ਟਰੈਫਿਕ ਨਿਯਮਾ ਦੀ ਪਾਲਣਾ ਕਰਨ ਬਾਰੇ ਟਰੱਕ ਡਰਾਈਵਰਾ ਨਾਲ ਕੀਤਾ ਟਰੈਫਿਕ ਸੈਮੀਨਾਰ

Traffic Education Cell Amritsar conducted a traffic seminar with truck drivers regarding compliance of traffic rules

ਮਾਣਯੋਗ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਆਈ ਪੀ ਐਸ ਪੁਲਿਸ ਕਮਿਸ਼ਨਰੇਟ ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ ਹੇਠ ਏ ਡੀ ਸੀ ਪੀ ਟਰੈਫਿਕ ਸ੍ਰੀ ਹਰਪਾਲ ਸਿੰਘ ਦੀ ਰਹਿਨੁਮਾਈ ਹੇਠ ਟਰੈਫਿਕ ਐਜੂਕੇਸ਼ਨ ਸੈੱਲ ਦੇ ਇੰਚਾਰਜ ਐੱਸ ਆਈ ਦਲਜੀਤ ਸਿੰਘ ਅਤੇ ਉਹਨਾਂ ਦੀ ਟੀਮ ਵੱਲੋ ਜ਼ੋਮਾਟੋ (ਰੈਸਟੁਰੈਂਟ ਤੋ ਘਰ ਅਤੇ ਹੋਰ ਸੰਸਥਾਵਾਂ ਤੇ ਖਾਣਾ ਡਿਲੀਵਰੀ ਬੋਇਜ਼ )ਦੇ ਡਰਾਈਵਰਾ ਨਾਲ ਟਰੈਫਿਕ ਸੈਮੀਨਾਰ ਕੀਤਾ। ਉਹਨਾਂ ਨੂੰ ਰੋਡ ਸਾਇਨ ਸਮਝਾਏ ਗਏ ਅਤੇ ਉਹਨਾਂ ਨੂੰ ਸੜਕ ਤੇ ਚਲਦਿਆ ਟਰੈਫਿਕ ਨਿਯਮਾ ਦੀ ਪਾਲਣਾ ਕਰਨ ਬਾਰੇ ਹਦਾਇਤ ਕੀਤੀ ਅਤੇ ਖ਼ਾਸ ਤੌਰ ਤੇ ਹੈਲਮੇਟ ਬਾਰੇ ਵੀ ਦੱਸਿਆ ਗਿਆ।

ਉਨਾਂ ਸੀਟ ਬੈਲਟ ਬਾਰੇ ਦੱਸਿਆਰੈੱਡ ਲਾਈਟ ,ਗੱਡੀ ਚਲਾਉਂਦੇ ਸਮੇ ਹਮੇਸ਼ਾ ਸੀਟ ਬੈਲਟ ਪਹਿਨੋਫਸਟ ਏਡ ਕਿੱਟ ਦੀ ਵਰਤੋ ਬਾਰੇ ਦੱਸਿਆ ਗਿਆ ਅਤੇ ਹੋਰ ਟਰੈਫਿਕ ਨਿਯਮਾ ਬਾਰੇ ਦੱਸਿਆ। ਇਸ ਤੋ ਇਲਾਵਾ ਖੰਨਾ ਪੇਪਰ ਮਿੱਲ ਅੰਮ੍ਰਿਤਸਰ ਵਿਖੇ ਟਰੱਕ ਡਰਾਈਵਰਾ ਨਾਲ ਟਰੈਫਿਕ ਸੈਮੀਨਾਰ ਕੀਤਾ। ਉਹਨਾਂ ਨੂੰ ਦਸਿਆ ਕਿ ਟਰੱਕ ਚਲਾਉਂਦੇ ਸਮੇ ਜਿਵੇਂ ਕੇ ਆਪਣੀ ਲੇਨ ਵਿਚ ਚੱਲਣਓਵਰਲੋਡਓਵਰਸਪੀਡ ਨਾਲ ਚਲਾਉਣਕਿਸੇ ਵੀ ਤਰਾ ਦਾ ਨਸ਼ਾ ਕਰਕੇ ਵਹੀਕਲ ਨਾ ਚਲਾਉਣ ਉਹਨਾਂ ਨੂੰ ਐਮਬੂਲੈਂਸ ਅਤੇ ਫਾਇਰ ਬਿਰਗੇਡ  ਅਤੇ ਅਰਧ ਸਰਕਾਰੀ ਬਲ ਵਹੀਕਲ ਨੂੰ ਹਮੇਸ਼ਾ ਪਹਿਲ ਦੇ ਆਧਾਰ ਤੇ ਰਸਤਾ ਦੇਣ ਬਾਰੇ ਪ੍ਰੇਰਿਤ ਕੀਤਾ ਅਤੇ ਸੜਕ ਤੇ ਚੱਲਣ ਵਾਲੇ ਹਰੇਕ ਵਿਅਕਤੀ ਦੀ ਜਾਨ ਨੂੰ ਆਪਣੀ ਜਾਨ ਸਮਝਣ ਦਾ ਪਾਠ ਪੜਾਇਆ।

ਹੋਰ ਖ਼ਬਰਾਂ :-  ਚੰਡੀਗੜ੍ਹ ਪੁਲਿਸ ਹੁਣ ਕਾਂਸਟੇਬਲਾਂ ਦੀ ਤਰੱਕੀ ਬੀ-1 ਟੈਸਟ ਦੇ ਆਧਾਰ 'ਤੇ ਹੋਵੇਗੀ

ਇਸ ਮੌਕੇ ਸ੍ਰੀ ਕ੍ਰਿਸ਼ਨ ਦੱਤ ਮੁੱਖ ਸਕਿਉਰਿਟੀ ਅਫ਼ਸਰ ,ਸ: ਸੁਖਦੇਵ ਸਿੰਘ ਸੰਧੂਸ੍ਰੀ ਜਸਪ੍ਰੀਤ ਸਿੰਘ ਸੇਠੀ ਸਹਾਇਕ ਜਰਨਲ ਮੈਨੇਜਰਸ੍ਰੀ ਦਲਜੀਤ ਸਿੰਘ ਕੋਹਲੀ ਹਰਿਆਵਲ ਪੰਜਾਬ ਦੇ ਜਰਨਲ ਸੈਕਟਰੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

dailytweetnews.com

Leave a Reply

Your email address will not be published. Required fields are marked *