ਅਨਮੋਲ ਗਗਨ ਮਾਨ ਵੱਲੋਂ ਸਵਰਗੀ ਹਰਮੀਤ ਸਿੰਘ ਅਤੇ ਹਰਪ੍ਰੀਤ ਸਿੰਘ ਦੇ ਪਰਿਵਾਰ ਦੀ 4-4 ਲੱਖ ਰੁਪਏ ਦੀ ਵਿੱਤੀ ਮਦਦ

ਪੰਜਾਬ ਦੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਵੱਲੋਂ ਅੱਜ ਸਵਰਗੀ ਹਰਮੀਤ ਸਿੰਘ ਨਿਵਾਸੀ ਗੁਰੂ ਤੇਗ ਬਹਾਦਰ ਨਗਰ ਖਰੜ ਅਤੇ ਹਰਪ੍ਰੀਤ ਸਿੰਘ ਭਾਗੋਮਾਜਰਾ ਦੇ ਪਰਿਵਾਰ ਨੂੰ 4-4 ਲੱਖ ਰੁਪਏ ਦੇ ਚੈੱਕ ਭੇਟ ਕੀਤੇ ਗਏ। 

ਹਰਮੀਤ ਸਿੰਘ ਅਤੇ ਹਰਪ੍ਰੀਤ ਸਿੰਘ 10 ਜੁਲਾਈ, 2023 ਨੂੰ ਕਾਰੋਬਾਰ ਦੇ ਸਬੰਧ ਵਿੱਚ ਖਰੜ ਤੋਂ ਮੁੱਲਾਂਪੁਰ ਗਰੀਬਦਾਸ ਗਏ ਸਨ। ਜਿੱਥੋਂ ਵਾਪਸੀ ਦੌਰਾਨ ਇਹਨਾਂ ਦੀ ਗੱਡੀ ਪਟਿਆਲਾ-ਕੀ-ਰਾਵ ਨਦੀ ਵਿੱਚ ਹੜ੍ਹ ਗਈ ਸੀ ਅਤੇ 12 ਜੁਲਾਈ ਨੂੰ ਇਹਨਾਂ ਦੀਆਂ ਲਾਸ਼ਾਂ ਤੋਗਾ ਅਤੇ ਮਨਾਨਾ ਪਿੰਡ ਦੇ ਨਜ਼ਦੀਕ ਤੋਂ ਮਿਲੀਆਂ ਸਨ।

ਅਨਮੋਲ ਗਗਨ ਮਾਨ ਨੇ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨਾਲ ਚੈੱਕ ਭੇਟ ਮੌਕੇ ਹਮਦਰਦੀ ਜਾਹਰ ਕਰਦਿਆਂ ਕਿਹਾ ਕਿ ਪਰਿਵਾਰ ਨੂੰ ਪਏ ਇਸ ਅਸਹਿ ਘਾਟੇ ਬੇਸ਼ਕ ਕਿਸੇ ਵੀ ਤਰ੍ਹਾਂ ਪੂਰਾ ਨਹੀਂ ਕੀਤਾ ਜਾ ਸਕਦਾ, ਪਰੰਤੂ ਉਹ ਫਿਰ ਵੀ ਕੋਸ਼ਿਸ਼ ਕਰਨਗੇ ਕਿ ਪਰਿਵਾਰ ਦੀ ਹਰ ਸੰਭਵ ਮਦਦ ਕੀਤੀ ਜਾ ਸਕੇ। ਉਹਨਾਂ ਕਿਹਾ ਕਿ ਇਸ ਵਾਰ ਹੋਈਆਂ ਭਾਰੀ ਬਾਰਿਸ਼ਾਂ ਕਾਰਨ ਲੋਕਾਂ ਦਾ ਵੱਡੇ ਪੱਧਰ ‘ਤੇ ਜਾਨੀ ਅਤੇ ਮਾਲੀ ਨੁਕਸਾਨ ਹੋਇਆ ਹੈ। ਜਿਸ ਦੀ ਭਰਪਾਈ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਭਰਪੂਰ ਯਤਨ ਕੀਤੇ ਜਾ ਰਹੇ ਹਨ।

ਹੋਰ ਖ਼ਬਰਾਂ :-  ਲੁਧਿਆਣਾ ਜਿਲ੍ਹੇ 'ਚ 16 ਮਾਰਚ ਤੱਕ ਮਨਾਇਆ ਜਾ ਰਿਹਾ ਕਾਲਾ ਮੋਤੀਆ ਹਫਤਾ

Leave a Reply

Your email address will not be published. Required fields are marked *