22 ਹਜ਼ਾਰ ਵਿਚ ਮਿਲ ਰਿਹਾ ਹੈ iPhone 15!, ਇੰਝ ਚੁੱਕ ਸਕਦੇ ਹੋ ਆਫਰ ਦਾ ਫਾਇਦਾ

iPhone 15 ਖਰੀਦਣ ਲਈ ਹੁਣ ਤੁਹਾਡੇ ਕੋਲ ਇੱਕ ਸੁਨਹਿਰੀ ਮੌਕਾ ਹੈ। ਫਲਿੱਪਕਾਰਟ ‘ਤੇ GOAT ਸੇਲ ਚੱਲ ਰਹੀ ਹੈ। ਜਾਣਕਾਰੀ ਮੁਤਾਬਕ ਫਲਿੱਪਕਾਰਟ ਸੇਲ ਵਿੱਚ iPhone 15 ਹੁਣ ਤੱਕ ਦੀ ਸਭ ਤੋਂ ਸਸਤੀ ਕੀਮਤ ‘ਤੇ ਵੇਚਿਆ ਜਾ ਰਿਹਾ ਹੈ।

ਤੁਸੀਂ ਇਸ ਫੋਨ ਨੂੰ ਕਰੀਬ 62 ਹਜ਼ਾਰ ਰੁਪਏ ‘ਚ ਖਰੀਦ ਸਕਦੇ ਹੋ। ਇਸ ਤੋਂ ਇਲਾਵਾ ਐਕਸਚੇਂਜ ਆਫਰ ਵੀ ਹੈ, ਜਿਸ ਕਾਰਨ ਕੀਮਤ ਹੋਰ ਘੱਟ ਹੋ ਸਕਦੀ ਹੈ। ਮੰਨਿਆ ਜਾ ਰਿਹਾ ਹੈ ਕਿ ਐਕਸਚੇਂਜ ਆਫਰ ਨਾਲ ਇਹ ਫੋਨ 22000 ਰੁਪਏ ਦੀ ਕੀਮਤ ਉਪਰ ਵੀ ਮਿਲ ਸਕਦਾ ਹੈ।

iPhone 15 ਨੂੰ ਪਿਛਲੇ ਸਾਲ 79,900 ਰੁਪਏ ਵਿੱਚ ਲਾਂਚ ਕੀਤਾ ਗਿਆ ਸੀ। ਸੇਲ ‘ਚ ਫੋਨ ਨੂੰ 65,499 ਰੁਪਏ ‘ਚ ਖਰੀਦਿਆ ਜਾ ਸਕਦਾ ਹੈ। ਮਤਲਬ ਕਿ ਤੁਹਾਨੂੰ ਪੂਰੀ 18% ਛੋਟ ਮਿਲ ਰਹੀ ਹੈ। ਇਹ ਇੱਕ ਸੁਪਰ ਸੇਵਰ ਡੀਲ ਹੈ, ਜਿਸ ਰਾਹੀਂ ਫੋਨ ਨੂੰ ਘੱਟ ਕੀਮਤ ‘ਤੇ ਖਰੀਦਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਬੈਂਕ ਆਫਰਸ ਰਾਹੀਂ ਵੀ ਫੋਨ ਦੀ ਕੀਮਤ ਘੱਟ ਕੀਤੀ ਜਾ ਸਕਦੀ ਹੈ।

ਹੋਰ ਖ਼ਬਰਾਂ :-  ਪੰਜਾਬ ਸਰਕਾਰ ਵੱਲੋਂ ਸਤਿਗੁਰੂ ਰਾਮ ਸਿੰਘ ਜੀ ਦੇ 208ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਰਾਜ ਪੱਧਰੀ ਸਮਾਗਮ ਆਯੋਜਿਤ

ਜੇਕਰ ਤੁਸੀਂ ਫਲਿੱਪਕਾਰਟ ਐਕਸਿਸ ਕ੍ਰੈਡਿਟ ਕਾਰਡ ਨਾਲ ਫੋਨ ਲਈ ਭੁਗਤਾਨ ਕਰਦੇ ਹੋ, ਤਾਂ ਤੁਹਾਨੂੰ 3,275 ਰੁਪਏ ਦਾ ਕੈਸ਼ਬੈਕ ਮਿਲੇਗਾ। ਇਸ ਤੋਂ ਬਾਅਦ ਫੋਨ ਦੀ ਕੀਮਤ 62,224 ਰੁਪਏ ਹੋ ਜਾਵੇਗੀ। ਮਤਲਬ ਇਹ ਫੋਨ ਲਗਪਗ 62 ਹਜ਼ਾਰ ਰੁਪਏ ਵਿੱਚ ਤੁਹਾਡਾ ਹੋ ਜਾਵੇਗਾ।

ਇਸ ਤੋਂ ਇਲਾਵਾ ਐਕਸਚੇਂਜ ਆਫਰ ਵੀ ਹੈ। ਫਲਿੱਪਕਾਰਟ ‘ਤੇ iPhone 15 ‘ਤੇ 49 ਹਜ਼ਾਰ ਰੁਪਏ ਦਾ ਐਕਸਚੇਂਜ ਆਫਰ ਵੀ ਹੈ। ਜੇਕਰ ਤੁਹਾਡੇ ਕੋਲ ਆਈਫੋਨ 13 ਜਾਂ 14 ਮਾਡਲ ਹੈ ਤਾਂ ਤੁਹਾਨੂੰ ਵਧੀਆ ਐਕਸਚੇਂਜ ਬੋਨਸ ਮਿਲ ਸਕਦਾ ਹੈ। ਇਸ ਤੋਂ ਇਲਾਵਾ ਤੁਹਾਨੂੰ ਕਿਸੇ ਵੀ ਫਲੈਗਸ਼ਿਪ ਫੋਨ ‘ਤੇ ਚੰਗਾ ਬੋਨਸ ਮਿਲ ਸਕਦਾ ਹੈ ਪਰ ਤੁਹਾਨੂੰ ਇਹ ਐਕਸਚੇਂਜ ਆਫਰ ਤਾਂ ਹੀ ਮਿਲੇਗਾ ਜੇਕਰ ਤੁਹਾਡਾ ਪੁਰਾਣਾ ਮਾਡਲ ਚੰਗੀ ਹਾਲਤ ਵਿੱਚ ਹੈ ਤੇ ਫ਼ੋਨ ਲੇਟੇਸਟ ਹੈ। ਜੇਕਰ ਤੁਸੀਂ 40 ਹਜ਼ਾਰ ਰੁਪਏ ਦਾ ਵੀ ਐਕਸਚੇਂਜ ਲੈਣ ‘ਚ ਸਫਲ ਹੋ ਜਾਂਦੇ ਹੋ ਤਾਂ ਆਈਫੋਨ 15 ਦੀ ਕੀਮਤ ਕਰੀਬ 22 ਹਜ਼ਾਰ ਰੁਪਏ ਹੋਵੇਗੀ।

Leave a Reply

Your email address will not be published. Required fields are marked *