੀ, ਉਸ ਤੋਂ ਤੰਗ ਆ ਕੇ ਹਕੂਮਤ ਨੇ ਇਹ ਸਾਰਾ ਕੁੱਝ ਕੀਤਾ ਹੈ। ਹਕੂਮਤ ਤਾਂ ਹੀ ਜਿੱਤ ਸਕਦੀ ਹੈ ਜੇ ਅਸੀਂ ਖੰਡੇ ਬਾਟੇ ਦੀ ਪਾਹੁਲ ਤੋਂ ਭਗੋੜੇ ਹੋਈਏ। ਸੋ ਅਸੀਂ ਹਕੂਮਤ ਦਾ ਜੁਆਬ ਇਸ ਤਰੀਕੇ ਨਾਲ ਦਈਏ ਕਿ ਵੱਧ ਚੱੜ ਕੇ ਨੌਜਵਾਨ ਖੰਡੇ ਬਾਟੇ ਦੀ ਪਾਹੁਲ ਛੱਕਣ ਅਤੇ ਨਸ਼ੇ ਤਿਆਗ ਕੇ ਗੁਰੂ ਦੇ ਲੜ ਲੱਗਣ ਅਤੇ ਪੰਜਾਬ ਦੇ ਹੱਕਾਂ ਲਈ ਸੰਘਰਸ਼ ਕਰਨ, ਫਿਰ ਸਾਨੂੰ ਜ਼ਾਲਮ ਹਕੂਮਤ ਕਦੇ ਹਰਾ ਨਹੀਂ ਸਕਦੀ।ਮਾਤਾ ਜੀ ਨੇ ਕਿਹਾ ਕਿ ਪਿੰਡ ਜੱਲੂਪੁਰ ਖੇੜਾ ਵਿਖੇ ਜੋ ਗੁਰੂਦੁਆਰਾ ਸਾਹਿਬ ਵਿੱਚ ਨੌਜਵਾਨਾਂ ਨੂੰ ਨਸ਼ੇ ਛੱਡ ਕੇ ਭਾਈ ਸਾਬ ਗੁਰੂ ਦੇ ਲੜ ਲੱਗਣ ਦੀ ਪ੍ਰੇਰਨਾ ਦੇ ਰਹੇ ਸੀ, ਉੱਥੇ ਇਸ ਕਾਰਜ ਲਈ ਭਾਈ ਸਾਹਿਬ ਵੱਲੋਂ ਅੰਮ੍ਰਿਤ ਛੱਕਣ ਲਈ ਲੋੜੀਂਦੇ ਕਕਾਰਾਂ ਕਿਰਪਾਨ, ਕੰਘਾ ਅਤੇ ਕਸ਼ਿਹਰਿਆਂ ਨਾਲ ਕਮਰੇ ਭਰੇ ਪਏ ਹਨ।

ਹੋਰ ਖ਼ਬਰਾਂ :-  ਹਲਕਾ ਪੂਰਬੀ ਦੇ ਵੱਖ-ਵੱਖ ਵਾਰਡਾਂ 'ਚ 75ਵੇਂ ਗਣਤੰਤਰਤਾ ਦਿਵਸ ਨੂੰ ਸਮਰਪਿਤ ਸਮਾਰੋਹ ਆਯੋਜਿਤ

ਸੋ ਬੰਦੀ ਸਿੰਘਾਂ ਦੇ ਪਰਿਵਾਰਾਂ ਵੱਲੋਂ ਇਹ ਫੈਸਲਾ ਕੀਤਾ ਗਿਆ ਹੈ ਕਿ ਭਾਈ ਸਾਬ ਵੱਲੋਂ ਰੋਡੇ ਵਿਖੇ ਗ੍ਰਿਫਤਾਰੀ ਦੇਣ ਸਮੇਂ ਜੋ ਨੌਜਵਾਨਾਂ ਨੂੰ ਸੱਦਾ ਦਿੱਤਾ ਗਿਆ ਸੀ, ਉਸ ਦੇ ਤਹਿਤ ਹੁਣ ਮਿਤੀ 18 ਨਵੰਬਰ ਦਿਨ ਸ਼ਨਿੱਚਰਵਾਰ ਨੂੰ ਸਮੂਹ ਬੰਦੀ ਸਿੰਘਾਂ ਦੇ ਪਰਿਵਾਰ ਅਤੇ ਸੰਗਤਾਂ ਪਿੰਡ ਜੱਲੂਪੁਰ ਖੇੜਾ (ਨੇੜੇ ਰਈਆ ਨਹਿਰ, ਅੰਮ੍ਰਿਤਸਰ-ਜਲੰਧਰ ਜੀ.ਟੀ.ਰੋਡ) ਗੁਰੂਦੁਆਰਾ ਸਾਹਿਬ ਵਿਖੇ 11 ਵਜੇ ਤੱਕ ਪਹੁੰਚ ਜਾਣ। ਉੱਥੋਂ ਲੱਗਭੱਗ 12.30 ਵਜੇ ਦੁਪਹਿਰ ਕਕਾਰ ਨਾਲ ਲੈ ਕੇ ਤਖਤ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਆਨੰਦਪੁਰ ਸਾਹਿਬ ਨੂੰ ਸੰਗਤੀ ਰੂਪ ਵਿੱਚ ਚਾਲੇ ਪਾਏ ਜਾਣਗੇ ਅਤੇ ਉੱਥੇ 19 ਨਵੰਬਰ ਦਿਨ ਐਤਵਾਰ ਨੂੰ ਸਵੇਰੇ 10.30 ਵਜੇ ਤੋਂ 11.30 ਵਜੇ ਤੱਕ ਅਰਦਾਸ ਸਮਾਗਮ ਹੋਵੇਗਾ। ਇਸ ਦੇ ਨਾਲ ਹੀ ਸ੍ਰੀ ਆਨੰਦਪੁਰ ਸਾਹਿਬ ਵਿਖੇ ਜੋ ਸੰਗਤਾਂ ਖੰਡੇ ਬਾਟੇ ਦੀ ਪਾਹੁਲ ਛੱਕਣਗੀਆਂ, ਉਹਨਾਂ ਨੂੰ ਪਿੰਡ ਜੱਲੂਪੁਰ ਖੇੜਾ ਦੇ ਗੁਰੂਦੁਆਰਾ ਸਾਹਿਬ ਤੋਂ ਲਿਆਂਦੇ ਕਕਾਰਾਂ ਦੀ ਸੇਵਾ ਮੁਹੱਈਆ ਕਰਵਾਈ ਜਾਵੇਗੀ ਅਤੇ ਇਹ ਸੇਵਾ ਅੱਗੇ ਵੀ ਜਾਰੀ ਰਹੇਗੀ।

16 ਨਵੰਬਰ ਦਿਨ ਵੀਰਵਾਰ ਨੂੰ 11.00 ਵਜੇ ਤੋਂ ਬਾਅਦ ਪਿੰਡ ਜੱਲੂਪੁਰ ਖੇੜਾ ਦੇ ਗੁਰੂਦੁਆਰਾ ਸਾਹਿਬ ਵਿੱਚ ਜੋ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਵੱਲੋਂ ਨੌਜਵਾਨਾਂ ਨੂੰ ਨਸ਼ੇ ਛੱਡ ਕੇ ਗੁਰੂ ਦੇ ਲੜ ਲੱਗ ਕੇ ਅੰਮ੍ਰਿਤਧਾਰੀ ਸ਼ਸਤਰਧਾਰੀ ਹੋਣ ਦਾ ਸੱਦਾ ਦਿੱਤਾ ਜਾਂਦਾ ਸੀ, ਉਸ ਦੇ ਲਈ ਕਕਾਰਾਂ ਦਾ ਜੋ ਭੰਡਾਰ ਗੁਰੂਦੁਆਰਾ ਸਾਹਿਬ, ਜੱਲੂਪੁਰ ਖੇੜਾ ਵਿੱਚ ਇਕੱਠਾ ਕੀਤਾ ਸੀ, ਉਸ ਦੀ ਵੀਡੀਓਗ੍ਰਾਫੀ ਕਰਕੇ ਦੁਨੀਆਂ ਨੂੰ ਦਿਖਾਉਣ ਲਈ ਪਹੁੰਚਣ ਤਾਂ ਜੋ ਹਕੂਮਤਾਂ ਵੱਲੋਂ ਭਾਈ ਸਾਬ ਦੇ ਇਸ ਮਿਸ਼ਨ ਨੂੰ ਝੂਠ ਦਾ ਜਾਲ ਬੁਣ ਕੇ ਗਲਤ ਰੰਗਤ ਦੇ ਕੇ ਪੇਸ਼ ਕੀਤਾ ਗਿਆ ਅਤੇ ਇਸ ਬਹਾਨੇ ਉਹਨਾਂ ਅਤੇ ਸਾਥੀ ਸਿੰਘਾਂ ਉੱਪਰ ਐਨ.ਐੱਸ.ਏ. ਲਗਾ ਕੇ ਨਸ਼ੇ ਛੱਡਣ ਅਤੇ ਅੰਮ੍ਰਿਤ ਸੰਚਾਰ ਦੀ ਮੁਹਿੰਮ ਨੂੰ ਕੋਝੇ ਤਰੀਕੇ ਨਾਲ ਰੋਕਿਆ ਗਿਆ, ਉਸ ਦਾ ਸੰਗਤ ਵਿੱਚ ਪਰਦਾਫਾਸ਼ ਕੀਤਾ ਜਾ ਸਕੇ।

Leave a Reply

Your email address will not be published. Required fields are marked *