ਡਾਇਰੈਕਟਰ, ਯੁਵਕ ਸੇਵਾਵਾਂ ਵਿਭਾਗ, ਪੰਜਾਬ (ਚੰਡੀਗੜ੍ਹ) ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਤਹਿਤ ਸਹਾਇਕ ਡਾਇਰੈਕਟਰ, ਯੁਵਕ ਸੇਵਾਵਾਂ, ਲੁਧਿਆਣਾ ਸ਼੍ਰੀ ਦਵਿੰਦਰ ਸਿੰਘ ਲੋਟੇ ਦੀ ਅਗਵਾਈ ਵਿੱਚ 11 ਦਸੰਬਰ ਤੋ 14 ਦਸੰਬਰ, 2024 ਤੱਕ ਦਿੱਲੀ ਵਿਖੇ ਚਾਰ ਦਿਨ੍ਹਾਂ ਦਾ ਐਕਸਪੋਜਰ ਟੂਰ ਕਰਵਾਇਆ ਜਾ ਰਿਹਾ ਹੈ।
ਸਹਾਇਕ ਡਾਇਰੈਕਟਰ ਸ਼੍ਰੀ ਦਵਿੰਦਰ ਸਿੰਘ ਲੋਟੇ ਵੱਲੋਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਦਿੱਲੀ ਦਰਸ਼ਨ ਪ੍ਰੋਗਰਾਮ ਤਹਿਤ ਲੁਧਿਆਣਾ, ਮੋਗਾ ਅਤੇ ਕਪੂਰਥਲਾ ਜ਼ਿਲ੍ਹਿਆਂ ਦੇ 135 ਭਾਗੀਦਾਰਾਂ ਨੂੰ ਦਿੱਲੀ ਦੇ ਵੱਖ ਵੱਖ ਟੂਰਿਸਟ ਸਥਾਨਾਂ ‘ਤੇ ਘੁੰਮਾਇਆ ਜਾਵੇਗਾ ਜਿਸਦਾ ਸਾਰਾ ਖਰਚਾ ਵਿਭਾਗ ਵੱਲੋਂ ਕੀਤਾ ਜਾਵੇਗਾ।
ਲੁਧਿਆਣਾ, ਮੋਗਾ ਅਤੇ ਕਪੂਰਥਲਾ ਜ਼ਿਲ੍ਹਿਆਂ ਦੇ ਜੱਥੇ ਨੂੰ ਬੀਤੀ ਰਾਤ ਰੇਲ ਗੱਡੀ ਰਾਹੀਂ ਰਵਾਨਾ ਕੀਤਾ ਗਿਆ। ਇਸ ਮੌਕੇ ਸਹਾਇਕ ਡਾਇਰੈਕਟਰ, ਯੁਵਕ ਸੇਵਾਵਾਂ, ਲੁਧਿਆਣਾ ਸ਼੍ਰੀ ਦਵਿੰਦਰ ਸਿੰਘ ਲੋਟੇ, ਸ਼੍ਰੀ ਜਤਿਨ, ਸੁਖਬੀਰ ਸਿੰਘ, ਜ਼ਸ਼ਨਪ੍ਰੀਤ ਸਿੰਘ, ਸ਼੍ਰੀਮਤੀ ਰਮਨਦੀਪ ਕੌਰ, ਸ਼੍ਰੀਮਤੀ ਮਨਦੀਪ ਕੌਰ, ਮੈਡਮ ਸਨਪ੍ਰੀਤ ਕੌਰ ਤੋ ਹੋਰ ਸ਼ਾਮਲ ਸਨ।