APPLE ਮੋਬਾਈਲ ਦੀ ਬੈਟਰੀ ਹੁਣ ਬਣੇਗੀ ਹਰਿਆਣਾ ‘ਚ: ਪੜੋ ਪੂਰੀ ਖਬਰ

ਹੁਣ ਐਪਲ ਮੋਬਾਈਲ ਦੀਆਂ ਬੈਟਰੀਆਂ ਹਰਿਆਣਾ ਵਿੱਚ ਬਣਨਗੀਆਂ। ਜਾਪਾਨੀ ਕੰਪਨੀ ਗੁਰੂਗ੍ਰਾਮ ਦੇ ਮਾਨੇਸਰ ਵਿੱਚ ਇੱਕ ਵੱਡੀ ਫੈਕਟਰੀ ਲਗਾਉਣ ਜਾ ਰਹੀ ਹੈ। ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨਾਲੋਜੀ (ਆਈ. ਟੀ.) ਰਾਜ ਮੰਤਰੀ ਰਾਜੀਵ ਚੰਦਰਸ਼ੇਖਰ ਨੇ ਇਸ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਲਿਖਿਆ ਹੈ

ਇਸ ਦੇ ਲਈ ਜਾਪਾਨੀ ਕੰਪਨੀ ਪੜਾਅਵਾਰ 6 ਤੋਂ 7 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਕਰੇਗੀ। ਇਸ ਫੈਕਟਰੀ ਵਿੱਚ ਲਿਥੀਅਮ ਆਇਨ ਬੈਟਰੀਆਂ ਬਣਾਈਆਂ ਜਾਣਗੀਆਂ। ਪੂਰੀ ਸਮਰੱਥਾ ‘ਤੇ ਚੱਲਣ ‘ਤੇ ਇਹ ਲਗਭਗ 8 ਹਜ਼ਾਰ ਲੋਕਾਂ ਨੂੰ ਰੁਜ਼ਗਾਰ ਪ੍ਰਦਾਨ ਕਰੇਗਾ।

ਕੇਂਦਰੀ ਰਾਜ ਮੰਤਰੀ ਚੰਦਰਸ਼ੇਖਰ ਨੇ ਕਿਹਾ ਕਿ “ਐਪਲ ਨੂੰ ਬੈਟਰੀਆਂ ਦੀ ਸਪਲਾਈ ਕਰਨ ਵਾਲੀ ਪ੍ਰਮੁੱਖ ਕੰਪਨੀ TDK, ਹਰਿਆਣਾ ਦੇ ਮਾਨੇਸਰ ਵਿੱਚ 180 ਏਕੜ ਦੇ ਖੇਤਰ ਵਿੱਚ ਇੱਕ ਫੈਕਟਰੀ ਸਥਾਪਤ ਕਰ ਰਹੀ ਹੈ। ਭਾਰਤ ‘ਚ ਬਣੇ ਆਈਫੋਨ ‘ਚ ਇਸਤੇਮਾਲ ਹੋਣ ਵਾਲੀਆਂ ਬੈਟਰੀਆਂ ਇੱਥੇ ਬਣਾਈਆਂ ਜਾਣਗੀਆਂ। ਹਜ਼ਾਰਾਂ ਨਵੀਆਂ ਨੌਕਰੀਆਂ ਪੈਦਾ ਹੋਣਗੀਆਂ ਅਤੇ ਘਰੇਲੂ ਮੁੱਲ ਵਿੱਚ ਵਾਧਾ ਹੋਵੇਗਾ। “ਲਿਥੀਅਮ-ਆਇਨ ਬੈਟਰੀਆਂ ਦਾ ਸਥਾਨਕ ਉਤਪਾਦਨ ਐਪਲ ਉਤਪਾਦਾਂ ਵਿੱਚ ਸਥਾਨਕ ਮੁੱਲ ਵਾਧਾ ਕਰੇਗਾ।

ਹੋਰ ਖ਼ਬਰਾਂ :-  ਆਪ ਦੀ ਸਰਕਾਰ ਆਪ ਦੇ ਦੁਆਰ ਤਹਿਤ ਲਗਾਏ ਜਾ ਰਹੇ ਕੈਂਪਾਂ ਦਾ ਵੱਧ ਤੋਂ ਵੱਧ ਲਵੋ ਲਾਹਾ : ਡਿਪਟੀ ਕਮਿਸ਼ਨਰ ਅੰਮ੍ਰਿਤਸਰ

ਸੂਤਰਾਂ ਨੇ ਕਿਹਾ ਕਿ ਟੀਡੀਕੇ ਉਤਪਾਦਨ ਸ਼ੁਰੂ ਕਰਨ ਲਈ ਵਾਤਾਵਰਣ ਮਨਜ਼ੂਰੀ ਦੀ ਉਡੀਕ ਕਰ ਰਹੀ ਹੈ। ਇਸ ਸਬੰਧੀ ਟੀਡੀਕੇ ਤੋਂ ਜਾਣਕਾਰੀ ਮੰਗੀ ਗਈ ਸੀ ਪਰ ਫਿਲਹਾਲ ਉਥੋਂ ਕੋਈ ਜਵਾਬ ਨਹੀਂ ਆਇਆ ਹੈ। ਕੰਪਨੀ ਨੇ ਆਪਣੇ ਊਰਜਾ ਖੇਤਰ ਨੂੰ ਹੁਲਾਰਾ ਦੇਣ ਲਈ 2005 ਵਿੱਚ ਚੀਨ ਦੀ ਲਿਥੀਅਮ-ਆਇਨ ਬੈਟਰੀ ਨਿਰਮਾਤਾ ਕੰਪਨੀ ਐਂਪਰੈਕਸ ਟੈਕਨਾਲੋਜੀ ਲਿਮਟਿਡ (ਏ.ਟੀ.ਐਲ.) ਨੂੰ ਹਾਸਲ ਕੀਤਾ ਸੀ।

 

Leave a Reply

Your email address will not be published. Required fields are marked *