- ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਪ੍ਰਤੀ ਰੁਚੀ ਪੈਦਾ ਕਰਨਾ ਮੁਕਾਬਲੇ ਦਾ ਮੁੱਖ ਉਦੇਸ਼ : ਐਸਐਸਪੀ
- ਚਾਹਵਾਨ 15 ਜਨਵਰੀ ਤੱਕ ਕਰ ਸਕਦੇ ਹਨ ਰਜਿਸਟਰੇਸ਼ਨ
- ਚਾਈਨਾ ਡੋਰ ਵਰਤਨ ਦੀ ਹੋਵਗੀ ਸਖ਼ਤ ਮਨਾਹੀ
ਬਠਿੰਡਾ, 10 ਜਨਵਰੀ : ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਦੀ ਯੋਗ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਨਸ਼ਿਆਂ ਦੇ ਮੁਕੰਮਲ ਖਾਤਮੇ ਸੰਬੰਧੀ ਵਿੱਢੀ ਗਈ ਮੁਹਿੰਮ ਦੇ ਮੱਦੇਨਜ਼ਰ ਪੁਲਿਸ ਤੇ ਸਿਵਲ ਪ੍ਰਸ਼ਾਸਨ ਵਲੋਂ ਸਥਾਨਕ ਸ਼ਹੀਦ ਭਗਤ ਸਿੰਘ ਬਹੁ-ਮੰਤਵੀ ਖੇਡ ਸਟੇਡੀਅਮ ਵਿਖੇ 21 ਜਨਵਰੀ 2024 ਨੂੰ ਪਤੰਗਬਾਜ਼ੀ ਮੁਕਾਬਲੇ ਕਰਵਾਏ ਜਾ ਰਹੇ ਹਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਸਾਂਝੀ ਕੀਤੀ।
ਇਸ ਦੌਰਾਨ ਜ਼ਿਲ੍ਹਾ ਪੁਲਿਸ ਮੁੱਖੀ ਸ਼੍ਰੀ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਇਸ ਮੁਕਾਬਲੇ ਦਾ ਮੁੱਖ ਉਦੇਸ਼ ਆਉਣ ਵਾਲੀ ਪੀੜੀ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰ ਕੇ ਖੇਡਾਂ ਪ੍ਰਤੀ ਰੁਚੀ ਪੈਦਾ ਕਰਨਾ ਹੈ। ਉਨ੍ਹਾਂ ਕਿਹਾ ਕਿ ਇਸ ਪਤੰਗਬਾਜੀ ਮੁਕਾਬਲੇ ਦੀ ਐਂਟਰੀ ਮੁਫਤ ਹੋਵੇਗੀ, ਕਿਸੇ ਵੀ ਉਮੀਦਵਾਰ ਤੋਂ ਕੋਈ ਵੀ ਐਂਟਰੀ ਫੀਸ ਨਹੀਂ ਲਈ ਜਾਵੇਗੀ। ਮੁਕਾਬਲੇ ਚ ਭਾਗ ਲੈਣ ਵਾਲੇ ਵਿਅਕਤੀ ਆਫੀਸ਼ੀਅਲ ਲਿੰਕ https://forms.gle/RmhrESB4jfo6mvyo8 ਜਾਂ ਬਾਰ ਕੋਡ ਸਕੈਨਰ ਨਾਲ ਆਪਣਾ ਫਾਰਮ ਭਰ ਕੇ 15 ਜਨਵਰੀ 2024 ਤੱਕ ਰਜਿਸਟਰੇਸ਼ਨ ਕਰ ਸਕਦੇ ਹਨ। ਤਹਿ ਮਿਤੀ ਤੋਂ ਬਾਅਦ ਰਜਿਸਟਰੇਸ਼ਨ ਸਵੀਕਾਰ ਨਹੀਂ ਕੀਤੀ ਜਾਵੇਗੀ।
ਮੁਕਾਬਲੇ ਲਈ ਪ੍ਰਸਾਵਿਤ ਨਿਯਮ ਅਤੇ ਸ਼ਰਤਾਂ :-
ਪਤੰਗਬਾਜੀ ਮੁਕਾਬਲਿਆਂ ਦੀ ਕੋਈ ਐਂਟਰੀ ਫੀਸ ਨਹੀ ਅਤੇ ਨਾ ਹੀ ਕੋਈ ਰਜਿਸਟਰੇਸ਼ਨ ਫੀਸ ਹੈ। ਰਜਿਸਟਰੇਸ਼ਨ ਹੋਣ ਤੇ ਐਂਟਰੀ ਨੰਬਰ ਦਿੱਤਾ ਜਾਵੇਗਾ। ਪਤੰਗਬਾਜੀ ਵਿੱਚ ਭਾਗ ਲੈਣ ਵਾਲੇ ਵਿਅਕਤੀਆਂ ਨੂੰ ਪਤੰਗ ਅਤੇ ਡੋਰ ਮੌਕੇ ਤੇ ਹੀ ਮੁਹੱਈਆ ਕਰਵਾਈ ਜਾਵੇਗੀ। ਇਨ੍ਹਾਂ ਮੁਕਾਬਲਿਆਂ ਨੂੰ 2 ਭਾਗਾਂ (20 ਸਾਲ ਤੱਕ ਤੇ 20 ਸਾਲ ਤੋਂ ਉੱਪਰ) ਵਿੱਚ ਵੰਡਿਆਂ ਗਿਆ ਹੈ। ਮੁਕਾਬਲੇ ਚ 100 ਉਮੀਦਵਾਰ ਦੀ ਰਜਿਸਟਰੇਸ਼ਨ ਸਵੀਕਾਰ ਕੀਤੀ ਜਾਵੇਗੀ। ਜਿਨ੍ਹਾਂ ਉਮੀਦਵਾਰਾਂ ਦੀ ਰਜਿਸਟਰੇਸ਼ਨ ਪਹਿਲਾਂ ਹੋ ਗਈ ਉਹੀ ਉਮੀਦਵਾਰ ਭਾਗ ਲੈਣਗੇ। ਉਮੀਦਵਾਰ ਕੋਲ ਆਪਣਾ ਪਹਿਚਾਣ ਪੱਤਰ ਹੋਣ ਤੇ ਐਂਟਰੀ ਹੋਵੇਗੀ। ਇਸ ਦੌਰਾਨ ਕੋਈ ਵੀ ਮਾਰੂ ਹਥਿਆਰ, ਚਾਕੂ, ਲੇਜਰ ਯੰਤਰ ਆਦਿ ਦੀ ਸਖਤ ਮਨਾਹੀ ਹੈ ਤੇ ਕੋਈ ਸੰਗੀਤਮਈ ਉਪਕਰਨ ਪ੍ਰਵਾਨਗੀ ਲੈ ਕੇ ਲਿਜਾਇਆ ਜਾ ਸਕਦਾ ਹੈ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਨਾਈਲੋਨ ਤੇ ਸਿਲੀਕੋਨ ਪਾਬੰਦੀਸ਼ੁਦਾ ਚਾਈਨਾ ਡੋਰ ਵਰਤਨ ਦੀ ਸਖ਼ਤ ਮਨਾਹੀ ਹੋਵੇਗੀ।