ਰਾਜ ਕੁਮਾਰ ਮਹਿਮੀ, ਜਿਸ ਦੀ ਉਮਰ ਤਕਰੀਬਨ 60 ਸਾਲ ਦੇ ਕਰੀਬ ਹੈ, ਨੂੰ ਬੀਸੀ ਵਿੱਚ ਤਸਕਰੀ ਦੇ ਕਰਨ ਦੇ ਦੋਸ਼ ਹੇਠ 15 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ। ਜਦੋਂ ਕਿ ਮਹਿਮੀ ਸਜ਼ਾ ਸੁਣਾਏ ਜਾਣ ਤੋਂ ਪਹਿਲਾਂ ਹੀ ਆਪਣਾ ਭੇਸ ਬਦਲ ਕੇ ਭਾਰਤ ਫਰਾਰ ਹੋ ਚੁੱਕਾ ਸੀ।
ਸਰੀ ਪੁਲਿਸ ਵਲੋਂ ਕਿਹਾ ਗਿਆ ਹੈ ਕਿ ਸਰੀ ਦਾ ਟਰੱਕ ਡਰਾਈਵਰ ਜਿਸ ਤੇ 80 ਕਿਲੋਗ੍ਰਾਮ ਕੋਕੀਨ ਦੀ ਤਸਕਰੀ ਕਰਨ ਦੇ ਦੋਸ਼ੀ ਸਨ, ਹੁਣ ਭਾਰਤ ਭੱਜ ਗਿਆ ਹੈ। ਜਾਣਕਾਰੀ ਅਨੁਸਾਰ ਰਾਜ ਕੁਮਾਰ ਮਹਿਮੀ, ਜਿਸ ਦੀ ਉਮਰ ਤਕਰੀਬਨ 60 ਸਾਲ ਦੇ ਕਰੀਬ ਹੈ, ਨੂੰ ਬੀਸੀ ਵਿੱਚ ਤਸਕਰੀ ਦੇ ਕਰਨ ਦੇ ਦੋਸ਼ ਹੇਠ 15 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ। ਜਦੋਂ ਕਿ ਮਹਿਮੀ ਸਜ਼ਾ ਸੁਣਾਏ ਜਾਣ ਤੋਂ ਪਹਿਲਾਂ ਹੀ ਆਪਣਾ ਭੇਸ ਬਦਲ ਕੇ ਭਾਰਤ ਫਰਾਰ ਹੋ ਚੁੱਕਾ ਸੀ। ਜ਼ਿਕਰਯੌਗ ਹੈ ਕਿ ਮੇਹਮੀ ਨੂੰ ਸਤੰਬਰ 2022 ਵਿੱਚ ਦੋਸ਼ੀ ਪਾਇਆ ਗਿਆ ਸੀ ਅਤੇ ਹੁਣ ਪੁਲਿਸ ਅੰਤਰਰਾਸ਼ਟਰੀ ਪੱਧਰ ‘ਤੇ ਉਸ ਦੀ ਗ੍ਰਿਫਤਾਰੀ ਲਈ ਯਤਨ ਕਰ ਰਹੀ ਹੈ।
ਮੇਹਮੀ ਨੂੰ 6 ਨਵੰਬਰ, 2017 ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਬੀ.ਸੀ. ਆਰਸੀਐਮਪੀ ਵੱਲੋਂ ਜਾਰੀ ਕੀਤੇ ਗਏ ਬਿਆਨ ਅਨੁਸਾਰ, ਉਸ ਦਾ ਟਰੱਕ ਜ਼ਬਤ ਕੀਤਾ ਗਿਆ ਸੀ ਅਤੇ ਸੈਮੀ-ਟ੍ਰੇਲਰ ਦੇ ਅੰਦਰੋਂ ਕੋਕੀਨ ਦੇ 80 ਸੀਲਬੰਦ ਪੈਕਟ ਮਿਲੇ ਸਨ। ਉਸ ਸਮੇਂ ਇਸ ਕੌਕੀਨ ਦੀ ਕੀਮਤ ਤਕਰੀਬਨ $3.2 ਮਿਲੀਅਨ ਸੀ। ਮਹਿਮੀ ਨੂੰ 9 ਜਨਵਰੀ 2023 ਨੂੰ ਸਜ਼ਾ ਸੁਣਾਈ ਜਾਣੀ ਸੀ, ਪਰ ਉਹ 11 ਅਕਤੂਬਰ, 2022 ਨੂੰ ਵੈਨਕੂਵਰ ਤੋਂ ਭਾਰਤ ਫਰਾਰ ਹੋਣ ਵਿੱਚ ਕਾਮਯਾਬ ਰਿਹਾ। ਜਦੋਂ ਕਿ ਉਹ ਸਜ਼ਾ ਸੁਣਾਉਣ ਸਮੇਂ ਅਦਾਲਤ ਵਿੱਚ ਨਹੀਂ ਪੇਸ਼ ਹੋਇਆ ਤਾਂ ਮਾਨਯੋਗ ਜੱਜ ਵੇਦਰਲੀ ਨੇ ਕਾਰਵਾਈ ਅੱਗੇ ਵਧਾਉਂਦੇ ਹੋਏ ਨਸ਼ੀਲੇ ਪਦਾਰਥ ਦੀ ਦਰਾਮਦ ਲਈ 9 ਸਾਲ ਦੀ ਕੈਦ ਦੀ ਸਜ਼ਾ ਸੁਣਾਈ। ਤਸਕਰੀ ਦੇ ਕਰਨ ਦੇ ਮਾਮਲੇ ਲਈ 6 ਸਾਲ ਦੀ ਕੈਦ ਯਾਨੀ ਕਿ ਕੁਲ 15 ਸਾਲ ਦੀ ਸਜ਼ਾ ਸੁਣਾਈ। ਇਸ ਤੋਂ ਇਲਾਵਾ ਮੇਹਮੀ ਨੂੰ ਹਥਿਆਰਾਂ, ਪਾਬੰਦੀਸ਼ੁਦਾ, ਵਰਜਿਤ ਹਥਿਆਰਾਂ, ਜ਼ਬਤ ਕਰਨ ਦੇ ਆਦੇਸ਼, ਅਤੇ ਡੀਐਨਏ ਆਰਡਰ ‘ਤੇ ਜੀਵਨ ਭਰ ਦੀ ਪਾਬੰਦੀ ਲਗਾਈ ਹੈ।
ਜਾਣਕਾਰੀ ਅਨੁਸਾਰ ਜਦੋਂ 2017 ਵਿੱਚ ਗ੍ਰਿਫਤਾਰ ਕੀਤਾ ਗਿਆ ਸੀ, ਮੇਹਮੀ ਦਾ ਪਾਸਪੋਰਟ ਪੁਲਿਸ ਨੇ ਜ਼ਬਤ ਕਰ ਲਿਆ ਸੀ, ਪਰ ਬਾਅਦ ਵਿੱਚ ਉਹ ਨਵਾਂ ਪਾਸਪੋਰਟ ਅਪਲਾਈ ਕਰ ਫਾਰਰ ਹੋਣ ਵਿੱਚ ਕਾਮਯਾਬ ਰਿਹਾ। ਇਸ ਬਾਬਤ ਪੁਲਿਸ ਦੀ ਕਾਰਵਾਈ ‘ਤੇ ਵੀ ਸਵਾਲ ਖੜ੍ਹੇ ਹੋਏ ਹਨ ਕਿ ਜਿਸ ਵਿਅਕਤੀ ਦਾ ਪਾਸਪੋਰਟ ਜ਼ਬਤ ਕਰ ਲਿਆ ਗਿਆ ਸੀ ਫਿਰ ਉਹ ਹਵਾਈ ਯਾਤਰਾ ਕਰਕੇ ਫਰਾਰ ਹੋਣ ਵਿੱਚ ਕਿਵੇਂ ਕਾਮਯਾਬ ਰਿਹਾ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਇਸ ਬਾਬਤ ਜਾਂਚ ਕੀਤੀ ਜਾ ਰਹੀ ਹੈ। ਮੇਹਮੀ ਲਈ ਦੇਸ਼-ਵਿਆਪੀ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਗਿਆ ਹੈ ਅਤੇ ਮੇਹਮੀ ਨੂੰ ਲੱਭਣ ਵਿੱਚ ਮਦਦ ਕਰਨ ਲਈ ਦੁਨੀਆ ਭਰ ਦੇ ਕਾਨੂੰਨ ਲਾਗੂ ਕਰਨ ਲਈ ਬੇਨਤੀ ਕਰਨ ਲਈ ਇੰਟਰਪੋਲ ਰੈੱਡ ਨੋਟਿਸ ਦੀ ਮੰਗ ਕੀਤੀ ਗਈ ਹੈ।