132 ਕੇ ਵੀ ਤੋਂ 220 ਕੇ ਵੀ ਸਬ ਸਟੇਸ਼ਨ ਵਜੋਂ ਅਪਗ੍ਰੇਡ ਹੋਵੇਗਾ ਜੰਡਿਆਲਾ ਗੁਰੂ ਦਾ ਬਿਜਲੀ ਸਬ ਸਟੇਸ਼ਨ

Cabinet Minister Mr. Harbhajan Singh ETO while starting the upgrading of Jandiala Substation.

ਜੰਡਿਆਲਾ ਗੁਰੂ ਦਾ ਬਿਜਲੀ ਸਬ ਸਟੇਸ਼ਨ ਜੋ ਕਿ 132 ਕੇ ਵੀ ਸਮਰੱਥਾ ਦਾ ਸੀ ਨੂੰ 40 ਸਾਲ ਬਾਅਦ ਸ: ਭਗਵੰਤ ਸਿੰਘ ਮਾਨ ਦੀ ਸਰਕਾਰ ਵਲੋਂ 220 ਕੇ ਵੀ ਸਬ ਸਟੇਸ਼ਨ ਵਜੋਂ ਅਪਗ੍ਰੇਡ ਕੀਤਾ ਜਾ ਰਿਹਾ ਹੈ। ਜਿਸ ਨਾਲ ਕੇਵਲ ਜੰਡਿਆਲਾ ਹੀ ਨਹੀਂ ਬਲਕਿ ਇਸਦੇ ਨਾਲ ਲਗਦੇ ਵੱਡੇ ਇਲਾਕੇ ਵਿੱਚ ਬਿਜਲੀ ਸਪਲਾਈ ਦਾ ਸੁਧਾਰ ਹੋ ਜਾਵੇਗਾ। ਉਕਤ ਪ੍ਰਗਟਾਵਾ ਕੈਬਨਿਟ ਮੰਤਰੀ ਸ੍ਰ: ਹਰਭਜਨ ਸਿੰਘ ਈ.ਟੀ.ਓ. ਲੋਕ ਨਿਰਮਾਣ ਅਤੇ ਬਿਜਲੀ ਵਿਭਾਗ ਨੇ ਇਸ ਸਬ ਸਟੇਸ਼ਨ ਨੂੰ ਅਪਗ੍ਰੇਡ ਕਰਨ ਮੌਕੇ ਲੋਕਾਂ ਨੂੰ ਸੰਬੋਧਨ ਕਰਦਿਆਂ ਕੀਤਾ। ਉਨਾਂ ਕਿਹਾ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਪੰਜਾਬ ਸ੍ਰ: ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਨਿਰੰਤਰ ਬਿਜਲੀ ਸੁਧਾਰਾਂ ਲਈ ਕੰਮ ਕਰ ਰਹੀ ਹੈ ਅਤੇ ਅੱਜ ਦਾ ਇਹ ਪ੍ਰੋਜੈਕਟ ਇਸੇ ਕੋਸਿ਼ਸ਼ ਦਾ ਇਕ ਹਿੱਸਾ ਹੈ। ਉਨਾਂ ਦੱਸਿਆ ਕਿ ਜੰਡਿਆਲਾ ਗੁਰੂ ਵਿਖੇ ਪਹਿਲਾਂ ਲੱਗੇ 132 ਕੇ ਵੀ ਗਰਿਡ ਸਬ ਸ਼ਟੇਸਨ ਨੂੰ ਪੀ ਐਸ ਟੀ ਸੀ ਐਲ ਦੁਆਰਾ 41.79 ਕਰੋੜ ਦੀ ਲਾਗਤ ਨਾਲ ਅਪਗ੍ਰੇਡ ਕਰਨ ਦੀ ਕੰਮ ਸ਼ੁਰੂ ਹੋ ਚੁੱਕਾ ਹੈ।

ਉਨਾਂ ਕਿਹਾ ਕਿ ਸਰਕਾਰ ਵਲੋਂ ਦੋ ਸਾਲਾਂ ਵਿੱਚ ਬਿਜਲੀ ਦੇ ਵੱਡੇ ਕੰਮ ਲੋਕਾਂ ਲਈ ਕੀਤੇ ਗਏ ਹਨ। ਜਿਨ੍ਹਾਂ ਵਿੱਚ ਮੁਫ਼ਤ ਬਿਜਲੀ ਸਪਲਾਈ ਅਤੇ ਗੋਇੰਦਵਾਲ ਸਾਹਿਬ ਦੇ ਨਿੱਜੀ ਥਰਮਲ ਪਲਾਂਟ ਨੂੰ ਸਰਕਾਰ ਵਲੋਂ ਖਰੀਦਣਾ ਸ਼ਾਮਿਲ ਹਨ। ਇਸ ਤੋਂ ਇਲਾਵਾ ਬਿਜਲੀ ਵਿਭਾਗ ਜੋ ਕਿ ਪਹਿਲਾਂ 1800 ਕਰੋੜ ਰੁਪਏ ਦੇ ਘਾਟੇ ਵਿੱਚ ਸੀ ਹੁਣ 564 ਕਰੋੜ ਰੁਪਏ ਮੁਨਾਫੇ ਵਿੱਚ ਲਿਆਂਦਾ ਗਿਆ।

ਉਨਾਂ ਕਿਹਾ ਕਿ ਇਸ ਨਾਲ 132 ਕੇ ਵੀ ਗਰਿਡ ਸਬ ਸ਼ਟੇਸ਼ਨ ਜੰਡਿਆਲਾ ਗੁਰੂ, 66 ਕੇ ਵੀ ਗਰਿਡ ਸਬਸਟੇਸ਼ਨ ਮਾਨਾਵਾਲਾਂ ਅਤੇ 66 ਕੇ ਵੀ ਗਰਿਡ ਸਬਸਟੇਸ਼ਨ ਫੋਕਲ ਪੁਆਇੰਟ ਅਧੀਨ ਆ ਰਹੀਆ ਵੱਖ-ਵੱਖ ਰਿਹਾਇਸ਼ੀ ਕਲੋਨੀਆ, ਸਰਕਾਰੀ ਹਸਪਤਾਲ, ਵਿੱਦਿਅਕ ਅਦਾਰੇ ਅਤੇ ਵੱਡੇ-ਵੱਡੇ ਉਦਯੋਗਿਕ/ਵਪਾਰਿਕ ਅਦਾਰਿਆ ਨੂੰ ਬਿਹੱਤਰ ਬਿਜਲੀ ਸਪਲਾਈ/ਕੁਨੈਕਸ਼ਨ ਦੇਣ ਲਈ ਸਿਸਟਮ ਵਿਚ ਸੁਧਾਰ ਹੋ ਜਾਵੇਗਾ। ਇਸ ਨਾਲ ਇਹਨਾ ਸਬ ਸਟੇਸ਼ਨ ਤੋ ਚਲਦੇ 41 ਨੰ: 11 ਕੇ ਵੀ ਫੀਡਰਾ ਉਪਰ ਆਉਂਦੇ ਜੰਡਿਆਲਾ ਗੁਰੂ ਸ਼ਹਿਰ ਅਤੇ 35 ਨੰ: ਪਿੰਡ ਗਹਿਰੀ, ਗਦਲੀ, ਭੰਗਵਾਂ, ਦੇਵੀਦਾਸਪੁਰ, ਧੀਰੇਕੋਟ, ਧਾਰੜ, ਸ਼ੇਖਫੱਤਾ, ਤਾਰਾਗੜ੍ਹ, ਮੱਲੀਆ, ਨਿਊ ਫੋਕਲ ਪੁਆਇੰਟ ਵੱਲਾ, ਖਾਨਕੋਟ, ਮਾਨਾਵਾਲਾ ਖੁਰਦ, ਜਾਣੀਆ, ਗੋਰੇਵਾਲ, ਗੁਨੋਵਾਲ, ਬੁੱਤ, ਅਮਰਕੋਟ, ਵਡਾਲੀ, ਮਾਨਾਵਾਲਾ, ਰੱਖ ਮਾਨਾਵਾਲਾ, ਮੇਹਰਬਾਨਪੁਰਾ, ਨਿੱਜਰਪੁਰਾ, ਨਵਾਕੋਟ, ਬਿਸ਼ੰਬਰਪੁਰਾ, ਰਾਜੇਵਾਲ, ਸੁੱਖੇਵਾਲ, ਠੱਠੀਆ, ਝੀਤੇ ਕਲਾਂ, ਝੀਤੇ ਖੁਰਦ, ਰੱਖ ਝੀਤਾ, ਭਗਤੂਪੁਰਾ, ਰਾਮਪੁਰਾ, ਦਬੁਰਜੀ, ਪੰਡੋਰੀ, ਜਰਨੈਲ ਸਿੰਘ ਵਾਲਾ ਮਹਿਮਾ ਆਦਿ ਨੂੰ ਬਿਜਲੀ ਦੀ ਨਿਰੰਤਰ ਸਪਲਾਈ ਵਿਚ ਹੋਰ ਸੁਧਾਰ ਹੋਵੇਗਾ ਅਤੇ ਬਿਜਲੀ ਨੈਟਵਰਕ ਪਹਿਲਾਂ ਨਾਲੋਂ ਜਿ਼ਆਦਾ ਮਜ਼ਬੂਤ ਹੋਵੇਗਾ।

ਹੋਰ ਖ਼ਬਰਾਂ :-  ਪੰਜਾਬ ਪੁਲਿਸ ਨੇ ਲੋਕਾਂ ਤੱਕ ਸੁਖਾਲੀ ਪਹੁੰਚ ਵਧਾਉਣ ਲਈ ਨਵੀਂ ਟਰੈਫਿਕ ਸਲਾਹਕਾਰ ਕਮੇਟੀ ਦਾ ਕੀਤਾ ਗਠਨ

ਸ: ਹਰਭਜਨ ਸਿੰਘ ਨੇ ਕਿਹਾ ਕਿ ਨਵੇ 220 ਕੇ ਵੀ ਗਰਿਡ ਸਬਸਟੇਸ਼ਨ ਜੰਡਿਆਲਾ ਗੁਰੂ ਦੇ ਬਣਨ ਨਾਲ ਖਪਤਕਾਰਾਂ ਨੂੰ ਨਿਰਵਿਘਨ ਅਤੇ ਵੱਧ ਬਿਜਲੀ ਸਪਲਾਈ ਦਿੱਤੀ ਜਾ ਸਕੇਗੀ। ਇਸ ਕਾਰਜ ਅਧੀਨ ਨਵੇ ਗਰਿਡ ਸਬਸਟੇਸ਼ਨ ਜੰਡਿਆਲਾ ਗੁਰੂ ਵਿਖੇ 02 ਨੰ: ਨਵੇ ਪਾਵਰ ਟਰਾਂਸਫਾਰਮਰ (2100) ਲਗਾਏ ਜਾਣਗੇ ਅਤੇ 04 ਕਿਲੋਮੀਟਰ ਲੰਬੀ ਟਰਾਂਸਮਿਸ਼ਨ ਲਾਈਨ ਦੀ ਉਸਾਰੀ ਕੀਤੀ ਜਾਵੇਗੀ। ਜਿਸ ਨਾਲ ਖਪਤਕਾਰਾਂ ਨੂੰ ਨਵੇ ਬਿਜਲੀ ਕੁਨੈਕਸ਼ਨ ਦੇਣ ਵਿਚ ਕੋਈ ਔਕੜ ਨਹੀ ਆਵੇਗੀ ਅਤੇ ਇਸ ਇਲਾਕੇ ਦਾ ਬਿਜਲੀ ਨੈਟਵਰਕ ਪਹਿਲਾ ਨਾਲੋ ਜਿਆਦਾ ਮਜਬੂਤ ਹੋ ਜਾਵੇਗਾ।

ਇਸ ਮੋਕੇ ਤੇ ਮੈਂਬਰ ਐਸ.ਡੀ.ਐਮ. ਲਾਲ ਵਿਸਵਾਸ਼ ਬੈਂਸ, ਐਸ.ਐਸ. ਬੋਰਡ ਸ੍ਰੀ ਨਰੇਸ਼ ਪਾਠਕ, ਚੇਅਰਮੈਨ ਸ: ਛਨਾਖ ਸਿੰਘ, ਇੰਜੀ: ਵਰਦੀਪ ਸਿੰਘ ਮੰਡੇਰ ਡਾਇਰੈਕਟਰ/ਤਕਨੀਕੀ, ਇੰਜੀ: ਸੰਜੀਵ ਸੂਦ, ਚੇਅਰਮੈਨ ਡਾ. ਗੁਰਵਿੰਦਰ ਸਿੰਘ, ਜਿਲ੍ਹਾ ਦਿਹਾਤੀ ਦੇ ਪ੍ਰਧਾਨ ਸ: ਬਲਜਿੰਦਰ ਸਿੰਘ, ਮੈਡਮ ਸੁਹਿੰਦਰ ਕੌਰ, ਮਾਤਾ ਸੁਰਿੰਦਰ ਕੌਰ, ਭਰਾ ਸਤਿੰਦਰ ਸਿੰਘ, ਸੁਨੈਨਾ ਰੰਧਾਵਾ, ਚੀਫ ਸਤਿੰਦਰ ਸ਼ਰਮਾ, ਐਕਸੀਐਨ ਸ: ਇੰਦਰਜੀਤ ਸਿੰਘ, ਪ੍ਰਿੰਸੀਪਲ ਜਤਿੰਦਰ ਕੌਰ ਮੌਜੂਦ ਸਨ।

dailytweetnews.com

Leave a Reply

Your email address will not be published. Required fields are marked *