ਮੋਗਾ ‘ਚ ਵਾਪਰਿਆ ਰੂਹ ਕੰਬਾਊ ਹਾਦਸਾ, 4 ਮੌਤਾਂ

ਵਿਆਹ ਸਮਾਗਮ ‘ਚ ਸ਼ਾਮਲ ਹੋਣ ਜਾ ਰਹੇ ਪਰਿਵਾਰ ਦੀ ਕਾਰ ਉਪਰ ਟਿੱਪਰ ਪਲਟ ਗਿਆ। ਕਾਰ ਸਵਾਰ 4 ਜਣਿਆਂ ਦੀ ਮੌਕੇ ਉਪਰ ਹੀ ਮੌਤ ਹੋ ਗਈ। ਇੱਕ ਬੱਚੀ ਦੀ ਹੀ ਜਾਨ ਬਚੀ। 

ਮੋਗਾ ਦੇ ਪਿੰਡ ਬੁੱਟਰ ਨੇੜੇ ਦਰਦਨਾਕ ਹਾਦਸਾ ਵਾਪਰਿਆ ਜਿੱਥੇ ਕਾਰ ਉਪਰ ਟਿੱਪਰ ਪਲਟ ਗਿਆ।  ਦੋ ਭਰਾਵਾਂ ਸਮੇਤ ਇੱਕੋ ਪਰਿਵਾਰ ਦੇ ਚਾਰ ਜੀਆਂ ਦੀ ਮੌਤ ਹੋ ਗਈ। ਇੱਕ ਲੜਕੀ ਜ਼ਖ਼ਮੀ ਹੋਈ। ਇਹ ਸਾਰੇ ਲੋਕ ਰਾਜਸਥਾਨ ਦੇ ਰਹਿਣ ਵਾਲੇ ਸਨ ਤੇ ਮੋਗਾ ਦੇ ਪਿੰਡ ਦੋਧਰ ਵਿੱਚ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਲਈ ਆਏ ਸਨ। ਐਂਬੂਲੈਂਸ ਚਾਲਕ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਬੁੱਟਰ ਨੇੜੇ ਪੱਥਰਾਂ ਨਾਲ ਭਰਿਆ ਟਿੱਪਰ ਕਾਰ ‘ਤੇ ਪਲਟ ਗਿਆ।  ਦੋ ਔਰਤਾਂ ਸਮੇਤ ਚਾਰ ਲੋਕਾਂ ਦੀ ਮੌਤ ਹੋ ਗਈ ਤੇ ਇੱਕ ਬੱਚੀ ਜ਼ਖ਼ਮੀ ਹੈ। ਮ੍ਰਿਤਕਾਂ ਦੀ ਪਛਾਣ ਸੋਹਾਵਤ ਸਿੰਘ ਪੁੱਤਰ ਰਤਨ ਸਿੰਘ, ਲਵਪ੍ਰੀਤ ਕੌਰ ਪਤਨੀ ਸੋਹਾਵਤ ਸਿੰਘ, ਕਰਮਨ ਸਿੰਘ ਪੁੱਤਰ ਰਤਨ ਸਿੰਘ ਵਜੋਂ ਹੋਈ। ਇਹ ਸਾਰੇ ਮ੍ਰਿਤਕ ਆਪਸ ਵਿੱਚ ਰਿਸ਼ਤੇਦਾਰ  ਸਨ। ਟਰੱਕ ਡਰਾਈਵਰ ਮੌਕੇ ਤੋਂ ਭੱਜ ਗਿਆ।

ਹੋਰ ਖ਼ਬਰਾਂ :-  ਮੁੱਖ ਮੰਤਰੀ ਵੱਲੋਂ ਪੰਜਾਬ ਸਰਕਾਰ ਦੀਆਂ ਲੋਕ ਪੱਖੀ ਪਹਿਲਕਦਮੀਆਂ ਨੂੰ ਦਰਸਾਉਂਦੀ ਕਿਤਾਬ 'ਪਹੁੰਚ' ਜਾਰੀ

ਉਕਤ ਪਰਿਵਾਰ ਸ੍ਰੀ ਗੰਗਾ ਨਗਰ ਤੋਂ ਮੋਗਾ ਜ਼ਿਲ੍ਹੇ ਵਿੱਚ ਸਥਿਤ ਪਿੰਡ ਦੋਧਰ ਵਿੱਚ ਵਿਆਹ ਸਮਾਗਮ ਵਿੱਚ ਸ਼ਿਰਕਤ ਕਰਨ ਆਇਆ ਸੀ। ਜੋਕਿ ਅੱਜ ਰਾਤ ਨੂੰ ਵਿਆਹ ਦੀ ਜਾਗੋ ਦਾ ਪ੍ਰੋਗਰਾਮ ਸੀ, ਜਦ ਉਹ ਪਿੰਡ ਬੁੱਟਰ ਕਲਾਂ ਦੇ ਮੁੱਖ ਮਾਰਗ ਨਜ਼ਦੀਕ ਪੁੱਜੇ ਤਾਂ ਪੱਥਰਾਂ ਨਾਲ ਭਰੇ ਟਿੱਪਰ ਨਾਲ ਕਾਰ ਦੀ ਟੱਕਰ ਹੋ ਗਈ। ਟੱਕਰ ਮਗਰੋਂ ਪੱਥਰਾਂ ਨਾਲ ਲੱਦਿਆ ਟਿੱਪਰ ਕਾਰ ਦੇ ਉੱਪਰ ਪਲਟ ਗਿਆ। ਇਹ ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਇਸ ਹਾਦਸੇ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ ਜਦਕਿ 5 ਸਾਲ ਦੀ ਬੱਚੀ ਹੀ ਬਚੀ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਵੀ ਮੌਕੇ ਉਪਰ ਪੁੱਜ ਗਈ ਤੇ ਕਰੇਨ ਦੀ ਸਹਾਇਤਾ ਨਾਲ ਭਾਰੀ ਮੁਸ਼ੱਕਤ ਮਗਰੋਂ ਕਾਰ ਵਿੱਚ ਫਸੇ ਲੋਕਾਂ ਨੂੰ ਬਾਹਰ ਕੱਢਿਆ। http://dailytweetnews.COM

Leave a Reply

Your email address will not be published. Required fields are marked *