ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਲੁਧਿਆਣਾ
ਲਾਭਪਾਤਰੀ ‘ਇੱਕ ਰੋਜ਼ਾ ਅਸੈਸਮੈਂਟ’ ਕੈਂਪ ਦਾ ਲੈਣ ਭਰਪੂਰ ਲਾਹਾ – ਵਧੀਕ ਡਿਪਟੀ ਕਮਿਸ਼ਨਰ ਗੌਤਮ ਜੈਨ
– ਦਿਵਿਆਂਗਜਨਾਂ ਨੂੰ ਬਣਾਉਟੀ ਅੰਗ ਲਗਾਉਣ ਲਈ 18 ਜਨਵਰੀ ਨੇ ਲੱਗੇਗਾ ਵਿਸ਼ੇਸ਼ ਕੈਂਪ
ਲੁਧਿਆਣਾ, 08 ਜਨਵਰੀ – ਵਧੀਕ ਡਿਪਟੀ ਕਮਿਸ਼ਨਰ ਜਨਰਲ ਸ੍ਰੀ ਗੌਤਮ ਜੈਨ ਵਲੋਂ ਯੋਗ ਲਾਭਪਾਤਰੀਆਂ ਨੂੰ ਅਪੀਲ ਕਰਦਿਆਂ ਕਿਹਾ ਦਿਵਿਆਂਗਜਨਾਂ ਨੂੰ ਬਣਾਉਟੀ ਅੰਗ ਲਗਾਉਣ ਸਬੰਧੀ ‘ਇੱਕ ਰੋਜ਼ਾ ਅਸੈਸਮੈਂਟ’ ਕੈਂਪ ਦਾ ਭਰਪੂਰ ਲਾਹਾ ਲਿਆ ਜਾਵੇ।
ਉਨ੍ਹਾਂ ਅੱਗੇ ਦੱਸਿਆ ਕਿ ਦਿਵਿਆਂਗਜਨਾਂ ਦੀ ਭਲਾਈ ਅਤੇ ਉਨ੍ਹਾਂ ਦੀ ਰੋਜ਼ਮਰਾ ਜਿੰਦਗੀ ਨੂੰ ਸੁਖਾਵੀਂ ਬਣਾਉਣ ਦੇ ਮੰਤਵ ਨਾਲ, 18 ਜਨਵਰੀ 2024 ਦਿਨ ਵੀਰਵਾਰ ਨੂੰ ਦਫ਼ਤਰ ਜਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਲੁਧਿਆਣਾ ਵਿਖੇ ਦਿਵਿਆਂਗਜਨਾਂ ਲਈ ਬਣਾਉਟੀ ਅੰਗ ਲਗਾਉਣ ਲਈ ਸਟੀਲ ਅਥਾਰਿਟੀ ਆਫ ਇੰਡੀਆ ਲਿਮਟਿਡ (ਐਸ.ਏ.ਆਈ.ਐਲ.) ਵਲੋਂ ਸੀ.ਐਸ.ਆਰ. ਤਹਿਤ ਵਿਸ਼ੇਸ਼ ਪਹਿਲਕਦਮੀ ਕੀਤੀ ਜਾ ਰਹੀ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਡਿਪਟੀ ਕਮਿਸ਼ਨਰ, ਲੁਧਿਆਣਾ ਸੁਰਭੀ ਮਲਿਕ ਵਲੋਂ ਜਾਰੀ ਹਦਾਇਤਾ ਅਨੁਸਾਰ ਸਮਾਜਿਕ ਨਿਆਂ ਅਤੇ ਸ਼ਸ਼ਕਤੀਕਰਨ ਮੰਤਰਾਲਾ ਅਧੀਨ ਆਉਂਦੀ ਸੰਸਥਾ ਅਲਿਮਕੋ ਵੱਲੋ ਦਿਵਿਆਂਗਜਨਾਂ ਦੀ ਭਲਾਈ ਲਈ ਉਹਨਾ ਨੂੰ ਬਣਾਉਟੀ ਅੰਗ ਲਗਾਉਣ ਲਈ ਇਹ ਕੈਂਪ ਦਫਤਰ ਜਿਲ੍ਹਾ ਸਮਾਜਿਕ ਸੁਰੱਖਿਆ ਅਫਸਰ, ਸਮਾਜ ਭਲਾਈ ਕੰਪਲੈਕਸ ਨੇੜੇ ਗਿੱਲ ਨਹਿਰ, ਸ਼ਿਮਲਾਪੁਰੀ, ਲੁਧਿਆਣਾ ਵਿਖੇ ਲਗਾਇਆ ਜਾਣਾ ਹੈ ਜਿਸਦਾ ਸਮਾਂ ਸਵੇਰੇ 10 ਵਜੇ ਤੋਂ ਦੁਪਹਿਰ 03 ਵਜੇ ਤੱਕ ਹੋਵੇਗਾ।
ਉਨ੍ਹਾਂ ਦੱਸਿਆ ਕਿ ਚਾਹਵਾਨ ਲਾਭਪਾਤਰੀ ਆਪਣਾ ਦਿਵਿਆਂਗਤਾ ਦਾ ਸਰਟੀਫਿਕੇਟ ਜਾਂ ਯੂ.ਡੀ.ਆਈ.ਡੀ. ਕਾਰਡ ਅਸਲ ਅਤੇ ਉਸਦੀ ਇੱਕ ਫੋਟੋ ਕਾਪੀ, ਇੱਕ ਪਾਸਪੋਰਟ ਸਾਇਜ਼ ਤਾਜ਼ਾ ਫੋਟੋ, ਆਪਣਾ ਆਧਾਰ ਕਾਰਡ ਅਤੇ ਉਸਦੀ ਇੱਕ ਫੋਟੋ ਕਾਪੀ, ਆਪਣਾ ਵੋਟਰ ਕਾਰਡ ਅਤੇ ਉਸਦੀ ਇੱਕ ਫੋਟੋ ਕਾਪੀ, ਇੱਕ ਆਮਦਨ ਦਾ ਸਰਟੀਫਿਕੇਟ ਜਿਹੜਾ ਕਿ ਸਮਰੱਥ ਅਥਾਰਟੀ ਵੱਲੋ ਜਾਰੀ ਕੀਤਾ ਗਿਆ ਹੋਵੇ, ਜਿਸ ਵਿੱਚ ਉਹਨਾ ਦੀ ਆਮਦਨ ਪ੍ਰਤੀ ਮਹੀਨਾ 22,500/- ਤੋਂ ਜਿਆਦਾ ਨਾ ਹੋਵੇ, ਉਹ ਨਾਲ ਲੈ ਕੇ ਆਉਣ ਅਤੇ ਆਪਣੀ ਅਸੈਸਮੈਂਟ ਅਲਿਮਕੋ ਵੱਲੋ ਆਈ ਟੀਮ ਕੋਲ ਕਰਵਾਉਣ ਤਾਂ ਜੋ ਉਹਨਾ ਨੂੰ ਬਹੁਤ ਜਲਦੀ ਨੇੜਲੇ ਭਵਿੱਖ ਵਿੱਚ ਉਹਨਾ ਦੀ ਜਰੂਰਤ ਦਾ ਸਮਾਨ ਮਹੱਈਆ ਕਰਵਾਇਆ ਜਾ ਸਕੇ।
ਉਨ੍ਹਾ ਇਹ ਵੀ ਦੱਸਿਆ ਕਿ ਜੇਕਰ ਕੋਈ ਦਿਵਿਆਂਗਜਨ ਭੈਣ-ਭਰਾ ਜਿਸ ਨੇ ਪਿਛਲੇ ਤਿੰਨ ਤੋਂ ਪੰਜ ਸਾਲਾ ਦੇ ਸਮੇਂ ਦੌਰਾਨ ਅਲਿਮਕੋ ਨਾਲ ਰਜਿਸਟਰੇਸ਼ਨ ਨਾ ਕਰਵਾ ਕੇ ਜਾਂ ਅਲਿਮਕੋ ਵੱਲੋ ਕੋਈ ਬਣਾਉਟੀ ਅੰਗ ਜਾਂ ਉਪਕਰਨ ਜਾਂ ਕੋਈ ਹੋਰ ਸਹਾਇਤਾ ਨਹੀ ਲਈ, ਨੂੰ ਪਹਿਲ ਦੇ ਆਧਾਰ ੋਤੇ ਵਿਚਾਰਿਆ ਜਾਵੇਗਾ। ਜੇਕਰ ਕੋਈ ਦਿਵਿਆਂਗਜਨ ਸਮਾਜਿਕ ਸੁਰੱਖਿਆ ਵਿਭਾਗ ਦੀ ਦਿਵਿਆਗਜਨ ਪੈਨਸ਼ਨ 1500ੇ- ਰੁਪਏ ਪ੍ਰਤੀ ਮਹੀਨਾ ਦਾ ਲਾਭ ਲੈਣਾ ਚਾਹੁੰਦਾ ਹੈ ਤਾਂ ਉਹ ਇਹਨਾ ਉਕਤ ਦੱਸੇ ਦਸਤਾਵੇਜ਼ਾ ਦੇ ਨਾਲ ਆਪਣਾ ਬੈਂਕ ਖਾਤੇ ਦੀ ਪਾਸਬੁੱਕ ਦੀ ਫੋਟੋ ਕਾਪੀ ਨਾਲ ਲਿਆ ਕੇ ਮੌਕੇ ੋਤੇ ਹੀ ਦਿਵਿਆਗਜਨ ਪੈਨਸ਼ਨ ਵੀ ਅਪਲਾਈ ਕਰ ਸਕਦਾ ਹੈ।
ਵਧੀਕ ਡਿਪਟੀ ਕਮਿਸ਼ਨਰ ਗੌਤਮ ਜੈਨ ਨੇ ਦੱਸਿਆ ਕਿ ਇਹ ਸਾਰਾ ਉਦਮ ਜਿਲ੍ਹਾ ਪ੍ਰਸ਼ਾਸਨ ਅਤੇ ਜਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਦੁਆਰਾ ਦਿਵਿਆਗਜਨਾ ਨੂੰ ਅੜਚਣ ਰਹਿਤ ਮਾਹੌਲ ਪ੍ਰਦਾਨ ਕਰਨ ਲਈ ਅਤੇ ਸਮਾਜ ਵਿੱਚ ਉਹਨਾ ਨੂੰ ਬਾਕੀ ਵਰਗਾ ਨਾਲ ਸਮਾਨਤਾ ਲਿਆਉਣ ਲਈ ਮੁਹੱਈਆ ਕਰਵਾਇਆ ਜਾ ਰਿਹਾ ਹੈ ਤਾਂ ਜੋ ਉਹਨਾ ਨੂੰ ਵੀ ਸਮਾਜ ਦੀ ਮੁੱਖ ਧਾਰਾ ਨਾਲ ਹਰ ਸਮੇਂ ਜੁੜਿਆ ਰੱਖਿਆ ਜਾ ਸਕੇ।
ਉਹਨਾ ਜਿਲ੍ਹੇ ਦੇ ਸਮੂਹ ਦਿਵਿਆਂਗਜਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਨਿਸ਼ਚਿਤ ਮਿਤੀ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚ ਕਰਕੇ ਇਸ ਕੈਂਪ ਦਾ ਵੱਧ ਤੋਂ ਵੱਧ ਲਾਭ ਉਠਾਉਣ।
ਇਸ ਮੌਕੇ ਉਨ੍ਹਾਂ ਵੱਲੋ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਵਰਿੰਦਰ ਸਿੰਘ ਟਿਵਾਣਾ, ਜ਼ਿਲ੍ਹਾ ਪ੍ਰੋਗਰਾਮ ਅਫਸਰ ਅਤੇ ਸਮੂਹ ਬਾਲ ਵਿਕਾਸ ਪ੍ਰੋਜੈਕਟ ਅਫਸਰਾਂ ਲੁਧਿਆਣਾ ਨੂੰ ਇਸ ਕੈਂਪ ਬਾਰੇ ਵੱਧ ਤੋਂ ਵੱਧ ਦਿਵਿਆਂਗਜਨਾ ਨੂੰ ਜਾਗਰੂਕ ਕਰਨ ਲਈ ਹਰ ਸੰਭਵ ਯਤਨ ਕਰਨ ਲਈ ਵੀ ਕਿਹਾ।