ਅਗਾਮੀ ਲੋਕਸਭਾ ਚੋਣਾਂ-2024 ਵਿੱਚ ਆਮ ਲੋਕਾਂ ਵੋਟ ਪਾਉਣ ਲਈ ਪ੍ਰੇਰਿਤ ਕਰਨ ਲਈ ਸ਼ਹਿਰ ਦੀਆਂ ਮੁੱਖ ਥਾਵਾਂ ਤੇ ਵੋਟਰ ਜਾਗਰੂਕਤਾ ਰੰਗੋਲੀਆਂ ਬਣਾਈਆਂ ਜਾ ਰਹੀਆਂ ਹਨ। ਇਸੇ ਲੜੀ ਵਜੋਂ ਜੰਡਿਆਲਾ ਵਿਧਾਨਸਭਾ ਹਲਕੇ ਅਧੀਨ ਪੈਂਦੇ ਹਵੇਲੀ ਫ਼ੂਡ ਪਲਾਜ਼ਾ ਵਿਖੇ ਰੰਗੋਲੀ ਬਣਾਈ ਗਈ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਜੰਡਿਆਲਾ ਵਿਧਾਨਸਭਾ ਹਲਕੇ ਦੇ ਨੋਡਲ ਅਫ਼ਸਰ ਸਵੀਪ ਸ਼੍ਰੀਮਤੀ ਇੰਦੂ ਬਾਲਾ ਮੰਗੋਤਰਾ ਨੇ ਕਿਹਾ ਕਿ ਜ਼ਿਲ੍ਹਾ ਪੱਧਰੀ ਰੰਗੋਲੀ ਟੀਮ ਵਲੋਂ ਇਸ ਤੋਂ ਪਹਿਲਾਂ ਬਸ ਸਟੈਂਡ, ਗੁਰੁ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ, ਕਿਲ੍ਹਾ ਗੋਬਿੰਦਗੜ੍ਹ, ਸ਼੍ਰੀ ਦੁਰਗਿਆਨਾ ਮੰਦਰ ਦੇ ਬਾਹਰ, ਕੰਪਨੀ ਬਾਗ, ਹੈਰੀਟੇਜ ਸਟਰੀਟ, ਜਲ੍ਹਿਆਂਵਾਲਾ ਬਾਗ, ਸਾਡਾ ਪਿੰਡ, ਨਗਰ ਨਿਗਮ ਦਫ਼ਤਰ, ਪੁਲਿਸ ਕਮਿਸ਼ਨਰ ਦਫ਼ਤਰ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅਤੇ ਆਨੰਦ ਪਾਰਕ ਵਿਖੇ ਵੀ ਵੋਟਰ ਜਾਗਰੂਕਤਾ ਰੰਗੋਲੀ ਬਣਾਈ ਗਈ ਹੈ। ਉਹਨਾਂ ਕਿਹਾ ਕਿ ਇਹਨਾਂ ਰੰਗਦਾਰ ਮਨਮੋਹਕ ਰੰਗੋਲੀਆਂ ਨੂੰ ਆਮ ਲੋਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।
ਉਹਨਾਂ ਦੱਸਿਆ ਕਿ ਇਹਨਾਂ ਰੰਗੋਲੀਆਂ ਰਾਹੀਂ 1950 ਟੋਲ ਫ਼੍ਰੀ ਨੰਬਰ, ਸਕਸ਼ਮ ਐਪ, ਇਸ ਵਾਰ ਵੋਟਿੰਗ 70 ਪ੍ਰਤੀਸ਼ਤ ਪਾਰ ਸਮੇਤ ਕਈ ਸੁਨੇਹੇ ਦੇਣ ਦੀ ਕੋਸ਼ਸ਼ ਕੀਤੀ ਜਾ ਰਹੀ ਹੈ। ਇਸ ਰੰਗੋਲੀ ਨੂੰ ਤਿਆਰ ਕਰਨ ਵਾਲੀ ਟੀਮ ਦੇ ਇੰਚਾਰਜ ਸ਼੍ਰੀ ਸੰਜੇ ਕੁਮਾਰ ਨੇ ਕਿਹਾ ਕਿ ਇਹ ਰੰਗੋਲਿਆਂ ਤਿਆਰ ਕਰਨ ਲਈ ਸਿੱਖਿਆ ਵਿਭਾਗ ਦੇ 6 ਆਰਟ ਕਰਾਫ਼ਟ ਅਧਿਆਪਕਾਂ ਦੀ ਇੱਕ ਜ਼ਿਲ੍ਹਾ ਪੱਧਰੀ ਟੀਮ ਬਣਾਈ ਗਈ ਹੈ, ਜੋ ਸ਼ਹਿਰ ਦੀਆਂ ਪ੍ਰਮੁੱਖ ਜਗ੍ਹਾਂ ਤੇ ਜਾ ਕੇ ਵਿਸ਼ੇਸ ਕਿਸਮ ਦੇ ਰੰਗਾਂ ਦਾ ਉਪਯੋਗ ਕਰਕੇ ਇਹ ਰੰਗੋਲੀ ਤਿਆਰ ਕਰਦੀ ਹੈ।
ਇਸ ਮੌਕੇ ਟੀਮ ਮੈਂਬਰ ਸਰਬਜੀਤ ਸਿੰਘ, ਚਰਨਜੀਤ ਸਿੰਘ, ਯੋਗਪਾਲ, ਜਗਦੀਪਕ ਸਿੰਘ, ਗੁਰਬਖ਼ਸ਼ ਸਿੰਘ ਅਤੇ ਜਗਜੀਤ ਸਿੰਘ ਵੀ ਹਾਜ਼ਰ ਸਨ।