ਦਿਵਿਆਂਗ ਵੋਟਰ ਸਕਸ਼ਮ ਐਪ ਰਾਹੀਂ ਮਿਲਣ ਵਾਲੀ ਸਹੂਲਤਾਂ ਦੀ ਲੈ ਸਕਦੇ ਹਨ ਜਾਣਕਾਰੀ

ਨੋਡਲ ਅਫ਼ਸਰ (ਸਵੀਪ)-ਕਮ-ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਸ੍ਰੀਮਤੀ ਅਮਨਦੀਪ ਕੌਰ ਦਿਵਿਆਂਗ ਵੋਟਰ ਨੂੰ ਮਿਲਣ ਵਾਲੀਆਂ ਸਹੂਲਤਾਂ ਸਬੰਧੀ ਮੀਟਿੰਗ ਕਰਦੇ ਹੋਏ

ਜਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਘਨਸ਼ਾਮ ਥੋਰੀ ਦੇ ਦਿਸ਼ਾ ਨਿਦਰੇਸ਼ਾਂ ਤੇ ਅਗਾਮੀ ਲੋਕਸਭਾ ਚੋਣਾਂ ਵਿੱਚ ਦਿਵਯਾਂਗ ਵੋਟਰਾਂ ਦੀ ਭਾਗੀਦਾਰੀ ਨੂੰ ਯਕੀਨੀ ਬਣਾਉਣ ਲਈ ਜਿਲ੍ਹਾ ਮੁਨੀਟਰਿੰਗ ਕਮੇਟੀ ਫ਼ਾਰ ਅਸੈਸੀਬਲ ਇਲੈਕਸ਼ਨ ਦੀ ਮੀਟਿੰਗ  ਸਥਾਨਕ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਹੋਈ।

ਇਸ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਨੋਡਲ ਅਫ਼ਸਰ (ਸਵੀਪ)-ਕਮ-ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਸ੍ਰੀਮਤੀ ਅਮਨਦੀਪ ਕੌਰ ਨੇ ਕਿਹਾ ਹੈ ਕਿ ਚੋਣ ਕਮਿਸ਼ਨ ਵਲੋਂ ਅਗਾਮੀ ਲੋਕਸਭਾ ਚੋਣਾਂ ਵਿੱਚ ਦਿਵਿਆਂਗ ਵੋਟਰਾਂ ਦੀ ਸਹੂਲਤ ਲਈ ਕਈ ਉਪਰਾਲੇ ਕੀਤੇ ਜਾ ਰਹੇ ਹਨ,ਇਸੇ ਲੜੀ ਵਜੋਂ ਕਮਿਸ਼ਨ ਵਲੋਂ ਦਿਵਿਆਂਗ ਵੋਟਰਾਂ ਦੀ ਸਹੂਲਤ ਲਈ ਸਕਸ਼ਮ ਐਪ ਲਾਂਚ ਕੀਤੀ ਗਈ ਹੈ,ਜਿਸ ਵਿੱਚ ਰਜਿਸਟਰ ਕਰਕੇ ਦਿਵਿਆਂਗ ਵੋਟਰ ਉਹਨਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਦੀ ਵਿਸ਼ਥਾਰ ਪੂਰਵਕ ਜਾਣਕਾਰੀ ਲੈ ਸਕਦਾ ਹੈ।ੳਹਨਾਂ ਕਿਹਾ ਕਿ ਇਸ ਐਪ ਨੂੰ ਹਰ ਦਿਵਿਆਂਗ ਵੋਟਰ ਨੂੰ ਡਾਊਨਲੋਡ ਕਰਨਾ ਚਾਹੀਦਾ ਹੈ।ਉਹਨਾਂ ਕਿਹਾ ਕਿ ਹਰ ਪੋਲਿੰਗ ਬੂਥ ਤੇ ਰੈਂਪ ਦੀ ਸੁਵਿਧਾ ਨੂੰ ਯਕੀਨੀ ਬਣਾਉਣ ਲਈ ਪ੍ਰਸਾਸ਼ਨ ਵਲੋਂ ਲੋੜੀਂਦੇ ਪ੍ਰਬੰਧ ਕੀਤੇ ਜਾ ਰਹੇ ਹਨ।ਉਹਨਾਂ ਦੱਸਿਆ ਕਿ ਹਰ ਵਿਧਾਨਸਭਾ ਹਲਕੇ ਵਿੱਚ ਦਿਵਿਆਂਗ ਵੋਟਰਾਂ ਦੀ ਰਜਿਸਟਰੇਸ਼ਨ ਲਈ ਲਗਾਤਾਰ ਕੋਸ਼ਸਾਂ ਕੀਤੀਆਂ ਜਾ ਰਹੀਆਂ ਹਨ ਅਤੇ ਇਸ ਸਬੰਧੀ ਜਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਵਲੋਂ ਅਧਿਕਾਰੀਆਂ ਨੂੰ ਲੋੜੀਂਦੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾ ਚੁੱਕੇ ਹਨ।ਉਹਨਾਂ ਕਿਹਾ ਕਿ ਚੋਣਾਂ ਵਾਲੇ ਦਿਨ ਦਿਵਿਆਂਗ ਵੋਟਰਾਂ ਨੂੰ ਪੋਲਿੰਗ ਬੂਥ ਤੱਕ ਪਹੁੰਚਾਉਣ ਲਈ ਲੋੜੀਂਦੇ ਪ੍ਰਬੰਧ ਕੀਤੇ ਜਾਣਗੇ ਅਤੇ ਸਾਰੇ ਪੋਲਿੰਗ ਬੂਥ ਗਰਾਉਂਡ ਫ਼ਲੋਰ ਤੇ ਬਣਾਏ ਜਾਣਗੇ।ਉਹਨਾਂ ਕਿਹਾ ਕਿ ਇਹਨਾਂ ਸਹੂਲਤਾਂ ਦੀ ਪ੍ਰਚਾਰ ਮਾਧਿਅਮਾਂ ਰਾਹੀਂ ਜ਼ਿਆਦਾ ਤੋਂ ਜ਼ਿਆਦਾ ਪਬਲੀਸਿਟੀ ਕੀਤੀ ਜਾਵੇਗੀ ਤਾਂ ਜੋ ਦਿਵਿਆਂਗ ਵੋਟਰਾਂ ਮਿਲਣ ਵਾਲੀਆਂ ਇਹਨਾਂ ਸਹੂਲਤਾਂ ਬਾਰੇ ਪਤਾ ਲੱਗ ਸਕੇ।ਉਹਨਾਂ ਕਿਹਾ ਕਿ ਇਸ ਵਾਰ ਬੂਥ ਪੱਧਰ ਤੇ ਐਨ.ਸੀ.ਸੀ.,ਐਨ.ਐਸ.ਐਸ.,ਸਕਾਊਟ ਅਤੇ ਹੋਰ ਵਲੰਟੀਅਰਾਂ ਦੀ ਟੀਮ ਵੀ ਤੈਨਾਤ ਕੀਤੀ ਜਾਵੇਗੀ ਜੋ ਦਿਵਿਆਂਗ ਵੋਟਰਾਂ ਨੂੰ ਵੋਟ ਪਾਉਣ ਦੀ ਪ੍ਰਕਿਰਿਆ ਦੌਰਾਨ ਲੋੜੀਂਦੀ ਸਹਾਇਤਾ ਪ੍ਰਦਾਨ ਕਰੇਗੀ।

ਹੋਰ ਖ਼ਬਰਾਂ :-  ਪੰਜਾਬ ਦੇ ਖੇਤੀਬਾੜੀ ਵਿਭਾਗ ਵੱਲੋਂ ਖਾਦ ਅਤੇ ਦਵਾਈਆਂ ਦੇ ਡੀਲਰਾਂ ਦੀ ਕੀਤੀ ਗਈ ਅਚਨਚੇਤ ਚੈਕਿੰਗ

ਇਸ ਮੌਕੇ ਚੋਣ ਤਹਿਸੀਲਦਾਰ ਸ੍ਰ.ਇੰਦਰਜੀਤ ਸਿੰਘ, ਜਿਲ੍ਹਾ ਸਮਾਜਿਕ ਭਲਾਈ ਅਫ਼ਸਰ ਸ.ਅਸੀਸ ਇੰਦਰ ਸਿੰਘ,ਸਿਵਲ ਸੋਸਾਇਟੀ ਮੈਂਬਰ ਸ.ਹਰਸਿਮਰਨ ਸਿੰਘ,ਕਮਲਜੀਤ ਕੌਰ ਗਿੱਲ,ਚੋਣ ਕਾਨੂੰਗੋ ਸੌਰਭ ਖੋਸਲਾ ਅਤੇ ਹੋਰ ਅਧਿਕਾਰੀ ਹਾਜ਼ਰ ਸਨ।

dailytweetnews.com

Leave a Reply

Your email address will not be published. Required fields are marked *