ਫਰਿਸ਼ਤੇ ਸਕੀਮ ਅਧੀਨ ਜਿਲ੍ਹੇ ਦੇ 70 ਹਸਪਤਾਲ ਹੋਏ ਸੂਚੀਬੱਧ – ਡਿਪਟੀ ਕਮਿਸ਼ਨਰ ਅੰਮ੍ਰਿਤਸਰ

ਡਿਪਟੀ ਕਮਿਸ਼ਨਰ ਸ੍ਰੀ ਘਨਸ਼ਾਮ ਥੋਰੀ ਫਰਿਸ਼ਤੇ ਸਕੀਮ ਅਧੀਨ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਹੋਏ।

ਮੁੱਖ ਮੰਤਰੀ ਪੰਜਾਬ ਸ: ਭਗਵੰਤ ਸਿੰਘ ਮਾਨ ਵਲੋਂ ਸੜ੍ਹਕੀ ਦੁਰਘਟਨਾਵਾ ਵਿੱਚ ਜਖ਼ਮੀ ਹੋਏ ਵਿਅਕਤੀਆਂ ਦੀ ਜਾਣ ਬਚਾਉਣ ਵਾਲੀ ਫਰਿਸ਼ਤਾ ਸਕੀਮ ਸ਼ੁਰੂ ਕੀਤੀ ਗਈ ਹੈ। ਜਿਸ ਅਧੀਨ ਕੋਈ ਵੀ ਵਿਅਕਤੀ ਸੜ੍ਹਕੀ ਦੁਰਘਟਨਾ ਵਿੱਚ ਜਖ਼ਮੀ ਹੋਏ ਵਿਅਕਤੀ ਨੂੰ ਹਸਪਤਾਲ ਵਿੱਚ ਪਹੁੰਚਾਉਂਦਾ ਹੈ ਤਾਂ ਸਰਕਾਰ ਵਲੋਂ ਉਸ ਨੂੰ 2000 ਹਜ਼ਾਰ ਰੁਪਏ ਨਾਲ ਸਨਮਾਨਿਤ ਕੀਤਾ ਜਾਵੇਗਾ ਅਤੇ ਕਿਸੇ ਵੀ ਤਰ੍ਹਾਂ ਦੀ ਕੋਈ ਪੁੱਛ ਪੜਤਾਲ ਨਹੀਂ ਕੀਤੀ ਜਾਵੇਗੀ, ਜਦੋਂ ਤੱਕ ਸੜ੍ਹਕ ਹਾਦਸੇ ਦੇ ਜਖ਼ਮੀ ਨੂੰ ਹਸਪਤਾਲ ਵਿੱਚ ਲੈ ਕੇ ਆਇਆ ਵਿਅਕਤੀ ਖੁਦ ਚਸਮਦੀਦ ਗਵਾਹ ਬਣਨ ਦੀ ਇੱਛਾ ਨਹੀਂ ਪ੍ਰਗਟਾਉਂਦਾ।

ਇਸ ਸਬੰਧੀ ਡਿਪਟੀ ਕਮਿਸ਼ਨਰ ਸ੍ਰੀ ਘਨਸ਼ਾਮ ਥੋਰੀ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਦੱਸਿਆ ਕਿ ਫਰਿਸ਼ਤੇ ਸਕੀਮ ਪ੍ਰਤੀ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ ਤਾਂ ਜੋ ਸੜ੍ਹਕੀ ਦੁਰਘਟਨਾਵਾਂ ਵਿੱਚ ਜ਼ਖਮੀ ਹੋਏ ਵਿਅਕਤੀਆਂ ਦੀ ਜਾਨ ਨੂੰ ਬਚਾਇਆ ਜਾ ਸਕੇ। ਸ੍ਰੀ ਥੋਰੀ ਨੇ ਦੱਸਿਆ ਕਿ ਇਸ ਸਕੀਮ ਅਧੀਨ ਜਿਲ੍ਹੇ ਦੇ 70 ਹਸਪਤਾਲਾਂ ਨੂੰ ਸੂਚੀਬੱਧ ਕੀਤਾ ਗਿਆ ਹੈ। ਜਿਨਾਂ ਵਿਚੋਂ 13 ਹਸਪਤਾਲ ਪ੍ਰਾਇਮਰੀ, 35 ਸਕੈਂਡਰੀ ਅਤੇ 22 ਹਸਪਤਾਲ ਟੈਰੀਟਰੀ ਦਰਜ਼ੇ ਦੇ ਹਨ। ਉਨਾਂ ਸਿਹਤ ਵਿਭਾਗ ਦੇ ਕੰਮਾਂ ਦੀ ਸਮੀਖਿਆ ਕਰਦਿਆਂ ਦੱਸਿਆ ਕਿ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਮਰੀਜਾਂ ਨੂੰ ਮੁਫ਼ਤ ਦਵਾਈਆਂ ਮੁਹੱਈਆ ਹੋਣਗੀਆਂ ਅਤੇ ਕਿਸੇ ਵੀ ਮਰੀਜ ਨੂੰ ਬਾਹਰੋਂ ਦਵਾਈ ਖਰੀਦ ਨਹੀਂ ਕਰਨੀ ਪਵੇਗੀ। ਡਿਪਟੀ ਕਮਿਸ਼ਨਰ ਨੇ ਸਿਵਲ ਸਰਜਨ ਨੂੰ ਹਦਾਇਤ ਕਰਦਿਆਂ ਕਿਹਾ ਕਿ ਸਾਰੇ ਸਰਕਾਰੀ ਹਸਤਾਲਾਂ ਦੇ ਨਿਰੀਖਣ ਨੂੰ ਯਕੀਨੀ ਬਣਾਇਆ ਜਾਵੇ ਅਤੇ ਧਿਆਨ ਰੱਖਿਆ ਜਾਵੇ ਕਿ ਕਿਸੇ ਵੀ ਮਰੀਜ ਨੂੰ ਬਾਹਰੋਂ ਦਵਾਈ ਨਾ ਖਰੀਦਣੀ ਪਵੇ।

ਡਿਪਟੀ ਕਮਿਸ਼ਨਰ ਸ੍ਰੀ ਘਨਸ਼ਾਮ ਥੋਰੀ ਫਰਿਸ਼ਤੇ ਸਕੀਮ ਅਧੀਨ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਹੋਏ।

ਮੀਟਿੰਗ ਦੌਰਾਨ ਸਿਵਲ ਸਰਜਨ ਡਾ. ਵਿਜੈ ਕੁਮਾਰ ਨੇ ਸੂਚੀਬੱਧ ਹੋਏ ਹਸਪਤਾਲਾਂ ਦਾ ਵੇਰਵਾ ਦਿੰਦੇ ਦੱਸਿਆ ਕਿ ਇਸ ਸਕੀਮ ਅਧੀਨ ਪ੍ਰਾਇਮਰੀ ਹਸਪਤਾਲ ਜਿਵੇਂ ਕਿ ਕਰਤਾਰ ਕੌਰ ਮੈਮੋਰੀਅਲ ਹਸਪਤਾਲ, ਕਮਿਊਨਿਟੀ ਹੈਲਥ ਸੈਂਟਰ ਤਰਸਿੱਕਾ, ਕਮਿਊਨਿਟੀ ਹੈਲਥ ਸੈਂਟਰ ਮਹਿਤਾ, ਕਮਿਊਨਿਟੀ ਹੈਲਥ ਸੈਂਟਰ ਮਾਨਾਵਾਲਾ, ਕਮਿਊਨਿਟੀ ਹੈਲਥ ਸੈਂਟਰ ਵੇਰਕਾ, ਕਮਿਊਨਿਟੀ ਹੈਲਥ ਸੈਂਟਰ ਲੋਪੋਕੇ, ਅਰਬਨ ਕਮਿਊਨਿਟੀ ਹੈਲਥ ਸੈਂਟਰ ਢਾਬ ਖਟੀਕਾ, ਕਮਿਊਨਿਟੀ ਹੈਲਥ ਸੈਂਟਰ ਮਜੀਠਾ, ਚੌਧਰੀ ਹਸਪਤਾਲ, ਪਸਰੀਚਾ ਮੈਡੀਕੇਅਰ ਸੈਂਟਰ, ਉੱਪਲ ਨਿਊਰੋ ਹਸਪਤਾਲ, ਧਾਲੀਵਾਲ ਹਸਪਤਾਲ, ਗੁਪਤਾ ਹਸਪਤਾਲ, ਸੈਕੰਡਰੀ ਹਸਪਤਾਲ ਵਿੱਚ ਰੰਧਾਵਾ ਹਸਪਤਾਲ, ਸਿਵਲ ਹਸਪਤਾਲ ਅੰਮ੍ਰਿਤਸਰ, ਜੋਸਨ ਮਲਟੀ ਸਪੈਸ਼ਲਿਟੀ ਹਸਪਤਾਲ, ਸਿਡਾਨਾ ਮਲਟੀ ਸਪੈਸ਼ਲਿਟੀ ਹਸਪਤਾਲ, ਡਾਕਟਰ ਕਰਮ ਸਿੰਘ ਮੈਮੋਰੀਅਲ ਮਲਟੀਸਪੈਸ਼ਲਟੀ ਹਸਪਤਾਲ, ਗੁਰੂ ਨਾਨਕ ਨਰਸਿੰਗ ਹੋਮ, ਗੁਰੂ ਕ੍ਰਿਪਾ ਹਸਪਤਾਲ, ਨਿਊ ਲਾਈਫ ਹਸਪਤਾਲ (ਐੱਨ.ਐੱਲ.ਐੱਚ. ਹੈਲਥਕੇਅਰ ਪ੍ਰਾਈਵੇਟ ਲਿ. ਦੀ ਇਕਾਈ), ਬਾਜਵਾ ਹਸਪਤਾਲ, ਢੀਂਗਰਾ ਜਨਰਲ ਹਸਪਤਾਲ, ਪ੍ਰੀਤ ਹਸਪਤਾਲ, ਸ਼੍ਰੀ ਚੂਨੀ ਲਾਲ ਮੈਮੋਰੀਅਲ ਗੁਲਾਟੀ ਹਸਪਤਾਲ, ਹਰਤੇਜ ਹਸਪਤਾਲ, ਮੁੰਧ ਹਸਪਤਾਲ, ਸਬ ਡਵੀਜ਼ਨਲ ਹਸਪਤਾਲ ਅਜਨਾਲਾ, ਈ.ਐਮ.ਸੀ. ਸੁਪਰ ਸਪੈਸ਼ਲਿਟੀ ਹਸਪਤਾਲ, ਸੰਧੂ ਸਰਜੀਕਲ ਮੈਟਰਨਿਟੀ ਅਤੇ ਏ.ਐਮ.ਪੀ.; ਮਲਟੀਸਪੈਸ਼ਲਿਟੀ ਹਸਪਤਾਲ, ਧਰੁਵ ਨਰਸਿੰਘ ਅਤੇ ਮੈਟਰਨਟੀ ਹੋਮ, ਸਰਬਜੋਤ ਮਲਟੀਸਪੈਸ਼ਲਟੀ ਹਸਪਤਾਲ, ਵਰਮਾ ਹਸਪਤਾਲ, ਤਕਨੀਕੀ ਸਿਹਤ ਕੇਂਦਰ, ਸਰੀਨ ਹਸਪਤਾਲ, ਨੋਵਾ ਮੈਡੀਸਿਟੀ ਹਸਪਤਾਲ, ਗਲੋਬਲ ਹਸਪਤਾਲ, ਬਿਆਲਾ ਆਰਥੋਪੀਡਿਕ ਅਤੇ ਮਲਟੀ ਸਪੈਸ਼ਲਟੀ ਹਸਪਤਾਲ, ਏਪੈਕਸ ਹਸਪਤਾਲ, ਡਾਕਟਰ ਪਰਮਿੰਦਰ ਸਿੰਘ ਪੰਨੂ ਮੈਮੋਰੀਅਲ ਜਨਤਾ ਹਸਪਤਾਲ, ਪ੍ਰਕਾਸ਼ ਹਸਪਤਾਲ, ਚੰਦਨ ਹਸਪਤਾਲ, ਅਟਲਾਂਟਿਸ ਹਸਪਤਾਲ (ਐਟਲਾਂਟਿਸ ਹੈਲਥ ਕੇਅਰ ਦੀ ਇਕਾਈ), ਮੰਨਤ ਹਸਪਤਾਲ, ਡਾ.ਮਨੀਲਾ ਸਰਜੀਸਿਟੀ ਹਸਪਤਾਲ, ਸੰਧੂ ਲਾਈਫ ਕੇਅਰ ਹਸਪਤਾਲ, ਸੀ-ਜ਼ੋਨ ਹਸਪਤਾਲ ਅਤੇ ਟੈਰੀਟਰੀ ਹਸਪਤਾਲਾਂ ਵਿੱਚ ਸ੍ਰੀਮਤੀ ਸ਼ਾਂਤੀ ਸੇਠ ਹਸਪਤਾਲ, ਅਕਾਲ ਹਸਪਤਾਲ, ਫੋਰਟਿਸ ਹਸਪਤਾਲ ਲਿਮਿਟੇਡ ਫੋਰਟਿਸ ਐਸਕਾਰਟਸ ਹਸਪਤਾਲ, ਉਮੀਦ ਸੁਪਰ ਸਪੈਸ਼ਲਿਟੀ ਹਸਪਤਾਲ, ਪੰਜਾਬ ਸਰਕਾਰੀ ਡੈਂਟਲ ਕਾਲਜ ਅਤੇ ਹਸਪਤਾਲ ਅੰਮ੍ਰਿਤਸਰ, ਮਦਾਨ ਹਸਪਤਾਲ, ਮੈਡ ਕਾਰਡ ਮਲਟੀਸਪੈਸ਼ਲਿਟੀ ਹਸਪਤਾਲ, ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ, ਡਾ. ਦਲਜੀਤ ਸਿੰਘ ਅੱਖਾਂ ਦੇ ਹਸਪਤਾਲ, ਨਿਊਲਾਈਫ ਹਸਪਤਾਲ, ਸੁਰਜੀਤ ਹਸਪਤਾਲ, ਸ੍ਰੀ ਗੁਰੂ ਰਾਮ ਦਾਸ ਚੈਰੀਟੇਬਲ ਹਸਪਤਾਲ, ਨੰਦਾ ਹਸਪਤਾਲ, ਪਲਸ ਹਸਪਤਾਲ, ਨਈਅਰ ਹਾਰਟ ਇੰਸਟੀਚਿਊਟ ਸੁਪਰਸਪੈਸ਼ਲਿਟੀ ਹਸਪਤਾਲ, ਐਸਕੇ ਹਸਪਤਾਲ, ਜੀਬੀਐਮ ਦੁਖ ਨਿਵਾਰਨ ਹਸਪਤਾਲ, ਅਕਾਸ਼ਦੀਪ ਹਸਪਤਾਲ, ਨਿਰਮਾਨ ਮੈਡੀਕਲ ਸੈਂਟਰ, ਦਾ ਕਾਰਪੋਰੇਟ ਹਸਪਤਾਲ, ਜੈਨ ਨਰਸਿੰਗ ਅਤੇ ਮੈਟਰਨਿਟੀ ਹੋਮ, ਈਐਮਸੀ ਹਸਪਤਾਲ ਅੰਮ੍ਰਿਤਸਰ ਸ਼ਾਮਲ ਹਨ।

ਹੋਰ ਖ਼ਬਰਾਂ :-  ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਨੂੰ '12ਵੀਂ ਫੇਲ' ਫਿਲਮ ਦਿਖਾਈ ਗਈ

ਸਿਵਲ ਸਰਜਨ ਨੇ ਦੱਸਿਆ ਕਿ ਸੂਚੀਬੱਧ ਹਸਪਤਾਲਾਂ ਨੂੰ ਰਾਸ਼ਟਰੀ ਸਿਹਤ ਅਥਾਰਿਟੀ ਦੁਆਰਾ ਪਰਿਭਾਸ਼ਿਤ ਐਚਬੀਪੀ 22 ਪੈਕੇਜ਼ ਦਰਾਂ ਅਨੁਸਾਰ ਮੁਆਵਜਾ ਦਿੱਤਾ ਜਾਵੇਗਾ ਅਤੇ ਰਾਜ ਸਿਹਤ ਏਜੰਸੀ ਨੇ ਸੜ੍ਹਕ ਹਾਦਸੇ ਪੀੜ੍ਹਤਾਂ ਦੇ ਇਲਾਜ ਲਈ 52 ਪੈਕੇਜ਼ਾਂ ਦੀ ਸ਼ਨਾਖਤ ਕੀਤੀ ਹੈ।

ਇਸ ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਅਮਨਦੀਪ ਕੌਰ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀਮਤੀ ਪਰਮਜੀਤ ਕੌਰ, ਐਸ.ਡੀ.ਐਮ. ਸ੍ਰੀ ਨਿਕਾਸ ਕੁਮਾਰ, ਐਸ.ਡੀ.ਐਮ ਅੰਮ੍ਰਿਤਸਰ-1 ਸ੍ਰੀ ਮਨਕੰਵਲ ਚਾਹਲ, ਐਸ.ਡੀ.ਐਮ. ਮਜੀਠਾ ਡਾ. ਹਰਨੂਰ ਕੌਰ ਢਿਲੋਂ, ਸਿਵਲ ਸਰਜਨ ਡਾ. ਵਿਜੈ ਕੁਮਾਰ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।

dailytweetnews.com

Leave a Reply

Your email address will not be published. Required fields are marked *