ਲੱਖਾ ਸਿਧਾਣਾ ਨੂੰ ਬਠਿੰਡੇ ਤੋਂ ਕੀਤਾ ਪੁਲਿਸ ਨੇ ਗ੍ਰਿਫਤਾਰ: ਪੜੋ ਪੂਰੀ ਖਬਰ

ਸਮਾਜ ਸੇਵੀ ਲੱਖਾ ਸਿਧਾਣਾ ਨੂੰ ਪੁਲਿਸ ਨੇ ਬਠਿੰਡਾ ਦੇ ਰਾਮਪੁਰ ਫੂਲ ਤੋਂ ਗ੍ਰਿਫ਼ਤਾਰ ਕੀਤਾ ਹੈ। ਲੱਖਾ ਸਿਧਾਣਾ ਪ੍ਰਾਈਵੇਟ ਸਕੂਲ ਦੇ ਬਾਹਰ ਸੜਕ ਜਾਮ ਕਰਨ ਜਾ ਰਿਹਾ ਸੀ। ਪੁਲੀਸ ਨੇ ਪ੍ਰਿੰਸੀਪਲ ਦੀ ਸ਼ਿਕਾਇਤ ’ਤੇ ਕਾਰਵਾਈ ਕੀਤੀ ਹੈ। ਦੱਸ ਦੇਈਏ ਕਿ ਸਕੂਲ ਦੇ 2-3 ਕਰਮਚਾਰੀਆਂ ਨੂੰ ਕੁਝ ਕਾਰਨਾਂ ਕਰਕੇ ਨੌਕਰੀ ਤੋਂ ਹਟਾ ਦਿੱਤਾ ਗਿਆ ਸੀ। ਲੱਖਾ ਸਿਧਾਣਾ ਇਸ ਦਾ ਵਿਰੋਧ ਕਰ ਰਹੇ ਸਨ। ਕੱਲ੍ਹ ਵੀ ਸਕੂਲ ਦੇ ਸਾਹਮਣੇ ਹੰਗਾਮਾ ਹੋਇਆ।

ਐਸਪੀ ਹੈੱਡਕੁਆਰਟਰ ਗੁਰਵਿੰਦਰ ਸਿੰਘ ਸੰਘਾ ਦੀ ਅਗਵਾਈ ਵਿੱਚ ਬਠਿੰਡਾ ਤੋਂ ਭਾਰੀ ਪੁਲੀਸ ਫੋਰਸ ਪੁੱਜੀ। ਉਨ੍ਹਾਂ ਸੜਕ ਜਾਮ ਕਰ ਰਹੇ ਲੱਖਾ ਅਤੇ ਉਸ ਦੇ ਸਾਥੀਆਂ ਨੂੰ ਗ੍ਰਿਫ਼ਤਾਰ ਕਰ ਲਿਆ।

ਜਾਣਕਾਰੀ ਅਨੁਸਾਰ ਬੀਤੇ ਦਿਨੀਂ ਇੱਕ ਨਿੱਜੀ ਸਕੂਲ ਦੇ ਦੋ-ਤਿੰਨ ਮੁਲਾਜ਼ਮਾਂ ਨੂੰ ਕੁਝ ਕਾਰਨਾਂ ਕਰਕੇ ਹਟਾ ਦਿੱਤਾ ਗਿਆ ਸੀ। ਲੱਖਾ ਨੇ ਸੋਮਵਾਰ ਨੂੰ ਵੀ ਸਕੂਲ ‘ਚ ਹੰਗਾਮਾ ਕਰ ਦਿੱਤਾ ਸੀ। ਜਿਸ ਸਬੰਧੀ ਪ੍ਰਿੰਸੀਪਲ ਵੱਲੋਂ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਸੀ।

ਹੋਰ ਖ਼ਬਰਾਂ :-  ਮਹਿਲਾ ਟੀ-20 ਵਿਸ਼ਵ ਕੱਪ ਬੰਗਲਾਦੇਸ਼ ਤੋਂ UAE ’ਚ ਤਬਦੀਲ

ਮੰਗਲਵਾਰ ਦੁਪਹਿਰ 12 ਵਜੇ ਦੇ ਕਰੀਬ ਲੱਖਾ ਨੇ ਉਕਤ ਕਰਮਚਾਰੀ ਨੂੰ ਹਟਾਉਣ ਦੇ ਵਿਰੋਧ ‘ਚ ਸਕੂਲ ਦੇ ਸਾਹਮਣੇ ਸੜਕ ‘ਤੇ ਜਾਮ ਲਾ ਦਿੱਤਾ। ਉਥੇ ਮੌਜੂਦ ਭਾਰੀ ਪੁਲਸ ਫੋਰਸ ਨੇ ਲੱਖਾ ਨੂੰ ਸਾਥੀਆਂ ਸਮੇਤ ਗ੍ਰਿਫਤਾਰ ਕਰ ਲਿਆ। ਦੱਸ ਦੇਈਏ ਕਿ ਲੱਖਾ ਪਿਛਲੇ ਕਈ ਦਿਨਾਂ ਤੋਂ ਪੰਜਾਬ ਦੇ ਮੁੱਖ ਮੰਤਰੀ ਮਾਨ ਨੂੰ ਲਗਾਤਾਰ ਚੁਣੌਤੀ ਦੇ ਰਹੇ ਹਨ। ਨੇ ਕਈ ਵਿਵਾਦਤ ਬਿਆਨ ਵੀ ਦਿੱਤੇ ਹਨ।

Leave a Reply

Your email address will not be published. Required fields are marked *