ਆਸਟ੍ਰੇਲੀਆ ‘ਚ ਭਾਰੀ ਮੀਂਹ ਨੇ ਮਚਾਈ ਤਬਾਹੀ, ਲੱਖਾਂ ਲੋਕਾਂ ਦਾ ਸੰਪਰਕ ਟੁੱਟਿਆ

ਕਈ ਇਲਾਕਿਆਂ ਵਿੱਚ ਲੋਕ ਛੱਤਾਂ ਉਪਰ ਰਹਿਣ ਲਈ ਮਜ਼ਬੂਰ ਹੋਏ। ਸੜਕਾਂ ਉਪਰ ਮਗਰਮੱਛ, ਸੱਪ ਤੇ ਹੋਰ ਜਾਨਵਰ ਦਿਖਾਈ ਦੇ ਰਹੇ ਹਨ।

ਆਸਟ੍ਰੇਲੀਆ ਦੇ ਉੱਤਰ-ਪੂਰਬੀ ਹਿੱਸੇ ਵਿੱਚ ਮੀਂਹ ਲੋਕਾਂ ਲਈ ਇੱਕ ਸਮੱਸਿਆ ਬਣ ਗਿਆ। ਕਈ ਇਲਾਕਿਆਂ ਵਿੱਚ ਲੋਕ ਆਪਣੀਆਂ ਛੱਤਾਂ ‘ਤੇ ਰਹਿਣ ਲਈ ਮਜਬੂਰ ਹਨ। ਮੀਂਹ ਕਾਰਨ ਆਏ ਹੜ੍ਹਾਂ ਕਾਰਨ ਹਜ਼ਾਰਾਂ ਲੋਕ ਫਸੇ ਹੋਏ ਹਨ, ਜਦਕਿ 300 ਤੋਂ ਵੱਧ ਲੋਕਾਂ ਨੂੰ ਬਚਾ ਲਿਆ ਗਿਆ। ਹੜ੍ਹ ਦੇ ਪਾਣੀ ਕਾਰਨ ਕੇਰਨਜ਼ ਏਅਰਪੋਰਟ ਸੋਮਵਾਰ ਨੂੰ ਬੰਦ ਕਰ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਭਾਰੀ ਮੀਂਹ ਕਾਰਨ 1,50,000 ਲੋਕਾਂ ਨਾਲ ਸੰਪਰਕ ਪੂਰੀ ਤਰ੍ਹਾਂ ਟੁੱਟ ਗਿਆ।

ਨੇੜਲੇ ਪੋਰਟ ਡਗਲਸ, ਡੈਨਟਰੀ, ਕੁੱਕਟਾਊਨ, ਵੁਜਲ ਵੁਜਲ ਅਤੇ ਹੋਪ ਵੇਲ ਵਿੱਚ ਬਹੁਤ ਗੰਭੀਰ ਮੌਸਮ ਚਿਤਾਵਨੀਆਂ ਦੇ ਨਾਲ ਹੋਰ ਬਾਰਿਸ਼ ਦੀ ਭਵਿੱਖਬਾਣੀ ਕੀਤੀ ਗਈ ਹੈ। ਕੁਈਨਜ਼ਲੈਂਡ ਸਟੇਟ ਪੁਲਿਸ ਕਮਿਸ਼ਨਰ ਕੈਟਰੀਨਾ ਕੈਰੋਲ ਨੇ ਹੜ੍ਹ ਨੂੰ ਵਿਨਾਸ਼ਕਾਰੀ ਦੱਸਿਆ। ਕੈਰੋਲ ਨੇ ਕਿਹਾ ਕਿ ਬੀਤੀ ਰਾਤ ਸਾਡੇ ਲਈ ਚੁਣੌਤੀਪੂਰਨ ਸੀ ਜਦੋਂ ਅਸੀਂ ਲਗਭਗ 300 ਲੋਕਾਂ ਨੂੰ ਬਚਾਇਆ। ਉਨ੍ਹਾਂ ਕਿਹਾ ਕਿ ਕਿਸੇ ਦੇ ਮਰਨ ਜਾਂ ਗੰਭੀਰ ਜ਼ਖਮੀ ਹੋਣ ਦੀ ਕੋਈ ਰਿਪੋਰਟ ਨਹੀਂ ਹੈ।

ਹੋਰ ਖ਼ਬਰਾਂ :-  CWC 2023 ਅੱਜ: ਭਾਰਤ ਅਤੇ ਅਸਟ੍ਰੇਲੀਆ ਵਿਚਕਾਰ ਖੇਡਿਆ ਜਾਵੇਗਾ ਅੱਜ ਫਾਇਨਲ ਕ੍ਰਿਕਟ ਮੈਚ

ਮੀਂਹ ਕਾਰਨ ਕਈ ਇਲਾਕਿਆਂ ‘ਚ ਮਗਰਮੱਛ ਅਤੇ ਸੱਪ ਸੜਕਾਂ ‘ਤੇ ਘੁੰਮਦੇ ਨਜ਼ਰ ਆ ਰਹੇ ਹਨ। ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਗਈਆਂ ਵੀਡੀਓਜ਼ ‘ਚ ਸੜਕਾਂ ਪੂਰੀ ਤਰ੍ਹਾਂ ਪਾਣੀ ‘ਚ ਡੁੱਬੀਆਂ ਅਤੇ ਨੁਕਸਾਨੀਆਂ ਦਿਖਾਈ ਦੇ ਰਹੀਆਂ ਹਨ। ਮੀਂਹ ਕਾਰਨ ਕਰੀਬ 15,000 ਵਸਨੀਕ ਵੀ ਬਿਜਲੀ ਤੋਂ ਸੱਖਣੇ ਹੋ ਗਏ ਹਨ। ਅਧਿਕਾਰੀਆਂ ਨੇ ਹੜ੍ਹ ਪ੍ਰਭਾਵਿਤ ਕੁਈਨਜ਼ਲੈਂਡ ਵਾਸੀਆਂ ਨੂੰ ਹੜ੍ਹ ਦੇ ਪਾਣੀ ਵਿੱਚ ਸੱਪਾਂ ਅਤੇ ਮਗਰਮੱਛਾਂ ਤੋਂ ਸਾਵਧਾਨ ਰਹਿਣ ਦੀ ਅਪੀਲ ਵੀ ਕੀਤੀ ਹੈ। ਅਧਿਕਾਰੀਆਂ ਨੇ ਕਿਹਾ, “ਲੋਕਾਂ ਨੂੰ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਸਾਵਧਾਨ ਰਹਿਣਾ ਚਾਹੀਦਾ ਹੈ। ਅਜਿਹੇ ‘ਚ ਕਈ ਥਾਵਾਂ ‘ਤੇ ਮਗਰਮੱਛ ਆ ਸਕਦੇ ਹਨ, ਜਿਸ ਨਾਲ ਖ਼ਤਰਾ ਪੈਦਾ ਹੋ ਸਕਦਾ ਹੈ।

http://dailytweetnews.COM

Leave a Reply

Your email address will not be published. Required fields are marked *