ਕਰਮਜੀਤ ਸਿੰਘ ਗਰੇਵਾਲ ਦਾ ਗੁਰਮੁਖੀ ਵਰਨਮਾਲ਼ਾ ਗੀਤ ਟੈਂਕਾ (ਟ) ਹੋਇਆ 10 ਲੱਖ ਸਰੋਤਿਆਂ ਦੀ ਪਸੰਦ ਤੋਂ ਪਾਰ

Karamjit Singh Grewal's Gurmukhi Varnamala song Tanka (T)

ਸਰਕਾਰੀ ਕਾਲਜ ਲੁਧਿਆਣਾ (ਲੜਕੀਆਂ) ਵਿਖੇ  ਭਾਸ਼ਾ ਵਿਭਾਗ ਪੰਜਾਬ ਵੱਲੋਂ ਲੁਧਿਆਣਾ ਵਿੱਚ ਤ੍ਰੈ ਭਾਸ਼ੀ ਕਵੀ ਦਰਬਾਰ ਗੌਰਮਿੰਟ ਮਹਿਲਾ ਕਾਲਿਜ ਵਿੱਚ ਕਰਵਾਇਆ ਗਿਆ।ਇਸ ਦੌਰਾਨ ਹਾਜ਼ਰ ਸਖ਼ਸ਼ੀਅਤਾਂ ਪ੍ਰੋ.ਗੁਰਭਜਨ ਸਿੰਘ ਗਿੱਲ (ਸ਼੍ਰੋਮਣੀ ਕਵੀ) , ਪ੍ਰਿੰਸੀਪਲ  ਸੁਮਨ ਲਤਾ, ਸਰਦਾਰਨੀ ਨਵਦੀਪ ਕੌਰ ਡੀ.ਡੀ.ਪੀ.ਓ, ਡਾ.ਸੁਮੀਤ ਬਰਾੜ, ਅਵਤਾਰ ਸਿੰਘ ਏ.ਪੀ.ਓ, ਇਸ ਸਾਲ ਦੇ ਭਾਰਤੀ ਸਾਹਿੱਤ ਅਕਾਡਮੀ ਪੁਰਸਕਾਰ ਵਿਜੇਤਾ ਸਵਰਨਜੀਤ ਸਵੀ, ਸਤੀਸ਼ ਗੁਲਾਟੀ, ਡਾ. ਜਗਵਿੰਦਰ ਜੋਧਾ, ਕੇ.ਸਾਧੂ ਸਿੰਘ, ਜਸਲੀਨ ਕੌਰ, ਡਾ. ਅਜੀਜ਼ ਪਰਿਹਾਰ ਮੁਕੇਸ਼ ਆਲਮ, ਜਗਜੀਤ ਕਾਫ਼ਿਰ, ਡਾ.ਰਾਕੇਸ਼, ਵਰਿੰਦਰ ਜਤਵਾਨੀ, ਕੋਮਲਦੀਪ ਕੌਰ, ਗੁਰਮਿੰਦਰ ਗੁਰੀ ਤੇ ਹੋਰ ਸਖ਼ਸ਼ੀਅਤਾਂ ਨੇ ਆਪਣੇ ਕਰ ਕਮਲਾਂ ਨਾਲ਼ ਕਰਮਜੀਤ ਸਿੰਘ ਗਰੇਵਾਲ (ਲਲਤੋਂ) ਵੱਲੋਂ ਤਿਆਰ ਕੀਤਾ ਬਾਲ ਵਰਨਮਾਲ਼ਾ ਗੀਤ (ਟ) ਟੈਂਕਾ ਦਾ ਪੋਸਟਰ ਰਿਲੀਜ਼ ਕੀਤਾ ।
ਵਰਨਣਯੋਗ ਹੈ ਕਿ ਗੀਤਾਂ ਰਾਹੀਂ ਨਿਵੇਕਲੇ ਢੰਗ ਨਾਲ਼ ਮਾਂ ਬੋਲੀ ਸਿਖਾਉਣ ਲਈ ਜਾਣੇ ਜਾਂਦੇ ਅਧਿਆਪਕ ਕਰਮਜੀਤ ਗਰੇਵਾਲ ਨੇ ਆਪਣੇ ਸਕੂਲ ਦੇ ਬੱਚਿਆਂ ਨਾਲ਼ ਮਿਲ ਕੇ ਪੰਜਾਬੀ ਵਰਨਮਾਲ਼ਾ ਸਿਖਾਉਣ ਲਈ ਵੀਡੀਓ ਬਣਾਏ। ਬਹੁਤ ਥੋੜੇ ਸਮੇਂ ਵਿੱਚ ਇਹ ਵੀਡੀਓ ਸੋਸ਼ਲ ਮੀਡੀਆ ਤੇ ਵੱਡੀ ਗਿਣਤੀ ਵਿੱਚ ਸੁਣੇ ਗਏ। ਇਨ੍ਹਾਂ ਨੂੰ ਦੇਸ ਅਤੇ ਵਿਦੇਸ਼ਾਂ ਵਿੱਚ ਬਹੁਤ ਪਸੰਦ ਕੀਤਾ ਗਿਆ। ਕਈ ਵੀਡੀਓ ਲੱਖਾਂ ਅਤੇ ਇੱਕ ਵੀਡੀਓ ਟੈਂਕਾ (ਟ) 10 ਲੱਖ ਨੂੰ ਪਾਰ ਕਰ ਗਿਆ ਜੋ ਬਾਲ ਗੀਤਾਂ ਵਿੱਚ ਨਵਾਂ ਰਿਕਾਰਡ ਹੈ।ਇਨ੍ਹਾਂ ਗੀਤਾਂ ਨੂੰ ਦਰਸ਼ਕਾਂ ਨੇ ਸੁਣਨ ਦੇ ਨਾਲ਼ ਨਾਲ਼ ਸਾਂਝੇ ਕੀਤਾ ਅਤੇ ਵੱਡੀ ਗਿਣਤੀ ਵਿੱਚ ਰੀਲਾਂ ਬਣਾਈਆਂ ਜਾ ਰਹੀਆਂ ਹਨ। ਬਹੁਤ ਸਕੂਲ ਇਨ੍ਹਾਂ ਗੀਤਾਂ ਨੂੰ ਵੱਡੀ ਸਕਰੀਨ ਤੇ ਸਕੂਲ ਦੇ ਬੱਚਿਆਂ ਨੂੰ ਦਿਖਾ ਰਹੇ ਹਨ।ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਰਮਜੀਤ ਸਿੰਘ ਗਰੇਵਾਲ ਗਰੇਵਾਲ (ਲਲਤੋਂ) ਨੂੰ ਵਧਾਈ ਦਿੰਦਿਆਂ ਕਿਹਾ ਕਿ ਲੋਕਾਂ ਵੱਲੋਂ ਇਸ ਗੀਤ ਨੁੰ ਏਨਾ ਪਿਆਰ ਦੇਣਾ ਬਾਲ ਸਾਹਿਤ ਲਈ ਸ਼ੁਭ ਸ਼ਗਨ ਹੈ। ਬੱਚਿਆਂ ਨੂੰ ਉਸਾਰੂ ਸਾਹਿਤ ਅਤੇ ਮਾਂ ਬੋਲੀ ਪੰਜਾਬੀ ਨਾਲ਼ ਜੋੜਨ ਲਈ ਅਜਿਹੇ ਉਪਰਾਲੇ ਬਹੁਤ ਜ਼ਰੂਰੀ ਹਨ।ਗੰਧਲ਼ੇ ਗੀਤਾਂ ਦੇ ਦੌਰ ਵਿੱਚ ਤਾਜ਼ੀ ਪੌਣ ਦੇ ਬੁੱਲੇ ਵਰਗੇ ਅਜਿਹੇ ਯਤਨਾਂ ਦੀ ਅੱਜ ਬਹੁਤ ਲੋੜ ਹੈ। ਜਿਹੜੇ ਗੀਤ ਸਾਡੇ ਬਾਲਾਂ ਨੂੰ ਮਾਂ ਬੋਲੀ, ਸੱਭਿਆਚਾਰ ਤੇ ਵਿਰਾਸਤ ਨਾਲ਼ ਜੋੜਨ ਉਹਨਾਂ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ।

ਹੋਰ ਖ਼ਬਰਾਂ :-  “ਆਪ ਦੀ ਸਰਕਾਰ ਆਪ ਦੇ ਦੁਆਰ” ਮੁਹਿੰਮ ਤਹਿਤ ਬਠਿੰਡਾ ਵਿਖੇ 16 ਫ਼ਰਵਰੀ ਨੂੰ 16 ਥਾਵਾਂ ਤੇ ਲਗਾਏ ਜਾਣਗੇ ਸਪੈਸ਼ਲ ਕੈਂਪ

ਕੌਮੀ ਅਵਾਰਡ ਜੇਤੂ ਅਧਿਆਪਕ ਕਰਮਜੀਤ ਸਿੰਘ ਗਰੇਵਾਲ ਨੂੰ ਇਸਤੋਂ ਪਹਿਲਾਂ “ਆਓ ਪੰਜਾਬੀ ਸਿੱਖੀਏ ਵੀਡੀਓ” ਲਈ ਅਮੈਰਿਕਨ ਇੰਡੀਆ ਫਾਂਊਂਡੇਸ਼ਨ ਟ੍ਰਸਟ ਵੱਲੋਂ ਪੂਰੇ ਭਾਰਤ ਵਿੱਚੋਂ ਪਹਿਲਾਂ ਇਨਾਮ ਮਿਲਿਆ ਸੀ। ਬਾਲ ਸਾਹਿਤ ਲਈ ਉਹਨਾਂ ਦੀਆਂ ਬਾਲ ਗੀਤ, ਬਾਲ ਕਹਾਣੀਆਂ ਤੇ ਬਾਲ ਨਾਟਕ ਦੀਆਂ 10 ਪੁਸਤਕਾਂ ਆ ਚੁੱਕੀਆਂ ਹਨ। “ਛੱਡ ਕੇ ਸਕੂਲ ਮੈਨੂੰ ਆ” ਪੁਸਤਕ ਨੂੰ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਵੱਲੋਂ ਸਰਵੋਤਮ ਬਾਲ ਪੁਸਤਕ ਪੁਰਸਕਾਰ ਵੀ ਮਿਲਿਆ ਹੈ। ਉਹਨਾਂ ਦੇ ਲਿਖੇ ਤੇ ਗਾਏ ਇੱਕ ਗੀਤ “ਲੋਰੀ” ਨੂੰ ਭਾਰਤ ਸਰਕਾਰ ਵੱਲੋਂ ਸਵਾ ਲੱਖ ਦਾ ਇਨਾਮ ਵੀ ਮਿਲ ਚੁੱਕਿਆ ਹੈ।ਆਪਣੀ ਨਿਰਦੇਸ਼ਨਾ ਹੇਠ ਸਕੂਲ ਬੱਚਿਆਂ ਦੀਆਂ ਰਾਸ਼ਟਰੀ ਤੇ ਅੰਤਰਰਾਸ਼ਟਰੀ  ਪੱਧਰ ਤੱਕ ਅਨੇਕਾਂ ਸਫਲ ਪੇਸ਼ਕਾਰੀਆਂ ਕਰਵਾ ਚੁੱਕੇ ਹਨ। ਸਰਕਾਰੀ ਹਾਈ ਸਕੂਲ ਖੇੜੀ-ਝਮੇੜੀ ਵਿਖੇ ਪੰਜਾਬੀ ਮਾਸਟਰ ਵਜੋਂ ਸੇਵਾ ਨਿਭਾ ਰਹੇ ਇਸ ਅਧਿਆਪਕ ਨੇ ਬੱਚਿਆਂ ਲਈ ਹੋਰ ਵੀ ਬਹੁਤ ਗੀਤ ਲਿਖੇ ਤੇ ਗਾਏ ਹਨ।ਬੱਚਿਆਂ ਲਈ ਕਲਾਤਮਕ ਵਰਕਸ਼ਾਪ ਦਾ ਆਯੋਜਨ ਕਰਦੇ ਹਨ।

ਸ. ਕਰਮਜੀਤ ਸਿੰਘ ਗਰੇਵਾਲ ਨੇ ਪ੍ਰਣ ਕੀਤਾ ਕਿ ਉਹ ਮੈਨੂੰ ਪਹਿਲੀ ਵਾਰ ਬਾਲ ਸਾਹਿੱਤ ਪੁਰਸਕਾਰ ਦੇਣ ਵਾਲੀ ਮਹਾਨ ਸੰਸਥਾ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਲਈ ਆਪਣੀਆਂ ਭਵਿੱਖਤ ਸੇਵਾਵਾਂ ਸਮਰਪਿਤ ਕਰਨਗੇ। ਇਸ ਲਈ ਉਹ ਹੁਣ ਤਿੰਨ ਮਾਰਚ ਨੂੰ ਹੋਣ ਵਾਲੀਆਂ ਚੋਣਾਂ ਵਿੱਚ ਉਹ ਕਾਰਜਕਾਰਨੀ ਮੈਂਬਰਸ਼ਿਪ ਲਈ ਚੋਣ ਮੈਦਾਨ ਵਿੱਚ ਹਨ।

dailytweetnews.com

Leave a Reply

Your email address will not be published. Required fields are marked *