ਯੂਜੀਸੀ-ਨੈੱਟ (UGC-NET) ਦੀ ਪ੍ਰੀਖਿਆ ਵਿਚ ਗੜਬੜੀ ਦੀ ਸ਼ਿਕਾਇਤ ਦੇ ਬਾਅਦ ਸਿੱਖਿਆ ਮੰਤਰਾਲੇ ਨੇ ਸਿੱਖਿਆ ਰੱਦ ਕਰ ਦਿੱਤੀ ਹੈ ਤੇ ਸੀਬੀਆਈ (CBI) ਤੋਂ ਜਾਂਚ ਕਰਾਉਣ ਦਾ ਹੁਕਮ ਦਿੱਤਾ ਹੈ। ਯੂਜੀਸੀ-ਨੈੱਟ (UGC-NET) ਜੂਨ 2024 ਪ੍ਰੀਖਿਆ ਦੋ ਸ਼ਿਫਟਾਂ ਵਿੱਚ OMR (ਕਲਮ ਅਤੇ ਪੇਪਰ) ਮੋਡ ਵਿੱਚ ਆਯੋਜਿਤ ਕੀਤੀ ਗਈ ਸੀ, ਉਸ ਪ੍ਰੀਖਿਆ ‘ਚ ਧਾਂਦਲੀ ਦੇ ਦੋਸ਼ ਲੱਗੇ ਸਨ। ਧਾਂਦਲੀ ਦੇ ਦੋਸ਼ਾਂ ਤੋਂ ਬਾਅਦ ਸਿੱਖਿਆ ਮੰਤਰਾਲੇ ਨੇ ਇਹ ਵੱਡਾ ਫੈਸਲਾ ਲਿਆ ਹੈ।
ਸਿੱਖਿਆ ਮੰਤਰਾਲੇ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ, ਕਿ 19 ਜੂਨ 2024 ਨੂੰ ਯੂਜੀਸੀ (UGC) ਦੀ ਪ੍ਰੀਖਿਆ ਸਬੰਧੀ ਗ੍ਰਹਿ ਮੰਤਰਾਲੇ ਤਹਿਤ ਭਾਰਤੀ ਸਾਈਬਰ ਅਪਰਾਧ ਤਾਲੇਮੇਲ ਕੇਂਦਰ (14ਸੀ) ਦੀ ਰਾਸ਼ਟਰੀ ਸਾਈਬਰ ਅਪਰਾਧ ਖਤਰਾ ਵਿਸ਼ਲੇਸ਼ਣ ਈਕਾਈ ਤੋਂ ਕੁਝ ਇਨਪੁੱਟ ਪ੍ਰਾਪਤ ਹੋਏ, ਇਨ੍ਹਾਂ ਇਨਪੁੱਟ ਤੋਂ ਸੰਕੇਤ ਮਿਲਿਆ ਕਿ ਪ੍ਰੀਖਿਆ ਦੀ ਅਖੰਡਤਾ ਨਾਲ ਸਮਝੌਤਾ ਕੀਤਾ ਗਿਆ ਹੈ। ਪ੍ਰੀਖਿਆ ਦੀ ਪਾਰਦਰਸ਼ਤਾ ਨਿਸ਼ਚਿਤ ਕਰਨ ਲਈ ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲੇ ਨੇ ਫੈਸਲਾ ਲਿਆ ਕਿ ਯੂਜੀਸੀ-ਨੈੱਟ (UGC-NET) ਜੂਨ 2024 ਪ੍ਰੀਖਿਆ ਰੱਦ ਕੀਤੀ ਜਾਵੇ। ਇਕ ਨਵੀਂ ਪ੍ਰੀਖਿਆ ਆਯੋਜਿਤ ਕੀਤੀ ਜਾਵੇਗੀ, ਜਿਸ ਲਈ ਜਾਣਕਾਰੀ ਵੱਖ ਸਾਂਝੀ ਕੀਤੀ ਜਾਵੇਗੀ। ਨਾਲ ਹੀ ਮਾਮਲੇ ਦੀ ਜਾਂਚ ਲਈ ਮਾਮਲੇ ਨੂੰ ਸੀਬੀਆਈ (CBI) ਕੋਲ ਸੌਂਪਿਆ ਗਿਆ ਹੈ।