ਐਨ.ਡੀ.ਏ. ਦੇ ਉਮੀਦਵਾਰ ਅਤੇ ਮਹਾਰਾਸ਼ਟਰ ਦੇ ਮੌਜੂਦਾ ਰਾਜਪਾਲ ਸੀ.ਪੀ. ਰਾਧਾਕ੍ਰਿਸ਼ਨਨ ਨੂੰ ਭਾਰਤ ਦਾ 15ਵਾਂ ਉਪ ਰਾਸ਼ਟਰਪਤੀ ਚੁਣਿਆ ਗਿਆ

ਐਨ.ਡੀ.ਏ. (N.D.A.) ਦੇ ਉਮੀਦਵਾਰ ਅਤੇ ਮਹਾਰਾਸ਼ਟਰ ਦੇ ਮੌਜੂਦਾ ਰਾਜਪਾਲ ਸੀ.ਪੀ. ਰਾਧਾਕ੍ਰਿਸ਼ਨਨ (Governor C.P. Radhakrishnan) ਨੂੰ ਭਾਰਤ ਦਾ 15ਵਾਂ ਉਪ ਰਾਸ਼ਟਰਪਤੀ ਚੁਣਿਆ ਗਿਆ ਹੈ।

ਉਨ੍ਹਾਂ ਨੇ ਵਿਰੋਧੀ ਧਿਰ ਦੇ ਉਮੀਦਵਾਰ ਬੀ. ਸੁਦਰਸ਼ਨ ਰੈੱਡੀ (B. Sudarshan Reddy) ਨੂੰ 300 ਵੋਟਾਂ ਮੁਕਾਬਲੇ 452 ਵੋਟਾਂ ਪ੍ਰਾਪਤ ਕਰ ਕੇ ਹਰਾ ਦਿਤਾ।

ਉਪ ਰਾਸ਼ਟਰਪਤੀ ਚੋਣ (Vice President Election) ਵਿੱਚ ਐਨਡੀਏ (NDA) ਉਮੀਦਵਾਰ ਸੀਪੀ ਰਾਧਾਕ੍ਰਿਸ਼ਨਨ ਦਾ ਮੁਕਾਬਲਾ ਸਾਂਝੇ ਵਿਰੋਧੀ ਉਮੀਦਵਾਰ, ਸੁਪਰੀਮ ਕੋਰਟ ਦੇ ਸਾਬਕਾ ਜਸਟਿਸ ਬੀ ਸੁਦਰਸ਼ਨ ਰੈਡੀ (Former Justice B Sudarshan Reddy) ਨਾਲ ਸੀ।

ਹੋਰ ਖ਼ਬਰਾਂ :-  'ਇੰਡੀਗੋ ਦੇ ₹10,000 ਦੇ ਵਾਊਚਰ ਬਹੁਤ ਹੀ ਨਾਕਾਫ਼ੀ': ਖਪਤਕਾਰ ਅਧਿਕਾਰ ਸੰਗਠਨ ਸਮੂਹਿਕ ਉਡਾਣਾਂ ਰੱਦ ਕਰਨ 'ਤੇ ਕਲਾਸ ਐਕਸ਼ਨ ਮੁਕੱਦਮਾ ਦਾਇਰ ਕਰੇਗਾ, ਯਾਤਰੀਆਂ ਨੂੰ ਮੁਆਵਜ਼ਾ ਦਾਅਵਾ ਕਰਨ ਲਈ ਸੱਦਾ ਦੇਵੇਗਾ

ਸੋਮਵਾਰ ਨੂੰ ਸੱਤਾਧਾਰੀ ਅਤੇ ਵਿਰੋਧੀ ਦੋਵਾਂ ਖੇਮਿਆਂ ਵਿੱਚ ਸੰਸਦ ਕੰਪਲੈਕਸ ਵਿੱਚ ਰਾਜਨੀਤਿਕ ਹਲਚਲ ਸੀ। ਸੱਤਾਧਾਰੀ ਐਨਡੀਏ ਗਠਜੋੜ ਦੇ ਸੰਸਦ ਮੈਂਬਰਾਂ ਦੀ ਵਰਕਸ਼ਾਪ ਮੀਟਿੰਗ ਵਿੱਚ, ਚੋਣ ਪ੍ਰਕਿਰਿਆ ਅਤੇ ਵੋਟਿੰਗ ਦੇ ਢੰਗ ਬਾਰੇ ਦੱਸਿਆ ਗਿਆ।

Leave a Reply

Your email address will not be published. Required fields are marked *