ਮਿਲੇਗੀ ਮੁਕਤੀ ਸਰਕਾਰੀ ਹਸਪਤਾਲਾਂ ਵਿੱਚ ਲਾਈਨਾਂ ‘ਚ ਖੜ੍ਹੇ ਹੋਣ ਤੋਂ, ਸਰਕਾਰ ਕਰਨ ਜਾ ਰਹੀ ਬਦਲਾਅ

ਸਰਕਾਰ ਮਰੀਜ਼ਾਂ ਨੂੰ ਆਨਲਾਈਨ ਅਪੁਆਇੰਟਮੈਂਟ ਦੀ ਸੁਵਿਧਾ ਦੇਣ ਜਾ ਰਹੀ ਹੈ। ਇਸ ਨਾਲ ਮਰੀਜ਼ ਨੂੰ ਪਤਾ ਲੱਗ ਜਾਵੇਗਾ ਕਿ ਡਾਕਟਰ ਉਸ ਨੂੰ ਕਿਸ ਸਮੇਂ ਮਿਲਣਗੇ। ਇਸ ਤਰ੍ਹਾਂ ਉਹ ਲਾਈਨ ‘ਚ ਖੜ੍ਹੇ ਹੋਣ ਦੀ ਬਜਾਏ ਸਿੱਧਾ ਡਾਕਟਰ ਕੋਲ ਜਾ ਕੇ ਆਪਣਾ ਚੈਕਅੱਪ ਕਰਵਾ ਸਕੇਗਾ।

ਪੰਜਾਬ ਦੀ ‘ਆਪ’ ਸਰਕਾਰ ਜਲਦ ਹੀ ਸਿਹਤ ਖੇਤਰ ‘ਚ ਇਕ ਹੋਰ ਬਦਲਾਅ ਕਰਨ ਦੀ ਤਿਆਰੀ ਕਰ ਰਹੀ ਹੈ। ਸਰਕਾਰ ਹੁਣ ਜ਼ਿਲ੍ਹਾ ਹਸਪਤਾਲਾਂ ਵਿੱਚ ਕਤਾਰ ਨੂੰ ਘਟਾਉਣਾ ਚਾਹੁੰਦੀ ਹੈ। ਜਲਦੀ ਹੀ ਮਰੀਜ਼ਾਂ ਨੂੰ ਸਰਕਾਰੀ ਹਸਪਤਾਲਾਂ ਵਿੱਚ ਕਤਾਰਾਂ ਵਿੱਚ ਖੜ੍ਹੇ ਹੋਣ ਤੋਂ ਮੁਕਤੀ ਮਿਲੇਗੀ। ਇਸ ਲਈ ਸਰਕਾਰ ਮਰੀਜ਼ਾਂ ਨੂੰ ਆਨਲਾਈਨ ਅਪੁਆਇੰਟਮੈਂਟ ਦੀ ਸੁਵਿਧਾ ਦੇਣ ਜਾ ਰਹੀ ਹੈ। ਇਸ ਨਾਲ ਮਰੀਜ਼ ਨੂੰ ਪਤਾ ਲੱਗ ਜਾਵੇਗਾ ਕਿ ਡਾਕਟਰ ਉਸ ਨੂੰ ਕਿਸ ਸਮੇਂ ਮਿਲਣਗੇ। ਇਸ ਤਰ੍ਹਾਂ ਉਹ ਲਾਈਨ ‘ਚ ਖੜ੍ਹੇ ਹੋਣ ਦੀ ਬਜਾਏ ਸਿੱਧਾ ਡਾਕਟਰ ਕੋਲ ਜਾ ਕੇ ਆਪਣਾ ਚੈਕਅੱਪ ਕਰਵਾ ਸਕੇਗਾ। ਇਸ ਨਾਲ ਮਰੀਜ਼ਾ ਦਾ ਸਮੇਂ ਵੀ ਬਚੇਗਾ, ਨਾਲ ਹੀ ਸਰਕਾਰੀ ਹਸਪਤਾਲਾਂ ਵਿੱਚ ਭੀੜ ਵੀ ਘੱਟ ਹੋਵੇਗੀ। ਦਸ ਦੇਈਏ ਕਿ ਹੁਣ ਤੱਕ ਮਰੀਜ਼ ਨੂੰ ਹਸਪਤਾਲ ਜਾ ਕੇ ਪਰਚੀ ਜਾਂ ਕਾਰਡ ਬਣਵਾਉਣਾ ਪੈਂਦਾ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਡਾਕਟਰ ਦੇ ਕਮਰੇ ਦੇ ਬਾਹਰ ਲਾਈਨ ‘ਚ ਖੜ੍ਹੇ ਹੋ ਕੇ ਆਪਣੀ ਵਾਰੀ ਦਾ ਇੰਤਜ਼ਾਰ ਕਰਨਾ ਪੈਂਦਾ ਹੈ। ਇਸ ਪੂਰੀ ਪ੍ਰਕਿਰਿਆ ਵਿੱਚ ਮਰੀਜ਼ ਨੂੰ ਦੋ ਵਾਰ ਲਾਈਨ ਵਿੱਚ ਖੜ੍ਹਾ ਹੋਣਾ ਪੈਂਦਾ ਹੈ।

ਹੁਣ ਪੰਜਾਬ ਸਰਕਾਰ ਵੀ ਮਰੀਜ਼ਾਂ ਨੂੰ ਆਨਲਾਈਨ ਅਪਾਇੰਟਮੈਂਟ ਦੇਣ ਦੀ ਤਿਆਰੀ ਕਰ ਰਹੀ ਹੈ। ਜਾਣਕਾਰੀ ਮੁਤਾਬਕ ਮਰੀਜ਼ ਨੂੰ ਆਨਲਾਈਨ ਅਪੁਆਇੰਟਮੈਂਟ ਮਿਲਣ ‘ਤੇ ਡਾਕਟਰ ਉਸ ਨੂੰ ਦੇਖੇਗਾ। ਇਸ ਯੋਜਨਾ ਨੂੰ ਪਾਇਲਟ ਪ੍ਰਾਜੈਕਟ ਵਜੋਂ ਚਾਰ ਤੋਂ ਪੰਜ ਵੱਡੇ ਸ਼ਹਿਰਾਂ ਵਿੱਚ ਸ਼ੁਰੂ ਵਿੱਚ ਲਾਗੂ ਕੀਤਾ ਜਾਵੇਗਾ। ਸਰਕਾਰ ਦਾ ਮੰਨਣਾ ਹੈ ਕਿ ਇਸ ਨਾਲ ਜਿੱਥੇ ਮਰੀਜ਼ਾਂ ਦਾ ਸਮਾਂ ਬਚੇਗਾ, ਉੱਥੇ ਹੀ ਇਸ ਨਾਲ ਹਸਪਤਾਲਾਂ ਵਿੱਚ ਬੇਲੋੜੀ ਭੀੜ ਵੀ ਘਟੇਗੀ। ਇੰਨਾ ਹੀ ਨਹੀਂ ਡਾਕਟਰਾਂ ਨੂੰ ਇਹ ਵੀ ਪਤਾ ਲੱਗ ਜਾਵੇਗਾ ਕਿ ਉਸ ਨੇ ਕਿੰਨੇ ਮਰੀਜ਼ ਦੇਖਣੇ ਹਨ। ਸੂਤਰਾਂ ਅਨੁਸਾਰ ਮੁੱਖ ਮੰਤਰੀ ਜਲਦ ਹੀ ਇਸ ਸਕੀਮ ਨੂੰ ਮਨਜ਼ੂਰੀ ਦੇਣਗੇ। ਇਸ ਤੋਂ ਬਾਅਦ ਹੀ ਇਹ ਸਕੀਮ ਲਾਗੂ ਹੋਵੇਗੀ। ਦਸ ਦੇਈਏ ਕਿ ਪੀਜੀਆਈ ਸਮੇਤ ਚੰਡੀਗੜ੍ਹ ਦੇ ਸਰਕਾਰੀ ਹਸਪਤਾਲਾਂ ਵਿੱਚ ਆਨਲਾਈਨ ਕਾਰਡ ਬਣਾਉਣ ਦੀ ਸਹੂਲਤ ਹੈ। ਇਸ ਨਾਲ ਪਰਚੀ ਬਣਾਉਣ ਵਾਲੇ ਕਾਊਂਟਰ ‘ਤੇ ਭੀੜ ਘੱਟ ਗਈ ਹੈ।

ਹੋਰ ਖ਼ਬਰਾਂ :-  ਵਿਧਾਇਕ ਮਦਨ ਲਾਲ ਬੱਗਾ ਵੱਲੋਂ ਹਲਕਾ ਲੁਧਿਆਣਾ ਉੱਤਰੀ ਦੇ ਵਾਰਡ ਨੰਬਰ 91 'ਚ 40 ਹਾਰਸ ਪਾਵਰ ਵਾਲੇ ਟਿਊਬਵੈੱਲ ਦਾ ਉਦਘਾਟਨ ਕੀਤਾ ਗਿਆ

ਆਮ ਆਦਮੀ ਕਲੀਨਿਕਾਂ ਦੇ ਸਾਰਾ ਕੰਮ ਦਾ ਹੋਇਆ ਕੰਪਿਊਟਰੀਕਰਨ

ਸੂਬੇ ਵਿੱਚ 664 ਆਮ ਆਦਮੀ ਕਲੀਨਿਕ ਚੱਲ ਰਹੇ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਜਲਦੀ ਹੀ 100 ਹੋਰ ਕਲੀਨਿਕ ਖੋਲ੍ਹਣ ਦਾ ਐਲਾਨ ਕੀਤਾ ਹੈ। ਸਿਹਤ ਵਿਭਾਗ ਵੱਲੋਂ ਵੱਡੇ ਸ਼ਹਿਰਾਂ ਦੇ ਸਰਕਾਰੀ ਹਸਪਤਾਲਾਂ ਵਿੱਚ ਮਰੀਜ਼ਾਂ ਨੂੰ ਆਨਲਾਈਨ ਅਪੁਆਇੰਟਮੈਂਟ ਦੇਣ ਦੀ ਯੋਜਨਾ ਹੈ ਤਾਂ ਜੋ ਉਨ੍ਹਾਂ ਨੂੰ ਕਤਾਰਾਂ ਵਿੱਚ ਨਾ ਖੜ੍ਹਨਾ ਪਵੇ। ਪਹਿਲੇ ਪੜਾਅ ਵਿੱਚ ਸਰਕਾਰ ਨੇ ਆਮ ਆਦਮੀ ਕਲੀਨਿਕ ਦਾ ਕੰਪਿਊਟਰੀਕਰਨ ਕਰਕੇ ਜ਼ਿਲ੍ਹਾ ਹਸਪਤਾਲਾਂ ਵਿੱਚ ਰੁਟੀਨ ਬਿਮਾਰੀਆਂ ਦੇ ਮਰੀਜ਼ਾਂ ਦੀ ਭੀੜ ਨੂੰ ਘਟਾ ਦਿੱਤਾ ਹੈ। ਕਲੀਨਿਕ ਵਿੱਚ 84 ਤਰ੍ਹਾਂ ਦੀਆਂ ਦਵਾਈਆਂ ਅਤੇ 40 ਤਰ੍ਹਾਂ ਦੇ ਟੈਸਟ ਕੀਤੇ ਜਾ ਰਹੇ ਹਨ।

http://dailytweetnews.COM

Leave a Reply

Your email address will not be published. Required fields are marked *