ਮਿਸ਼ਨ ਘਰ-ਘਰ ਰੋਜ਼ਗਾਰ ਤਹਿਤ ਲੁਧਿਆਣਾ ਦੇ ਸਰਕਾਰੀ ਕਾਲਜ (ਲੜਕੀਆਂ) ਵਿਖੇ ਕੈਰੀਅਰ ਟਾਕ ਦਾ ਆਯੋਜਨ

Career Talk at Govt College (Girls), Ludhiana

ਪੰਜਾਬ ਸਰਕਾਰ ਦੇ ਮਿਸ਼ਨ ਘਰ-ਘਰ ਰੋਜ਼ਗਾਰ ਤਹਿਤ ਜਿਲ੍ਹਾ ਰੋੋਜ਼ਗਾਰ ਅਤੇ ਕਾਰੋੋਬਾਰ ਬਿਊਰੋ (ਡੀ.ਬੀ.ਈ.ਈ.) ਵੱਲੋਂ ਬੀਤੇ ਕੱਲ੍ਹ ਸਥਾਨਕ ਸਰਕਾਰੀ ਕਾਲਜ (ਲੜਕੀਆਂ) (Govt College (Girls), Ludhiana) ਵਿਖੇ ਕੈਰੀਅਰ ਟਾਕ ਦਾ ਆਯੋਜਨ ਕਰਵਾਇਆ ਗਿਆ। ਇਸ ਕੈਰੀਅਰ ਟਾਕ ਵਿੱਚ ਕੁੱਲ 52 ਪ੍ਰਾਰਥੀਆਂ ਨੇ ਭਾਗ ਲਿਆ।

ਡਿਪਟੀ ਡਾਇਰੈਕਟਰ ਡੀ.ਬੀ.ਈ.ਈ. ਰੁਪਿੰਦਰ ਕੌੌਰ ਵੱਲੋਂ ਪ੍ਰਾਰਥੀਆਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਇਸ ਕੈਰੀਅਰ ਟਾਕ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਆਪਣੇ ਪੈਰਾਂ ਸਿਰ ਹੋਣ ਲਈ ਮਾਰਗਦਰਸ਼ਨ ਕਰਨਾ ਹੈ।

ਅਨੁਜ ਕਿਸ਼ੋੋਰ ਦੱਤਾ (ਕਰੀਅਰ ਕਾਉਂਸਲਰ) ਡੀ.ਬੀ.ਈ.ਈ., ਲੁਧਿਆਣਾ ਨੇ ਪ੍ਰਾਰਥੀਆਂ ਨੂੰ ਕੈਰੀਅਰ ਸਬੰਧੀ ਗੱਲਬਾਤ ਕੀਤੀ। ਪ੍ਰਾਰਥੀਆਂ ਨੂੰ ਡੀ.ਬੀ.ਈ.ਈ. ਲੁਧਿਆਣਾ ਵਿਖੇ ਦਿੱਤੀਆਂ ਜਾਣ ਵਾਲੀਆ ਸਹੂਲਤਾਂ, NCS ਅਤੇ pgrkam.com ਪੋੋਰਟਲ ਬਾਰੇ, ਇਨ੍ਹਾਂ ਪੋੋਰਟਲ ਤੇ ਸਰਕਾਰੀ ਅਤੇ ਪ੍ਰਾਇਵੇਟ ਨੌੌਕਰੀਆਂ ਦੀ ਭਾਲ  ਕਰਨ ਬਾਰੇੇ, MSME ਸਕੀਮ ਬਾਰੇ, CAT ਅਤੇ MAT ਦੇ ਪ੍ਰੀਖਿਆਵਾਂ ਬਾਰੇ , ਸਕਿੱਲ ਟ੍ਰੇਨਿੰਗ ਕੋੋਰਸਾਂ ਬਾਰੇ ਸੰਪੂਰਨ ਰੂਪ ਵਿੱਚ ਜਾਣਕਾਰੀ ਦਿੱਤੀ।

ਹੋਰ ਖ਼ਬਰਾਂ :-  ਸਰੀਰ ਲਈ ਅੰਮ੍ਰਿਤ ਹੈ ਅਸ਼ਵਗੰਧਾ

ਡਿਪਟੀ ਡਾਇਰੈਕਟਰ ਡੀ.ਬੀ.ਈ.ਈ. ਰੁਪਿੰਦਰ ਕੌੌਰ ਵੱਲੋਂ ਦੱਸਿਆ ਗਿਆ ਕਿ ਭਵਿੱਖ ਵਿੱਚ ਰੋੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਲੋਂ ਅਜਿਹੇ ਕੈਰੀਅਰ ਟਾਕ ਲਗਾਤਾਰ ਆਯੋਜਤ ਕੀਤੇ ਜਾਣਗੇ ਤਾਂ ਜੋ ਚਾਹਵਾਨ ਪ੍ਰਾਰਥੀਆਂ ਨੂੰ ਯੋਗ ਅਗਵਾਈ ਦਿੱਤੀ ਜਾ ਸਕੇ। ਵਧੇਰੇ ਜਾਣਕਾਰੀ ਲਈ ਪ੍ਰਾਰਥੀ ਇਸ ਦਫਤਰ ਦੇ ਹੈਲਪਲਾਇਨ ਨੰਬਰ 77400-01682 ‘ਤੇ ਵੀ ਸੰਪਰਕ ਕਰ ਸਕਦੇ ਹਨ।

dailytweetnews.com

Leave a Reply

Your email address will not be published. Required fields are marked *