ਚਾਹ, ਸਿਗਰੇਟ ਜਾਂ ਹੋਵੇ ਘਰੇਲੂ ਕਰਿਆਨੇ ਦਾ ਸਮਾਨ, ਲੋਕ ਕਰ ਰਹੇ ਆਨਲਾਈਨ ਪੇਮੈਂਟ, ਬਣਿਆ ਵੱਡਾ ਰਿਕਾਰਡ

Image for representative purpose only

ਦਸੰਬਰ ‘ਚ UPI ਰਾਹੀਂ ਭੁਗਤਾਨ ਨੇ ਇਕ ਵਾਰ ਫਿਰ ਨਵਾਂ ਰਿਕਾਰਡ ਬਣਾਇਆ ਹੈ। ਲੋਕਾਂ ਨੇ UPI ਰਾਹੀਂ 18.23 ਲੱਖ ਕਰੋੜ ਰੁਪਏ ਦਾ ਲੈਣ-ਦੇਣ ਕੀਤਾ ਹੈ। ਜੋ ਕਿ ਸਾਲ 2022 ਦੇ ਅੰਕੜਿਆਂ ਤੋਂ 54 ਫੀਸਦੀ ਜ਼ਿਆਦਾ ਹੈ।

ਯੂਪੀਆਈ (UPI) ਨੇ ਲੋਕਾਂ ਦੀ ਜਿੰਦਗੀ ਕਾਫੀ ਆਸਾਨ ਬਣਾ ਦਿੱਤੀ ਹੈ। ਇਸ ਕਾਰਕੇ ਲੋਕਾਂ ਨੂੰ ਹੁਣ ਯੂਪੀਆਈ ਪੈਮੇਂਟ (UPI Payment) ਕਰਨ ਦੀ ਆਦਤ ਪੈ ਗਈ ਹੈ। ਚਾਹ, ਸਿਗਰੇਟ ਜਾਂ ਘਰੇਲੂ ਕਰਿਆਨੇ ਦਾ ਸਮਾਨ ਹੋਵੇ, ਲੋਕ ਆਪਣਾ ਜ਼ਿਆਦਾਤਰ ਪੈਸਾ ਆਨਲਾਈਨ ਖਰਚ ਕਰ ਰਹੇ ਹਨ। ਇਥੋਂ ਤੱਕ ਕਿ ਲੋਕਾਂ ਦੀ ਕੈਸ਼ ਰੱਖਣ ਦੀ ਆਦਤ ਵੀ ਖ਼ਤਮ ਹੋ ਗਈ ਹੈ। ਲੋਕਾਂ ਦੀ ਇਸੇ ਆਦਤ ਚਲਦੇ ਹੁਣ ਇਕ ਨਵਾਂ ਰਿਕਾਰਡ ਬਣ ਗਿਆ ਹੈ। ਦਸੰਬਰ ‘ਚ UPI ਰਾਹੀਂ ਭੁਗਤਾਨ ਨੇ ਇਕ ਵਾਰ ਫਿਰ ਨਵਾਂ ਰਿਕਾਰਡ ਬਣਾਇਆ ਹੈ। ਲੋਕਾਂ ਨੇ UPI ਰਾਹੀਂ 18.23 ਲੱਖ ਕਰੋੜ ਰੁਪਏ ਦਾ ਲੈਣ-ਦੇਣ ਕੀਤਾ ਹੈ। ਜੋ ਕਿ ਸਾਲ 2022 ਦੇ ਅੰਕੜਿਆਂ ਤੋਂ 54 ਫੀਸਦੀ ਜ਼ਿਆਦਾ ਹੈ।  ਦਸੰਬਰ ਮਹੀਨੇ ‘ਚ ਚਾਹ ਅਤੇ ਸਿਗਰੇਟ ਨੇ UPI ਰਾਹੀਂ ਖਰਚੇ ਦੇ ਮਾਮਲੇ ‘ਚ ਜਿੱਤ ਹਾਸਲ ਕੀਤੀ ਹੈ। ਨਵੰਬਰ ਦੇ ਮੁਕਾਬਲੇ ਇਸ ‘ਚ 5 ਫੀਸਦੀ ਦਾ ਵਾਧਾ ਹੋਇਆ ਹੈ। ਦਸੰਬਰ ‘ਚ 12.02 ਅਰਬ ਦਾ ਲੈਣ-ਦੇਣ ਹੋਇਆ ਅਤੇ ਨਵੰਬਰ ਦੀ ਤੁਲਨਾ ‘ਚ 5 ਫੀਸਦੀ ਦਾ ਵਾਧਾ ਹੋਇਆ। ਦਸੰਬਰ UPI ਲਈ ਵੀ ਖਾਸ ਰਿਹਾ, ਕਿਉਂਕਿ ਇਸ ਮਹੀਨੇ ‘ਚ ਹੁਣ ਤੱਕ ਸਭ ਤੋਂ ਜ਼ਿਆਦਾ ਟ੍ਰਾਂਜੈਕਸ਼ਨ ਹੋਏ ਹਨ ਅਤੇ UPI ਟ੍ਰਾਂਜੈਕਸ਼ਨਾਂ ਨੇ ਨਵੀਂ ਉਚਾਈ ਨੂੰ ਛੂਹਿਆ ਹੈ।

ਹੋਰ ਖ਼ਬਰਾਂ :-  ਭਾਰਤੀ ਚੋਣ ਕਮਿਸ਼ਨ ਵੱਲੋਂ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਲਈ 15 ਖਰਚਾ ਨਿਗਰਾਨ ਨਿਯੁਕਤ

UPI ਰਾਹੀਂ ਲੈਣ-ਦੇਣ ਦੀ ਗੱਲ ਕਰੀਏ ਤਾਂ 2023 ਵਿੱਚ ਵੀ ਰਿਕਾਰਡ ਕਾਇਮ ਕੀਤਾ ਗਿਆ ਸੀ ਅਤੇ 117.6 ਬਿਲੀਅਨ ਟ੍ਰਾਂਜੈਕਸ਼ਨ ਕੀਤੇ ਗਏ ਸਨ। ਮੁੱਲ ਦੇ ਲਿਹਾਜ਼ ਨਾਲ ਇਸ ਸਾਲ 183 ਲੱਖ ਕਰੋੜ ਰੁਪਏ ਦਾ ਲੈਣ-ਦੇਣ ਹੋਇਆ, ਜੋ ਸਾਲ 2022 ਦੇ ਮੁਕਾਬਲੇ 45 ਫੀਸਦੀ ਜ਼ਿਆਦਾ ਹੈ। ਸੰਖਿਆ ਦੇ ਲਿਹਾਜ਼ ਨਾਲ ਵੀ 2022 ਦੇ ਮੁਕਾਬਲੇ 2023 ਵਿੱਚ 59 ਫੀਸਦੀ ਦਾ ਵਾਧਾ ਦੇਖਿਆ ਗਿਆ। ਅੱਜ-ਕੱਲ੍ਹ ਲੋਕ ਘਰੇਲੂ ਰਾਸ਼ਨ, ਚਾਹ, ਸਿਗਰਟ ਅਤੇ ਬੱਚਿਆਂ ਦੇ ਸਕੂਲ ਦਾ ਭੁਗਤਾਨ UPI ਰਾਹੀਂ ਹੀ ਕਰ ਰਹੇ ਹਨ। ਯੂਪੀਆਈ ਲੈਣ-ਦੇਣ ਸਾਲ ਦਰ ਸਾਲ 42% ਦੇ ਪ੍ਰਭਾਵਸ਼ਾਲੀ ਵਾਧੇ ਦੇ ਨਾਲ 18 ਲੱਖ ਕਰੋੜ ਰੁਪਏ ਦੇ ਰਿਕਾਰਡ ‘ਤੇ ਪਹੁੰਚ ਗਿਆ ਹੈ। ਇਕ ਸਾਲ ਵਿੱਚ UPI ਰਾਹੀਂ ਲੈਣ-ਦੇਣ ਵਿੱਚ 54% ਵਾਧਾ ਹੋਇਆ ਹੈ, ਜੋ ਕੁੱਲ 1,202 ਕਰੋੜ ਰੁਪਏ ਹੈ। ਇਸ ਦੇ ਨਾਲ ਹੀ UPI ਰਾਹੀਂ ਹਰ ਮਹੀਨੇ ਭੁਗਤਾਨ ‘ਚ 7 ਫੀਸਦੀ ਦਾ ਵਾਧਾ ਹੋਇਆ ਹੈ।

Leave a Reply

Your email address will not be published. Required fields are marked *