ਦਿਲਜੀਤ ਦੋਸਾਂਝ ਨਾਲ ਕਾਮੇਡੀ ਕਰਦੀ ਨਜ਼ਰ ਆਏਗੀ ਰਣਜੀਤ ਕੌਰ ਭਾਬੀ..! ਸਾਹਮਣੇ ਆਈਆਂ ਮੁਲਾਕਾਤ ਦੀਆਂ ਤਸਵੀਰਾਂ..

ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਪੰਜਾਬੀਆਂ ਵਿੱਚ ਵਾਹੋ-ਵਾਹੀ ਖੱਟਣ ਵਾਲੇ ਦਿਲਜੀਤ ਕੋਚੈਲਾ ਪਰਫਾਰਮੈਂਸ ਤੋਂ ਬਾਅਦ ਗਲੋਬਲ ਆਈਕਨ ਬਣ ਗਏ ਹਨ।

ਇਸ ਤੋਂ ਬਾਅਦ ਹੀ ਦਿਲਜੀਤ ਲਗਾਤਾਰ ਰਿਕਾਰਡ ਤੇ ਰਿਕਾਰਡ ਬਣਾ ਰਹੇ ਹਨ। ਦੋਸਾਂਝਾਵਾਲਾ ਉਨ੍ਹਾਂ ਕਲਾਕਾਰਾਂ ਵਿੱਚੋਂ ਇੱਕ ਹੈ, ਜਿਸਨੇ ਆਪਣੇ ਦਮ ਤੇ ਦੁਨੀਆ ਭਰ ਵਿੱਚ ਵੱਖਰਾ ਮੁਕਾਮ ਹਾਸਿਲ ਕੀਤਾ ਹੈ।

ਅੱਜ ਉਹ ਹਰ ਕਿਸੇ ਦਾ ਪਸੰਦੀਦਾ ਸੁਪਰਸਟਾਰ ਹੈ। ਦੱਸ ਦੇਈਏ ਕਿ ਦਿਲਜੀਤ ਉਨ੍ਹਾਂ ਹਸਤੀਆਂ ਵਿੱਚੋਂ ਇੱਕ ਹੈ ਜੋ ਸੋਸ਼ਲ ਮੀਡੀਆ ਰਾਹੀਂ ਪ੍ਰਸ਼ੰਸਕਾਂ ਵਿਚਾਲੇ ਅਕਸਰ ਐਕਟਿਵ ਰਹਿੰਦੇ ਹਨ।

ਹੋਰ ਖ਼ਬਰਾਂ :-  Bigg Boss OTT 1 ਦੀ ਜੇਤੂ ਦਿਵਿਆ ਅਗਰਵਾਲ ਨੇ ਅਪੂਰਵਾ ਪਡਗਾਓਂਕਰ ਨਾਲ ਵਿਆਹ ਕਰਵਾ ਲਿਆ ਹੈ।

ਇਸ ਵਿਚਾਲੇ ਦਿਲਜੀਤ ਦਾ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਹ ਰਣਜੀਤ ਕੌਰ ਭਾਬੀ ਨਾਲ ਵਿਖਾਈ ਦੇ ਰਹੇ ਹਨ।

ਇਸ ਵੀਡੀਓ ਨੂੰ ਵੇਖ ਕਈ ਪ੍ਰਸ਼ੰਸਕ ਆਪਣਾ ਪਿਆਰ ਲੁੱਟਾ ਰਹੇ ਹਨ। ਰਣਜੀਤ ਕੌਰ ਭਾਬੀ ਅਤੇ ਉਸਦਾ ਪਤੀ ਵੀ ਦਿਲਜੀਤ ਦੀ ਦਰਿਆਦਿਲੀ ਦੀ ਤਾਰੀਫ ਕਰਦੇ ਵਿਖਾਈ ਦੇ ਰਹੇ ਹਨ।

http://dailytweetnews.COM

Leave a Reply

Your email address will not be published. Required fields are marked *