ਅਮਰੀਕਾ ਦੇ ਵਾਸ਼ਿੰਗਟਨ ਸ਼ਹਿਰ ਵਿੱਚ ਨਾਟੋ ਸੰਮੇਲਨ ਦੌਰਾਨ ਕੈਨੇਡਾ ਵੱਲੋਂ ਯੂਕਰੇਨ ਨੂੰ 500 ਮਿਲੀਅਨ ਹੋਰ ਦੇਣ ਦਾ ਵਾਅਦਾ

ਅਮਰੀਕਾ ਦੇ ਵਾਸ਼ਿੰਗਟਨ ਸ਼ਹਿਰ (Washington City) ਵਿੱਚ ਨਾਟੋ ਸਮੂਹ ਦੀ 75ਵੀਂ ਵਰੇਗੰਡ ਮੌਕੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ (Canadian Prime Minister Justin Trudeau) ਨੇ ਇਹ ਐਲਾਨ ਕੀਤਾ ਹੈ ਕਿ ਕੈਨੇਡਾ ਵੱਲੋਂ ਯੂਕਰੇਨ (Ukraine) ਨੂੰ ਰੂਸ (Russia) ਖਿਲਾਫ਼ ਮਦਦ ਵਜੋਂ 500 ਮਿਲੀਅਨ ਹੋਰ ਵਿਤੀ ਮਦਦ ਦਿੱਤੀ ਜਾਏਗੀ। ਅੱਜ ਕੈਨੇਡਾ ਨੇ ਇਹ ਐਲਾਨ ਨਾਟੋ ਸਮੂਹ ਵੱਲੋਂ ਕਨੇਡਾ ਨੂੰ ਨੈਟੋ ਦੇ ਸੁਰੱਖਿਆ ਬਜਟ ਵਿੱਚ ਆਪਣੀ ਪ੍ਰਤੀ ਵਿਅਕਤੀ ਆਮਦਨ ਦਾ ਘੱਟੋ ਘੱਟ ਦੋ ਫੀਸਦੀ ਪੂਰਾ ਕਰਨ ਅਤੇ ਆਪਣੇ ਰੱਖਿਆ ਬਜਟ ਵਧਾਉਣ ਲਈ ਪਾਏ ਗਏ ਭਾਰੀ ਦਬਾਅ ਤੋਂ ਬਾਅਦ ਕੀਤਾ ਗਿਆ।

ਹੋਰ ਖ਼ਬਰਾਂ :-  ਅਮਰਨਾਥ ਤੀਰਥ ਦੀ ਸਾਲਾਨਾ ਯਾਤਰਾ ਅੱਜ ਤੋਂ ਸ਼ੁਰੂ

ਸੰਮੇਲਨ ਦੌਰਾਨ ਕੈਨੇਡਾ ਨੇ ਇੱਕ ਹੋਰ ਅਹਿਮ ਐਲਾਨ ਕੀਤਾ ਹੈ ਕਿ ਦੇਸ਼ ਵੱਲੋਂ 12 ਹਾਈ ਪਾਵਰ ਬਰਫ ਵਿੱਚ ਚੱਲਣ ਵਾਲੀਆਂ ਨਵੀਆਂ ਪਣ ਡੁੱਬੀਆਂ ਖਰੀਦੀਆਂ ਜਾਣਗੀਆਂ,ਇਸ ਰੱਖਿਆ ਨੀਤੀ ਨੂੰ ਕੈਨੇਡਾ ਅਗਲੇ ਸਾਲ ਅਪ੍ਰੈਲ ਮਹੀਨੇ ਤੱਕ ਲਾਗੂ ਕਰੇਗਾ ਹਾਲਾਂਕਿ ਕਨੇਡਾ ਵੱਲੋਂ ਇਸ ਉੱਪਰ ਆਉਣ ਵਾਲੇ ਕੁੱਲ ਖਰਚੇ ਦਾ ਅਨੁਮਾਨ ਵੇਰਵਾ ਨਹੀਂ ਦਿੱਤਾ ਗਿਆ।

Leave a Reply

Your email address will not be published. Required fields are marked *