Bigg Boss 18 ‘ਚ ਪਹੁੰਚੇ ਗੁਰੂ ਅਨਿਰੁੱਧਚਾਰੀਆ, ਜਾਣੋ ਕੀ ਹੈ ਇਸ ਵਾਰ ਸ਼ੋਅ ਦੀ ਥੀਮ

ਬੀਤੇ ਕੱਲ ਦੇਸ਼ ਦਾ ਸਭ ਤੋਂ ਵੱਧ ਦੇਖਿਆ ਜਾਣ ਵਾਲਾ ਰਿਐਲਿਟੀ ਟੀਵੀ ਸ਼ੋਅ ਸ਼ੁਰੂ ਹੋ ਗਿਆ ਹੈ। ਅਸੀਂ ਗੱਲ ਕਰ ਰਹੇ ਹਾਂ ‘ਬਿੱਗ ਬੌਸ’ ਦੇ 18ਵੇਂ ਸੀਜ਼ਨ ਦੀ। ਇਸ ਸ਼ੋਅ ਦੇ ਹੋਸਟ ਸਲਮਾਨ ਖਾਨ (Salman Khan) ਦੇ ਫੈਨ ਤੇ ਇਸ ਸ਼ੋਅ ਦੇ ਫੈਨ ‘ਬਿੱਗ ਬੌਸ 18’ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ। ਇਸ ਵਾਰ ਵੀ ‘ਬਿੱਗ ਬੌਸ 18’ ਨੂੰ ਦਬੰਗ ਸਲਮਾਨ ਖਾਨ (Salman Khan) ਹੋਸਟ ਕਰ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਇਸ ਸ਼ੋਅ ਦਾ ਪ੍ਰੀਮੀਅਰ ਜੀਓ ਸਿਨਮਾ ਐਪ ਤੇ ਕਲਰਜ਼ ਚੈਨਲ ‘ਤੇ ਪ੍ਰਸਾਰਿਤ ਹੋਵੇਗਾ ਸੀ। ਆਓ ਜਾਣਦੇ ਹਾਂ ਕਿ ਇਸ ਵਾਰ ਦੀ ‘ਬਿੱਗ ਬੌਸ 18’ ਦੀ ਥੀਮ ਕੀ ਹੈ ਤੇ ਕਿਹੜੇ-ਕਿਹੜੇ ਪ੍ਰਤੀਯੋਗੀ ਇਸ ਦਾ ਹਿੱਸਾ ਬਣੇ ਹਨ।

ਸ਼ੋਅ ਦੇ ਪ੍ਰੀਮੀਅਰ ‘ਤੇ ਗੁਰੂ ਅਨਿਰੁੱਧਚਾਰੀਆ ਪਹੁੰਚੇ
ਬਿੱਗ ਬੌਸ 18 ਦੇ ਕਈ ਪ੍ਰੋਮੋ ਸੋਸ਼ਲ ਮੀਡੀਆ ‘ਤੇ ਸਾਹਮਣੇ ਆਏ ਸਨ। ਜਿਸ ‘ਚ ਕਈ ਮੁਕਾਬਲੇਬਾਜ਼ਾਂ ਦੇ ਨਾਂ ਵੀ ਸਾਹਮਣੇ ਆਏ। ਪਰ ਜੋ ਵੀਡੀਓ ਸਭ ਤੋਂ ਵੱਧ ਵਾਇਰਲ ਹੋਇਆ ਉਹ ਗੁਰੂ ਅਨਿਰੁੱਧਾਚਾਰੀਆ ਦਾ ਸੀ। ਜੋ ਸ਼ੋਅ ਦੇ ਗ੍ਰੈਂਡ ਪ੍ਰੀਮੀਅਰ ‘ਚ ਪਹੁੰਚੇ। ਹਾਲਾਂਕਿ ਇਸ ਪ੍ਰੋਮੋ ਵਿੱਚ ਗੁਰੂ ਜੀ ਦਾ ਚਿਹਰਾ ਸਾਫ਼ ਨਜ਼ਰ ਨਹੀਂ ਆ ਰਿਹਾ ਸੀ ਪਰ ਸੈੱਟ ਤੋਂ ਉਨ੍ਹਾਂ ਦੀਆਂ ਕਈ ਤਸਵੀਰਾਂ ਵਾਇਰਲ ਹੋਈਆਂ ਸਨ। ਜਿਸ ‘ਚ ਉਹ ਸਲਮਾਨ ਖਾਨ (Salman Khan) ਨਾਲ ਸਟੇਜ ‘ਤੇ ਨਜ਼ਰ ਆ ਰਹੇ ਹਨ।

ਇਹ ਹੈ ‘ਬਿੱਗ ਬੌਸ 18’ ਦੀ ਥੀਮ:

ਬਿੱਗ ਬੌਸ ਦਾ ਘਰ ਹਰ ਸਾਲ ਨਵੀਂ ਥੀਮ ਅਤੇ ਆਲੀਸ਼ਾਨ ਇੰਟੀਰੀਅਰ ਨਾਲ ਤਿਆਰ ਕੀਤਾ ਜਾਂਦਾ ਹੈ। ਇਸ ਵਾਰ ਘਰ ਦੀ ਥੀਮ ‘ਟਾਈਮ ਕਾ ਤਾਂਡਵ’ ਦੇ ਹਿਸਾਬ ਨਾਲ ਤਿਆਰ ਕੀਤੀ ਗਈ ਹੈ। ਇਸ ਲਈ ਘਰ ਨੂੰ ਇੱਕ ਬਹੁਤ ਹੀ ਵਿਲੱਖਣ ਰੂਪ ਦਿੱਤਾ ਗਿਆ ਹੈ। ਇਸ ਨੂੰ ਵੱਖਰਾ ਬਣਾਉਣ ਲਈ ਇਸ ਵਿੱਚ ਗੁਫਾਵਾਂ ਦੀ ਵਰਤੋਂ ਕੀਤੀ ਗਈ ਹੈ। ਇਸ ਦੇ ਨਾਲ ਹੀ ਇਸ ਵਾਰ ਬਿੱਗ ਬੌਸ ਦਾ ਮੂਡ ਵੀ ਕੁਝ ਬਦਲਿਆ ਨਜ਼ਰ ਆ ਰਿਹਾ ਹੈ। ਇਸ ਵਾਰ ਉਹ ‘ਬਿੱਗ ਬੌਸ ਚਾਹਤੇ ਹੈਂ’ ਦੀ ਬਜਾਏ ਇਹ ਕਹਿੰਦੇ ਹੋਏ ਨਜ਼ਰ ਆਉਣਗੇ ਕਿ ‘ਬਿੱਗ ਬੌਸ ਜਾਨਤੇ ਹੈਂ’।

ਇਸ ਵਾਰ ਬਿੱਗ ਬੌਸ ਦੇ ਘਰ ਦੀ ਥੀਮ ਨੂੰ ਟਾਈਮ ਟ੍ਰੈਵਲ ਵੀ ਕਿਹਾ ਜਾ ਸਕਦਾ ਹੈ। ਕਿਉਂਕਿ ਇਸ ਵਾਰ ਇਸ ਵਿੱਚ ਭਾਰਤੀ ਸੰਸਕ੍ਰਿਤੀ ਦੀਆਂ ਉਹ ਚੀਜ਼ਾਂ ਦਿਖਾਈਆਂ ਗਈਆਂ ਹਨ। ਜਿਸ ਨੂੰ ਲੋਕ ਹੌਲੀ-ਹੌਲੀ ਭੁੱਲਦੇ ਜਾ ਰਹੇ ਹਨ। ਜਦੋਂ ਤੋਂ ਬਿੱਗ ਬੌਸ ਦੇ ਘਰ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸਾਹਮਣੇ ਆਈਆਂ ਹਨ। ਪ੍ਰਸ਼ੰਸਕਾਂ ‘ਚ ਸ਼ੋਅ ਨੂੰ ਲੈ ਕੇ ਉਤਸ਼ਾਹ ਕਾਫੀ ਵਧ ਗਿਆ ਹੈ। ਬਿੱਗ ਬੌਸ 18 ਦੇ ਪ੍ਰੀਮੀਅਰ ਤੋਂ ਪਹਿਲਾਂ ਸ਼ੋਅ ਵਿੱਚ ਹਿੱਸਾ ਲੈਣ ਵਾਲੇ ਕਈ ਪ੍ਰਤੀਯੋਗੀਆਂ ਦੇ ਪ੍ਰੋਮੋ ਵੀ ਸਾਹਮਣੇ ਆਏ ਸਨ। ਇਸ ਵਾਰ ਸ਼ੋਅ ‘ਚ 90 ਦੇ ਦਹਾਕੇ ਦੀ ਮਸ਼ਹੂਰ ਅਭਿਨੇਤਰੀ ਸ਼ਿਲਪਾ ਸ਼ਿਰੋਡਕਰ, ਮਸ਼ਹੂਰ ਟੀਵੀ ਅਭਿਨੇਤਰੀ ਵਿਵਿਅਨ ਦਿਸੇਨਾ, ਸ਼ਹਿਜ਼ਾਦਾ ਧਾਮੀ, ਚਾਹਤ ਪਾਂਡੇ ਸਮੇਤ ਕਈ ਮਸ਼ਹੂਰ ਅਦਾਕਾਰ ਅਤੇ ਸੋਸ਼ਲ ਮੀਡੀਆ ਸਿਤਾਰੇ ਇਕ-ਦੂਜੇ ਨਾਲ ਭਿੜਦੇ ਨਜ਼ਰ ਆਉਣਗੇ।
ਹੋਰ ਖ਼ਬਰਾਂ :-  ਨੇਪਾਲ ਦੇ ਕਾਠਮੰਡੂ ਹਵਾਈ ਅੱਡੇ 'ਤੇ ਇਕ ਘਰੇਲੂ ਜਹਾਜ਼ ਕਰੈਸ਼

Leave a Reply

Your email address will not be published. Required fields are marked *