ਪੰਜ ਸਾਲ ਦੇ ਬੱਚੇ ਨਾਲ ਜਬਰ-ਜਿਨਾਹ ਦੇ ਦੋਸ਼ ਵਿੱਚ 20 ਸਾਲ ਦੀ ਸਜ਼ਾ ਅਤੇ ਚਾਲੀ ਹਜ਼ਾਰ ਰੁਪਏ ਜੁਰਮਾਨਾ

ਮਾਨਯੋਗ ਜੱਜ, ਵਧੀਕ ਜਿਲ੍ਹਾ ਤੇ ਸੈਸ਼ਨਜ ਜੱਜ (ਫਾਸਟ ਟਰੈਕ ਸਪੈਸ਼ਲ ਕੋਰਟ), ਅੰਮ੍ਰਿਤਸਰ ਦੀ ਅਦਾਲਤ ਦੁਆਰਾ ਮੁਕੱਦਮਾ ਨੰਬਰ 106/2022, ਥਾਣਾ ਵੇਰਕਾ ਅੰਮ੍ਰਿਤਸਰ, ਅਧੀਨ 377 ਆਈਪੀਸੀ ਅਤੇ 6 ਪੋਸਕੋ ਐਕਟ, ਵਿੱਚ ਦੋਸ਼ੀ ਰਾਜਾ ਪੁੱਤਰ ਜਸਪਾਲ ਸਿੰਘ ਵਾਸੀ ਪ੍ਰੀਤ ਨਗਰ, ਵੇਰਕਾ, ਅੰਮ੍ਰਿਤਸਰ  ਨੂੰ ਪੰਜ ਸਾਲ ਦੇ ਬੱਚੇ ਨਾਲ ਜਬਰ-ਜਿਨਾਹ ਦੇ ਦੋਸ਼ ਵਿੱਚ 20 ਸਾਲ ਦੀ ਸਜਾ ਅਤੇ 40,000/- ਰੁਪਏ ਦਾ ਜੁਰਮਾਨਾ ਕੀਤਾ ਗਿਆ ਹੈ।

ਅਦਾਲਤ ਨੇ ਕਿਹਾ ਕਿ ਦੋਸ਼ੀ, ਜੋ ਕਿ,ਉਸਦਾ ਗੁਆਂਢੀ ਸੀ ਸ਼ਿਕਾਇਤਕਰਤਾ ਦੇ ਘਰ ਉਸਦੇ ਮਾਤਾ ਪਿਤਾ ਦੀ ਗੈਰ ਹਾਜਰੀ ਵਿੱਚ ਆਇਆ ਅਤੇ ਨਾਬਾਲਗ ਨਾਲ ਜਿਨਸੀ ਸ਼ੋਸ਼ਣ ਕੀਤਾ ।

ਹੋਰ ਖ਼ਬਰਾਂ :-  ਦੇਸ਼ ਦੇ 79ਵੇ ਅਜ਼ਾਦੀ ਦਿਹਾੜੇ ਮੌਕੇ ਵੀ 80 ਕਰੋੜ ਤੋਂ ਵੱਧ ਭਾਰਤੀ ਲੋਕ ਗਰੀਬੀ ਰੇਖਾ ਤੋਂ ਹੇਠ ਨਰਕਮਈ ਜੀਵਨ ਬਤੀਤ ਕਰਨ

ਇਸ ਸਜਾ ਰਾਹੀਂ ਅਦਾਲਤ ਨੇ ਸੁਨੇਹਾ ਦਿੱਤਾ ਹੈ ਕਿ ਇਸ ਤਰ੍ਹਾ ਦੇ ਜੁਰਮ ਭਵਿੱਖ ਵਿੱਚ ਨਾ ਹੋਣ ਅਤੇ ਬੁਰੇ ਅਨਸਰਾਂ ਉਪਰ ਕਾਨੂੰਨ ਦਾ ਡਰ ਬਣਿਆ ਰਹੇ।

Leave a Reply

Your email address will not be published. Required fields are marked *