ਭਾਜਪਾ ਤੋਂ ਬਾਅਦ ਹੁਣ ਕਾਂਗਰਸ ਨੇ ਵੀ ਬਾਗੀਆਂ ਖਿਲਾਫ ਵੱਡੀ ਕਾਰਵਾਈ ਕੀਤੀ ਹੈ। ਕਾਂਗਰਸ ਨੇ ਅਧਿਕਾਰਤ ਉਮੀਦਵਾਰਾਂ ਵਿਰੁੱਧ ਚੋਣ ਲੜਨ ਵਾਲੇ 49 ਆਗੂਆਂ ਨੂੰ 6 ਸਾਲਾਂ ਲਈ ਪਾਰਟੀ ਵਿੱਚੋਂ ਕੱਢ ਦਿੱਤਾ ਹੈ।ਪੰਜਾਬ ਦੇ ਸੀਨੀਅਰ ਕਾਂਗਰਸੀ ਲੀਡਰ ਤੇ ਸਾਬਕਾ ਮੰਤਰੀ
ਸੁਖਜਿੰਦਰ ਸਿੰਘ ਰੰਧਾਵਾ ਨੇ ਕੁਝ ਦਿਨ ਪਹਿਲਾਂ ਇਨ੍ਹਾਂ ਸਾਰੇ ਆਗੂਆਂ ਨੂੰ ਆਖਰੀ ਮੌਕਾ ਦਿੱਤਾ ਸੀ, ਤਾਂ ਜੋ ਉਹ ਆਪਣੀ ਨਾਮਜ਼ਦਗੀ ਵਾਪਸ ਲੈ ਸਕਣ, ਪਰ ਬਾਗ਼ੀਆਂ ਨੇ ਅਜਿਹਾ ਨਹੀਂ ਕੀਤਾ, ਜਿਸ ਤੋਂ ਬਾਅਦ ਪਾਰਟੀ ਨੇ ਇਹ ਸਖ਼ਤ ਕਦਮ ਚੁੱਕਿਆ ਹੈ। ਕਾਂਗਰਸ ਨੇ ਰਾਜਗੜ੍ਹ-ਲਕਸ਼ਮਣਗੜ੍ਹ ਤੋਂ ਜੋਹਰੀਲਾਲ ਮੀਨਾ, ਪੁਸ਼ਕਰ ਤੋਂ ਸਾਬਕਾ ਵਿਧਾਇਕ ਗੋਪਾਲ ਬਹੇਤੀ, ਸਿਵਾਨਾ ਤੋਂ ਸੀਐਮ ਗਹਿਲੋਤ ਦੇ ਕਰੀਬੀ ਸੁਨੀਲ ਪਰਿਹਾਰ ਅਤੇ ਜੋਧਪੁਰ ਤੋਂ ਬਾਗੀ ਹੋ ਕੇ ਆਰਐਲਪੀ ਤੋਂ ਚੋਣ ਮੈਦਾਨ ਵਿੱਚ ਉਤਰੇ ਅਜੈ ਤ੍ਰਿਵੇਦੀ ਸਮੇਤ 49 ਆਗੂਆਂ ਨੂੰ ਪਾਰਟੀ ਵਿੱਚੋਂ ਕੱਢ ਦਿੱਤਾ ਹੈ।