ਅੰਮ੍ਰਿਤਸਰ ਜ਼ਿਲ੍ਹੇ ਵਿਚ ਵੱਖ-ਵੱਖ ਥਾਵਾਂ ਤੇ ਬਿਜਲੀ ਦੀ ਨਿਰਵਿਘਨ ਸਪਲਾਈ ਦੇਣ ਲਈ ਬਲਾਕ ਫੀਡਰ ਤੇ ਨਵੇਂ ਫੀਡਰਾਂ ਦੇ ਕੀਤੇ ਉਦਘਾਟਨ

ਬਿਜਲੀ ਮੰਤਰੀ ਸ: ਹਰਭਜਨ ਸਿੰਘ ਈ.ਟੀ.ਓ ਵੱਖ ਵੱਖ ਥਾਵਾਂ ਤੇ ਨਵੇ ਫੀਡਰਾਂ ਦਾ ਉਦਘਾਟਨ ਕਰਦੇ ਹੋਏ।

ਮੁੱਖ ਮੰਤਰੀ ਪੰਜਾਬ ਸ: ਭਗਵੰਤ ਸਿੰਘ ਮਾਨ 10 ਫਰਵਰੀ ਨੂੰ ਗੁਰੂ ਅਮਰਦਾਸ ਥਰਮਲ ਪਾਵਰ ਪਲਾਂਟ ਗੋਇੰਦਵਾਲ ਸਾਹਿਬ ਜ਼ਿਲ੍ਹਾ ਤਰਨਤਾਰਨ ਵਿਖੇ ਸੂਬਾ ਵਾਸੀਆਂ ਦੇ  ਸਪੁਰਦ ਕਰਨਗੇ, ਜੋ ਕਿ ਦੇਸ਼ ਭਰ ਵਿਚ ਪਹਿਲੀ ਵਾਰ  ਕਿਸੇ ਪ੍ਰਾਈਵੇਟ ਪ੍ਰਾਜੈਕਟ ਨੂੰ ਸਰਕਾਰ ਵਲੋ ਖਰੀਦਣ ਦੀ ਨਿਵੇਕਲੀ ਮਿਸਾਲ ਹੋਵੇਗੀ।

ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਬਿਜਲੀ ਮੰਤਰੀ ਸ: ਹਰਭਜਨ ਸਿੰਘ ਈ.ਟੀ.ਓ ਨੇ ਜਿ਼ਲੇ੍ ਵਿਚ ਵੱਖ ਵੱਖ ਥਾਵਾਂ ਤੇ ਬਲਾਕ ਫੀਡਰ ਅਤੇ ਨਵੇ ਫੀਡਰਾਂ ਦਾ ਉਦਘਾਟਨ ਕਰਨ  ਪਿਛੋ ਕੀਤਾ।

ਸ: ਈ.ਟੀ.ਓ ਨੇ ਦੱਸਿਆ ਕਿ ਪਿਛਲੀਆਂ ਸਰਕਾਰਾਂ ਨੇ ਤਾਂ  ਸਰਕਾਰੀ ਜਾਇਦਾਦਾਂ  ਨੂੰ ਕੌਡੀਆਂ ਦੇ ਭਾਆ ਵੇਚਿਆ ਸੀ ਜਦਕਿ ਸ: ਮਾਨ ਦੀ ਸਰਕਾਰ ਨੇ ਦੇ਼ਸ ਦੇ ਇਤਿਹਾਸ ਵਿਚ ਪਹਿਲੀ ਵਾਰ ਨਿਵੇਕਲੀ ਪਹਿਲਕਦਮੀ ਕਰਕੇ ਹੋਏ ਪ੍ਰਾਈਵੇਟ ਜਾਇਦਾਦ ਨੂੰ ਖਰੀਦ ਕੇ ਸਰਕਾਰੀ ਜਾਇਦਾਦ ਬਣਾਇਆ  ਹੈ।

ਬਿਜਲੀ ਮੰਤਰੀ ਨੇ ਕਿਹਾ ਕਿ ਸਰਕਾਰ ਨੇ 540 ਮੈਗਾਵਾਟ ਦੇ ਗੋਇੰਦਵਾਲ ਥਰਮਲ ਪਲਾਂਟ ਨੂੰ 1080 ਕਰੋੜ ਰੁਪਏ ਵਿਚ ਖਰੀਦ ਲਿਆ ਹੈ ਅਤੇ ਇਸ ਥਰਮਲ ਪਲਾਂਟ ਦੇ ਪਬਲਿਕ ਸੈਕਟਰ ਚ ਆਉਣ ਨਾਲ ਪੰਜਾਬ ਦੇ ਲੋਕਾਂ ਨੂੰ ਸਸਤੀ ਬਿਜਲੀ ਮਿਲੇਗੀ ਅਤੇ ਨਾਲ ਹੀ ਇਸ ਥਰਮਲ ਪਲਾਂਟ ਦਾ ਨਾਂ ਹੁਣ ਤੋ ਗੁਰੂ ਅਮਰਦਾਸ ਥਰਮਲ ਪਾਵਰ ਲਿਮਿਟਡ ਹੋਵੇਗਾ । ਉਨ੍ਹਾਂ ਕਿਹਾ ਕਿ ਆਪ ਸਰਕਾਰ ਨੇ ਇਸ ਥਰਮਲ ਪਲਾਂਟ ਨੂੰ ਹੁਣ ਖਰੀਦ ਕੇ ਬਿਜਲੀ ਖਰੀਦ ਸਮਝੋਤੇ ਦਾ ਵੀ ਭੋਗ ਪਾ ਦਿੱਤਾ ਹੈ।

ਬਿਜਲੀ ਮੰਤਰੀ ਨੇ ਅੱਜ 11 ਕੇ ਵੀ ਨਿਊ ਅੰਮ੍ਰਿਤਸਰ ਬੀ ਬਲਾਕ ਫੀਡਰ, ਫੋਕਲ ਪੁਆਇੰਟ ਵਿਖੇ 3 ਨਵਾਂ ਫੀਡਰ ਦਾ ਉਦਘਾਟਨ, ਗਾਰਡਨ ਇੰਨਕਲੇਵ ਵਿਖੇ ਨਵੇ ਫੀਡਰ ਅਤੇ ਨਵੇ ਮੀਟਰ ਕੁਨੈਕਸ਼ਨ ਦਾ ਉਦਘਾਟਨ, ਅਲਫਾ ਸਿਟੀ ਵਿਖੇ ਫੀਡਰ ਦਾ ਉਦਘਾਟਨ ਅਤੇ ਮਾਨਾਂਵਾਲਾ ਬਿਜਲੀ ਘਰ ਵਿਖੇ ਯੂ.ਪੀ.ਐਸ ਧਾਰੜ,ਗੂੰਨੋਵਾਲ ਅਤੇ ਗੋਰੇਵਾਲ ਦੇ ਨਵੇ ਫੀਡਰ ਦਾ ਉਦਘਾਟਨ ਕਰਦਿਆਂ ਕਿਹਾ ਕਿ ਇੰਨ੍ਹਾਂ ਤੇ ਕਰੀਬ 3 ਕਰੋੜ ਰੁਪਏ ਦੀ ਲਾਗਤ ਆਵੇਗੀ। ਸ: ਈ.ਟੀ.ਓ ਨੇ ਦੱਸਿਆ ਕਿ ਗਾਰਡਨ ਇੰਨਕਲੇਵ ਦੇ ਵਸਨੀਕਾਂ ਨੂੰ ਵਧੀਆਂ ਅਤੇ ਸੁਚਾਰੂ ਬਿਜਲੀ ਸਪਲਾਈ ਦੇਣ ਲਈ ਕਰੀਬ 65 ਲੱਖ ਰੁਪਏ ਦੀ ਲਾਗਤ ਆਈ ਹੈ  ਅਤੇ ਇਸਦੇ ਚਾਲੂ ਹੋਣ ਨਾਲ ਨੇੜਲੀਆਂ ਕਾਲੋਨੀਆਂ ਦੇ ਵਸਨੀਕਾਂ ਨੂੰ ਵੀ ਨਿਰੰਤਰ ਬਿਜਲੀ ਸਪਲਾਈ ਮਿਲੇਗੀ। ਉਨ੍ਹਾਂ ਦੱਸਿਆ ਕਿ ਇਸੇ ਤਰਾ੍ਹ ਨਿਊ ਅੰਮ੍ਰਿਤਸਰ ਦੇ ਵਸਨੀਕਾਂ ਨੂੰ ਏ ਬਲਾਕ ਦੀ ਤਰਜ਼ ਤੇ ਵੱਖਰੇ ਫੀਡਰ ਤੋ ਸਪਲਾਈ ਜ਼ੋੜ ਦਿੱਤੀ ਗਈ ਹੈ। ਬਿਜਲੀ ਮੰਤਰੀ ਨੇ ਦੱਸਿਆ ਕਿ ਮਾਨਾਂਵਾਲਾ ਬਿਜਲੀ ਘਰ ਵਿਖੇ 11 ਕੇਵੀ ਅਲਫਾ ਸਿਟੀ ਫੀਡਰ ਦੇ ਚਾਲੂ ਹੋਣ ਨਾਲ ਅਲਫਾ ਸਿਟੀ, ਸੁਭਮ ਇੰਨਕਲੇਵ, ਪਾਰਕ ਐਵੀਨਿਉ ਅਤੇ ਨਿਊ ਗਾਰਡਨ ਇੰਨਕਲੇਵ ਦੇ ਵਸਨੀਕਾਂ ਨੂੰ ਨਿਰੰਤਰ ਬਿਜਲੀ ਸਪਲਾਈ ਮਿਲੇਗੀ ਅਤੇ ਇਸ ਕੰਮ ਤੇ ਤਰਕੀਬਨ 1.25 ਕਰੋੜ ਰੁਪਏ ਖ਼ਰਚ ਆਏ ਹਨ।

ਹੋਰ ਖ਼ਬਰਾਂ :-  3,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਵਿਜੀਲੈਂਸ ਬਿਊਰੋ ਵੱਲੋਂ ਮਾਲ ਪਟਵਾਰੀ ਖਿਲਾਫ਼ ਕੇਸ ਦਰਜ

ਸ: ਈ.ਟੀ.ਓ ਨੇ ਦੱਸਿਆ ਕਿ ਪਿਛਲੇ ਕਾਫੀ ਸਮੇ ਤੋ ਗਾਰਡਨ ਇੰਨਕਲੇਵ ਦੇ ਵਾਸੀਆਂ ਨੂੰ ਬਿਜਲੀ ਦੇ ਨਵੇ ਕੁਨੈਕਸ਼ਨ ਜਾਰੀ ਨਹੀ ਕੀਤੇ ਜਾ ਰਹੇ ਹਨ ਪਰ ਹੁਣ ਕਾਲੋਨਾਈਜਰਾਂ ਵਲੋ ਆਪਣੀ ਬਣਦੀ ਫੀਸ 7.37 ਕਰੋੜ ਰੁਪਏ ਜਮਾਂ ਕਰਵਾ ਦਿੱਤੀ ਗਈ ਹੈ,ਜਿਸ ਨਾਲ ਹੁਣ ਖਪਤਕਾਰਾਂ ਨੂੰ ਆਸਾਨੀ ਨਾਲ ਬਿਜਲੀ ਕੁਨੈਕਸ਼ਨ ਮਿਲ ਸਕਣਗੇ। ਉਨ੍ਹਾਂ ਦੱਸਿਆ ਕਿ ਕਾਲੋਨੀ ਦੇ ਖਪਤਕਾਰਾ ਨੂੰ ਇਕ ਹਜਾ਼ਰ ਰੁਪਏ ਪ੍ਰਤੀ ਕਿਲੋਵਾਟ ਅਤੇ 6 ਕਿਲੋਵਾਟ ਤੋ ਉਪਰ 1500 ਰੁਪਏ ਹੀ ਲਏ ਜਾਣਗੇ ਅਤੇ ਕੋਈ ਵੀ ਸਰਵਿਸ ਕੁਨੈਕਸ਼ਨ ਆਦਿ ਦੇ ਪੈਸੇ ਨਹੀ ਲੱਗਣਗੇ। ਉਨ੍ਹਾਂ ਦੱਸਿਆ ਕਿ ਗਾਰਡਨ ਇੰਨਕਲੇਵ ਦੇ ਵਾਸੀਆਂ ਨੂੰ 11 ਕੇ ਵੀ ਫੀਡਰ ਤੋ ਬਿਜਲੀ ਸਪਲਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਜਿਸ ਤੇ 65 ਲੱਖ ਰੁਪਏ ਖਰਚ ਆਏ ਹਨ।

ਬਿਜਲੀ ਮੰਤਰੀ ਵਲੋ ਜੰਡਿਆਲਾ ਗੁਰੂ ਦੇ ਅਧੀਨ ਪੈਦੇ ਪਿੰਡ ਯੂ.ਪੀ.ਐਸ ਧਾਰੜ ਵਿਖੇ ਨਵੇ ਫੀਡਰ ਦਾ ਉਦਘਾਟਨ ਵੀ ਕੀਤਾ ਗਿਆ। ਬਿਜਲੀ ਮੰਤਰੀ ਨੇ ਦੱਸਿਆ ਕਿ ਇਸ ਫੀਡਰ ਦੇ ਚਾਲੂ ਹੋਣ ਨਾਲ ਪਿੰਡ ਧਾਰੜ,ਗੂਨੋਵਾਲ ਅਤੇ ਗੋਰੇਵਾਲ ਨੂੰ 24 ਘੰਟੇ ਬਿਜਲੀ ਸਪਲਾਈ ਮਿਲੇਗੀ।

ਉਨ੍ਹਾਂ ਦੱਸਿਆ ਕਿ ਇਸ ਕੰਮ ਤੇ 18.10 ਲੱਖ ਰੁਪਏ ਖਰਚ ਆਏ ਹਨ। ਇਸੇ ਤਰ੍ਹਾਂ ਬਿਜਲੀ ਮੰਤਰੀ ਸ: ਈ.ਟੀ.ਓ ਵਲੋ ਨਿਊ ਫੋਕਲ ਪੁਆਇੰਟ ਮਹਿਤਾ ਰੋਡ ਤੇ 14.54 ਲੱਖ ਰੁਪਏ ਦੀ ਲਾਗਤ ਨਾਲ ਨਵਾਂ ਫੀਡਰ ਲਗਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਨਾਲ ਉਦਯੌਗਿਕ ਯੂਨਿਟਾਂ ਨੂੰ ਬਿਹਤਰ ਸਪਲਾਈ ਮਿਲੇਗੀ।

ਸ: ਈ.ਟੀ.ਓ ਨੇ ਦੱਸਿਆ ਕਿ ਪੀ.ਐਸ.ਪੀ.ਸੀ ਐਲ ਸੂਬਾ ਵਾਸੀਆਂ ਨੂੰ ਹਰ ਮਹੀਨੇ 300 ਯੂਨਟ ਬਿਜਲੀ ਦੇ ਮੁਫਤ ਦੇ ਰਿਹਾ ਹੈ ਅਤੇ 90 ਫੀਸਦੀ ਘਰਾਂ ਦੇ ਬਿਜਲੀ ਦੇ ਬਿਲ ਜੀਰੋ ਆ ਰਹੀੇ ਹਨ ਅਤੇ ਇਸਦੇ ਬਾਵਜੂਦ ਵੀ ਪੀ.ਐਸ.ਪੀ.ਸੀ ਵਾਧੇ ਵਿਚ ਜਾ ਰਿਹਾ ਹੈ।

ਇਸ ਮੌਕੇ ਚੇਅਰਮੈਨ ਸੂਬੇਦਾਰ ਸ਼ਨਾਖ ਸਿੰਘ, ਚੇਅਰਮੈਨ ਡਾ: ਗੁਰਵਿੰਦਰ ਸਿੰਘ, ਚੀਫ ਇੰਜੀਨੀਅਰ ਸਤਿੰਦਰ ਸ਼ਰਮਾ,ਮੈਡਮ ਸੁਹਿੰਦਰ ਕੌਰ, ਸਪਨਾ ਮਹਿਰਾ, ਸੁਨੈਣਾਂ ਰੰਧਾਵਾ,ਨਿਸ਼ਾਨ ਸਿੰਘ, ਸਤਿੰਦਰ ਸਿੰਘ , ਸੁਰਿੰਦਰ ਸਿੰਘ, ਮਨਪ੍ਰੀਤ ਸਿੰਘ,ਐਡਵੋਕੇਟ ਹਰਪਾਲ ਸਿੰਘ, ਮਨਿੰਦਰ ਧਾਰੀਵਾਲ ਤੋ ਇਲਾਵਾ ਵੱਡੀ ਗਿਣਤੀ ਵਿਚ ਪ੍ਰਮੱਖ ਸਖ਼ਸੀਅਤਾਂ ਹਾਜਰ ਸਨ।

dailytweetnews.com

Leave a Reply

Your email address will not be published. Required fields are marked *