ਐਲਵਿਸ਼ ਯਾਦਵ ਦੇ ਘਰ ’ਤੇ ਚਲਾਈਆਂ ਗੋਲੀਆਂ

ਹਰਿਆਣਾ, 18 ਅਗਸਤ 2025 : ਹਰਿਆਣਾ ਦੇ ਸ਼ਹਿਰ ਗੁਰੂਗ੍ਰਾਮ ਦੇ ਵਸਨੀਕ ਤੇ ਪ੍ਰਸਿੱਧ ਯੂ-ਟਿਊਬਰ ਐਲਵਿਸ਼ ਯਾਦਵ ਦੇ ਘਰ ਤੜਕਸਾਰ ਦੋ ਹਮਲਾਵਰਾਂ ਵੱਲੋਂ ਦੋ ਦਰਜਨ ਤੋਂ ਵੱਧ ਗੋਲੀਆਂ ਚਲਾਈਆਂ ਗਈਆਂ।

ਘਟਨਾ ਤੜਕੇ ਸਾਢੇ ਵਜੇ ਦੀ ਹੈ : ਪੁਲਸ ਜਿਨ੍ਹਾਂ ਵਿਅਕਤੀਆਂ ਵਲੋਂ ਤੜਕੇ-ਤੜਕੇ ਗੋਲੀਆਂ ਚਲਾ ਕੇ ਖੜਕਾ ਦੜਕਾ ਕਰ ਦਿੱਤਾ ਗਿਆ ਦੀ ਘਟਨਾ ਬੇਸ਼ਕ ਸੀ. ਸੀ. ਟੀ. ਵੀ. ਕੈਮਰਿਆਂ ਵਿਚ ਕੈਦ ਹੋ ਗਈ ਹੈ ਪਰ ਹਮਲਾਵਰਾਂ ਦੇ ਨਕਾਬਪੋਸ਼ ਹੋਣ ਕਾਰਨ ਹਾਲ ਦੀ ਘੜੀ ਹਮਲਾਵਰਾਂ ਬਾਰੇ ਕੋਈ ਜਾਣਕਕਾਰੀ ਪ੍ਰਾਪਤ ਨਹੀਂ ਹੋ ਸਕੀ ਹੈ।

ਪੁਲਸ ਨੇ ਦੱਸਿਆ ਕਿ ਗੋਲੀਆਂ ਸਾਢੇ 5 ਵਜੇ ਦੇ ਕਰੀਬ ਚਲਾਈਆਂ ਗਈਆਂ ਹਨ। ਜਿਸ ਵੇਲੇ ਗੋਲੀਆਂ ਚੱਲੀਆਂ ਯਾਦਵ ਨਹੀਂ ਸੀ ਘਰ ਹਮਲਾਵਰਾਂ ਵਲੋਂ ਜਿਸ ਵੇਲੇ ਗੋਲੀਆਂ ਚਲਾ ਕੇ ਖੜਕਾ-ਦੜਕਾ ਕੀਤਾ ਗਿਆ ਉਸ ਸਮੇਂ ਯਾਦਵ ਆਪਣੇ ਘਰ ’ਚ ਨਹੀਂ ਸੀ ਹਾਲਾਂਕਿ ਪਰਿਵਾਰ ਦੇ ਕੁਝ ਮੈਂਬਰ ਘਰ ’ਚ ਮੌਜੂਦ ਸਨ ਪਰ ਹਮਲੇ ’ਚ ਕੋਈ ਵੀ ਜ਼ਖ਼ਮੀ ਨਹੀਂ ਹੋਇਆ। ਕੀ ਆਖਿਆ ਐਲਵਿਸ਼ ਯਾਦਵ ਦੇ ਪਿਤਾ ਨੇ ਐਲਵਿਸ਼ ਦੇ ਪਿਤਾ ਰਾਮ ਅਵਤਾਰ ਯਾਦਵ ਨੇ ਕਿਹਾ ਕਿ ਉਨ੍ਹਾਂ ਨੇ ਸਵੇਰੇ ਲਗਭਗ 5.30 ਵਜੇ ਗੋਲੀਆਂ ਦੀ ਆਵਾਜ਼ ਸੁਣਨ ਮਗਰੋਂ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ ।

ਹੋਰ ਖ਼ਬਰਾਂ :-  ਇਰਾਨ ‘ਚ ਫਸੇ ਭਾਰਤੀਆਂ ਦੀ ਵਤਨ ਵਾਪਸੀ ਸ਼ੁਰੂ: ਕੱਲ੍ਹ ਤੇਹਰਾਨ ਤੋਂ ਦਿੱਲੀ ਪਹੁੰਚੇਗੀ ਪਹਿਲੀ ਫਲਾਈਟ

ਪੁਲਸ ਦੀ ਟੀਮ ਮੌਕੇ ’ਤੇ ਪਹੁੰਚੀ ਅਤੇ ਫੋਰੈਂਸਿਕ ਸਬੂਤ ਇਕੱਠੇ ਕੀਤੇ। ਪੁਲੀਸ ਵੱਲੋਂ ਜਾਂਚ ਲਈ ਇਲਾਕੇ ’ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਵੀ ਦੇਖੀ ਜਾ ਰਹੀ ਹੈ। ਪੁਲਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਐਲਵਿਸ਼ ਯਾਦਵ ਦੇ ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ ’ਤੇ ਕੇਸ ਦਰਜ ਕੀਤਾ ਜਾਵੇਗਾ।

Leave a Reply

Your email address will not be published. Required fields are marked *