ਚੰਡੀਗੜ੍ਹ ਸਮੇਤ 7 ਵੱਡੇ ਹਵਾਈ ਅੱਡਿਆਂ ‘ਤੇ ਬੰਬ ਧਮਾਕੇ ਦੀ ਧਮਕੀ

ਨਵੇਂ ਸਾਲ ਤੋਂ ਪਹਿਲਾਂ ਇਹ ਧਮਕੀ ਦਿੱਤੀ ਗਈ। ਜਿਸ ਮਗਰੋਂ ਖੁਫੀਆ ਏਜੰਸੀਆਂ ਨੇ ਚੌਕਸੀ ਵਧਾ ਦਿੱਤੀ। ਹਵਾਈ ਅੱਡਿਆਂ ਉਪਰ ਆਉਣ ਜਾਣ ਵਾਲੇ ਲੋਕਾਂ ‘ਤੇ ਸਖਤ ਨਿਗਰਾਨੀ ਰੱਖੀ ਜਾ ਰਹੀ ਹੈ।

ਭਾਰਤ ਅੰਦਰ ਨਵੇਂ ਸਾਲ ਤੋਂ ਪਹਿਲਾਂ ਅੱਤਵਾਦੀ ਹਮਲੇ ਦੀ ਧਮਕੀ ਦਿੱਤੀ ਗਈ ਹੈ। ਇਹ ਹਮਲੇ ਹਵਾਈ ਅੱਡਿਆਂ ਉਪਰ ਕਰਨ ਦੀ ਧਮਕੀ ਮਿਲੀ। ਜਿਸ ਮਗਰੋਂ ਖੁਫ਼ੀਆ ਏਜੰਸੀਆਂ ਨੇ ਚੌਕਸੀ ਵਧਾ ਦਿੱਤੀ। ਚੰਡੀਗੜ੍ਹ ਤੋਂ ਇਲਾਵਾ ਦਿੱਲੀ, ਜੈਪੁਰ ਸਮੇਤ ਅੱਧੀ ਦਰਜਨ ਤੋਂ ਵੱਧ ਹਵਾਈ ਅੱਡੇ ਦੇ ਡਾਇਰੈਕਟਰਾਂ ਨੂੰ ਹਵਾਈ ਅੱਡੇ ਅਤੇ ਜਹਾਜ਼ਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਵਾਲੀਆਂ ਈਮੇਲਾਂ ਪ੍ਰਾਪਤ ਹੋਈਆਂ ਹਨ। ਸੂਤਰਾਂ ਨੇ ਦੱਸਿਆ ਕਿ ਬੁੱਧਵਾਰ ਰਾਤ ਕਰੀਬ 10:23 ‘ਤੇ ਈਮੇਲ ਆਈ, ਜਿਸ ‘ਚ ਧਮਕੀ ਦਿੱਤੀ ਗਈ ਕਿ  ਦਿੱਲੀ, ਜੈਪੁਰ, ਲਖਨਊ, ਚੰਡੀਗੜ੍ਹ, ਮੁੰਬਈ, ਚੇਨਈ ਅਤੇ ਅਹਿਮਦਾਬਾਦ ਹਵਾਈ ਅੱਡਿਆਂ ‘ਤੇ ਬੰਬ ਧਮਾਕੇ ਕੀਤੇ ਜਾਣਗੇ।

ਹੋਰ ਖ਼ਬਰਾਂ :-  ‘ਅਰਪਣ ਸਮਾਰੋਹ’: ਜਲੰਧਰ ਕਮਿਸ਼ਨਰੇਟ ਪੁਲਿਸ ਨੇ 13 ਕਰੋੜ ਰੁਪਏ ਦੀ ਕੀਮਤ ਦੀਆਂ ਜ਼ਬਤ ਕੀਤੀਆਂ ਵਸਤੂਆਂ ਅਸਲ ਮਾਲਕਾਂ ਨੂੰ ਕੀਤੀਆਂ ਵਾਪਸ

ਅਧਿਕਾਰਤ ਕਸਟਮਰ ਕੇਅਰ ਆਈਡੀ ‘ਤੇ ਧਮਕੀ ਭਰੀ ਮੇਲ ਮਿਲਣ ਤੋਂ ਬਾਅਦ ਜੈਪੁਰ ਹਵਾਈ ਅੱਡੇ ‘ਤੇ ਦਹਿਸ਼ਤ ਫੈਲ ਗਈ। ਸੂਚਨਾ ਮਿਲਣ ‘ਤੇ ਸੀਆਈਐੱਸਐੱਫ ਅਤੇ ਸਥਾਨਕ ਪੁਲਿਸ ਨੇ ਹਵਾਈ ਅੱਡੇ ਅਤੇ ਉਡਾਣਾਂ ਦੀ ਜਾਂਚ ਸ਼ੁਰੂ ਕੀਤੀ। ਹਾਲਾਂਕਿ ਤਲਾਸ਼ੀ ਵਿੱਚ ਕੋਈ ਸ਼ੱਕੀ ਵਸਤੂ ਨਹੀਂ ਮਿਲੀ। ਪ੍ਰੰਤੂ ਕਿਸੇ ਵੀ ਤਰ੍ਹਾਂ ਦੀ ਢਿੱਲ ਨਹੀਂ ਕੀਤੀ ਗਈ ਹੈ।  ਸੀਆਈਐਸਐਫ ਨੇ ਜੈਪੁਰ ਏਅਰਪੋਰਟ ਪੁਲਿਸ ਸਟੇਸ਼ਨ ਵਿਖੇ ਲਿਖਤੀ ਸ਼ਿਕਾਇਤ ਵੀ ਦਰਜ ਕਰਵਾਈ।ਸਥਾਨਕ ਪੁਲਿਸ ਦੀ ਮਦਦ ਨਾਲ ਹਵਾਈ ਅੱਡੇ ਅਤੇ ਉੱਥੇ ਆਉਣ ਵਾਲੇ ਜਹਾਜ਼ਾਂ ਦੀ ਚੈਕਿੰਗ, ਤਲਾਸ਼ੀ ਅਤੇ ਸੈਨੀਟਾਈਜ਼ਿੰਗ ਸ਼ੁਰੂ ਕਰ ਦਿੱਤੀ ਗਈ।  ਜਾਂਚ ਕੀਤੀ ਜਾ ਰਹੀ ਹੈ ਕਿ ਕਸਟਮਰ ਕੇਅਰ ਆਈਡੀ ‘ਤੇ ਏਅਰਪੋਰਟ ਡਾਇਰੈਕਟਰਾਂ ਨੂੰ ਈਮੇਲ ਕਿਸਨੇ ਭੇਜੀ। ਸਾਈਬਰ ਸੈੱਲ ਵੀ ਜਾਂਚ ‘ਚ ਜੁਟ ਗਿਆ ਹੈ।

http://dailytweetnews.COM

Leave a Reply

Your email address will not be published. Required fields are marked *