ਬਿਕਰਮ ਸਿੰਘ ਮਜੀਠੀਆ SIT ਦੇ ਸਾਹਮਣੇ ਹੋਏ ਪੇਸ਼, ਕਿਹਾ- ਮੈਂ ਨਹੀਂ ਡਰਦਾ ਗ੍ਰਿਫ਼ਤਾਰੀ ਤੋਂ

ਮਜੀਠੀਆ ਨੇ ਕਿਹਾ ਕਿ ਪੰਜਾਬ ਸਰਕਾਰ ਮੁੱਦਿਆ ਤੋਂ ਭਟਾਉਣ ਦਾ ਕੰਮ ਕਰ ਰਹੀ ਹੈ। ਹਾਈ ਕੋਰਟ ਵਲੋਂ ਸਰਕਾਰ ਤੇ ਸਖ਼ਤ ਟਿਪਣਿਆਂ ਕੀਤੀਆਂ ਜਾ ਰਹੀਆਂ ਹਨ। ਪੰਜਾਬ ਵਿੱਡ ਨਸ਼ਿਆਂ ਦਾ ਬੁੱਰਾ ਹਾਲ ਹੈ। ਪਰ ਸਰਕਾਰ ਦਾ ਇਸ ਮਾਮਲੇ ਵਿੱਚ ਕੋਈ ਵੀ ਧਿਆਨ ਨਹੀਂ ਹੈ।

ਚਰਚਿਤ ਡਰੱਗ ਮਾਮਲੇ ਵਿੱਚ ਸੀਨੀਅਰ ਅਕਾਲੀ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਸੋਮਵਾਰ ਨੂੰ ਪਟਿਆਲਾ ਵਿੱਖੇ SIT ਦੇ ਸਾਹਮਣੇ ਪੇਸ਼ ਹੋਏ। ਇਸ ਤੋਂ ਪਹਿਲੇ ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਵੀ ਕੀਤੀ। ਇਸ ਦੌਰਾਨ ਮਜੀਠੀਆ ਨੇ ਕਿਹਾ ਕਿ ਉਹ ਆਪਣੀ ਗ੍ਰਿਫ਼ਤਾਰੀ ਤੋਂ ਨਹੀਂ ਡਰਦੇ। ਉਹਨਾਂ ਨੇ ਕਿਹਾ ਕਿ ਉਹ ਸ਼ੇਰ ਹਨ ਅਤੇ ਇਕ ਸ਼ੇਰ ਹੀ ਪਿੰਜ਼ਰੇ ਵਿੱਚ ਕੈਦ ਕੀਤਾ ਜਾਂਦਾ ਹੈ। ਉਹਨਾਂ ਨੇ ਮਾਨ ਸਰਕਾਰ ਤੇ ਹਮਲੇ ਵੀ ਬੋਲੇ। ਮਜੀਠੀਆ ਨੇ ਕਿਹਾ ਕਿ ਪੰਜਾਬ ਸਰਕਾਰ ਮੁੱਦਿਆ ਤੋਂ ਭਟਾਉਣ ਦਾ ਕੰਮ ਕਰ ਰਹੀ ਹੈ। ਹਾਈ ਕੋਰਟ ਵਲੋਂ ਸਰਕਾਰ ਤੇ ਸਖ਼ਤ ਟਿਪਣਿਆਂ ਕੀਤੀਆਂ ਜਾ ਰਹੀਆਂ ਹਨ। ਪੰਜਾਬ ਵਿੱਡ ਨਸ਼ਿਆਂ ਦਾ ਬੁੱਰਾ ਹਾਲ ਹੈ। ਪਰ ਸਰਕਾਰ ਦਾ ਇਸ ਮਾਮਲੇ ਵਿੱਚ ਕੋਈ ਵੀ ਧਿਆਨ ਨਹੀਂ ਹੈ। ਨਾਲ ਹੀ ਉਹਨਾਂ ਨੇ ਕਿਹਾ ਕਿ ਜੇਕਰ ਸਰਕਾਰ ਕੋਲ ਉਸ ਦੇ ਖਿਲਾਫ ਕੋਈ ਸਬੂਤ ਹੈ ਤਾਂ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ। ਦੋ ਸਾਲਾਂ ਬਾਅਦ ਅਜਿਹਾ ਕੀ ਹੋਇਆ ਕਿ ਉਸ ਨੂੰ ਦੁਬਾਰਾ ਬੁਲਾਇਆ ਗਿਆ।

ਹੋਰ ਖ਼ਬਰਾਂ :-  ਕੈਬਨਿਟ ਮੰਤਰੀ ਈ.ਟੀ.ਓ. ਨੇ ਫਾਇਰ ਬ੍ਰਿਗੇਡ ਕਰਮੀਆਂ ਨੂੰ ਵੰਡੇ ਨਿਯੁਕਤੀ ਪੱਤਰ

ਮਜੀਠੀਆ ਨੇ ਕਿਹਾ ਕਿ ਉਨ੍ਹਾਂ ਨੇ 9 ਦਸੰਬਰ ਨੂੰ ਪੰਜਾਬ ਦੀ ਇੱਕ ਲੜਕੀ ਦੇ ਹੱਕ ਲਈ ਡਟਣ ਦਾ ਐਲਾਨ ਕੀਤਾ ਸੀ, ਪਰ ਮਾਨ ਨੂੰ ਇਹ ਗੱਲ ਪਸੰਦ ਨਹੀਂ ਆਈ। ਉਨ੍ਹਾਂ ਨੇ ਉਸ ਨੂੰ 11 ਦਸੰਬਰ ਨੂੰ ਡਰੱਗ ਮਾਮਲੇ ਵਿੱਚ ਐਸਆਈਟੀ ਸਾਹਮਣੇ ਪੇਸ਼ ਹੋਣ ਲਈ ਸੰਮਨ ਜਾਰੀ ਕੀਤੇ ਹਨ। ਮਜੀਠੀਆ ਨੇ ਕਿਹਾ ਕਿ ਸੀਆਈਟੀ ਮੁਖੀ ਮੁਖਵਿੰਦਰ ਸਿੰਘ ਛੀਨਾ 31 ਦਸੰਬਰ ਨੂੰ ਸੇਵਾਮੁਕਤ ਹੋਣ ਜਾ ਰਹੇ ਹਨ। ਅਜਿਹੀ ਸਥਿਤੀ ਵਿੱਚ ਆਪ ਮਾਨ SIT ਦੇ ਮੁਖੀ ਬਨ ਜਾਉਣ ਅਤੇ ਕੇਜਰੀਵਾਲ ਨੂੰ ਆਪਣੇ ਓ.ਐਸ.ਡੀ ਸਮੇਤ ਮੈਂਬਰ ਬਣਾ ਲੈਣ। ਫਿਰ ਉਹ ਮਾਨ ਨਾਲ ਦੋ-ਦੋ ਹੱਥ ਕਰਨਗੇ। ਮਜੀਠੀਆ ਨੇ ਕਿਹਾ ਕਿ ਉਹ ਗ੍ਰਿਫਤਾਰੀ ਤੋਂ ਡਰਨ ਵਾਲੇ ਨਹੀਂ ਹਨ। ਇਸ ਲਈ ਉਸ ਨੂੰ ਕਮਜ਼ੋਰ ਆਗੂ ਨਾ ਸਮਝੋ। ਮਜੀਠੀਆ ਨੇ ਕਿਹਾ ਕਿ ਉਹ ਕਾਨੂੰਨ ਵਿੱਚ ਵਿਸ਼ਵਾਸ ਰੱਖਦੇ ਹਨ ਅਤੇ ਬੇਇਨਸਾਫ਼ੀ ਵਿਰੁੱਧ ਆਪਣੀ ਆਵਾਜ਼ ਬੁਲੰਦ ਕਰਦੇ ਰਹਿਣਗੇ ਅਤੇ ਹੱਕ ਤੇ ਸੱਚ ਲਈ ਲੜਦੇ ਵੀ ਰਹਿਣਗੇ।

http://dailytweetnews.COM

Leave a Reply

Your email address will not be published. Required fields are marked *