350ਵੇਂ ਸ਼ਹੀਦੀ ਸ਼ਤਾਬਦੀ ਮੌਕੇ ਸ਼ਰਧਾਲੂਆਂ ਦੀ ਸਹੂਲਤ ਲਈ ਹੋਣਗੇ ਪੁਖਤਾ ਪ੍ਰਬੰਧ

ਸ੍ਰੀ ਅਨੰਦਪੁਰ ਸਾਹਿਬ, 04 ਨਵੰਬਰ : ਪੂਜਾ ਸਿਆਲ ਗਰੇਵਾਲ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਅਨੰਦਪੁਰ ਸਾਹਿਬ ਨੇ ਕਿਹਾ ਹੈ ਕਿ ਨੋਵੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਸਮਾਗਮਾਂ ਮੌਕੇ ਸ਼ਰਧਾਲੂਆਂ ਦੀ ਸਹੂਲਤ ਲਈ ਪੁਖਤਾ ਪ੍ਰਬੰਧ ਕੀਤੇ ਜਾਣਗੇ। ਉਨ੍ਹਾਂ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਨ੍ਹਾਂ ਸਮਾਗਮਾਂ ਦੌਰਾਨ ਆਪਣੀ ਡਿਊਟੀ ਸੇਵਾਂ ਦੀ ਭਾਵਨਾਂ ਨਾਲ ਕੀਤੀ ਜਾਵੇ।

ਬੀਤੇ ਦਿਨ ਇਸ ਸਬੰਧ ਵਿੱਚ ਉਪ ਮੰਡਲ ਦਫਤਰ ਦੇ ਮੀਟਿੰਗ ਹਾਲ ਵਿੱਚ ਰੱਖੀ ਇੱਕ ਵਿਸੇਸ਼ ਮੀਟਿੰਗ ਮੌਕੇ ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਦੇਸ਼ ਵਿਦੇਸ਼ ਤੋਂ ਵੱਡੀ ਗਿਣਤੀ ਵਿਚ ਸੰਗਤਾਂ ਦੇ ਸ੍ਰੀ ਅਨੰਦਪੁਰ ਸਾਹਿਬ ਪਹੁੰਚਣ ਦੀਆਂ ਸੰਭਾਵਨਾਵਾਂ ਨੂੰ ਧਿਆਨ ਵਿਚ ਰੱਖਦੇ ਹੋਏ ਸਾਰੇ ਪ੍ਰਬੰਧ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਜਿਲ੍ਹੇ ਦੇ ਲਗਭਗ ਸਾਰੇ ਵਿਭਾਗਾਂ ਦੇ ਅਧਿਕਾਰੀਆਂ ਵੱਲੋਂ ਚੱਲ ਰਹੇ ਕੰਮਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ ਅਤੇ ਕੰਮਾਂ ਵਿਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ। ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ 15 ਨਵੰਬਰ ਤੱਕ ਸਾਰੀਆ ਤਿਆਰੀਆਂ ਪੂਰੀਆਂ ਕਰਨ ਦਾ ਟੀਚਾ ਮਿਥਿਆ ਹੈ ਅਤੇ ਪ੍ਰਸਾਸ਼ਨ ਨੂੰ ਪੂਰੀ ਆਸ ਹੈ ਕਿ ਨਿਸ਼ਚਿਤ ਮਿਤੀ ਤੋ ਪਹਿਲਾ ਸਾਰੇ ਵਿਭਾਗ ਆਪਣੇ ਕੰਮ ਮੁਕੰਮਲ ਕਰ ਲੈਣਗੇ। ਉਨ੍ਹਾਂ ਨੇ ਖਾਸ ਤੌਰ ਤੇ ਰਿਹਾਇਸ਼ ਦੇ ਪ੍ਰਬੰਧਾਂ ਦਾ ਜਾਇਜਾ ਲਿਆ।

ਹੋਰ ਖ਼ਬਰਾਂ :-  ਪੰਜਾਬ ਸਰਕਾਰ ਵੱਲੋਂ ਦਿਵਿਆਂਗਜਨ ਕਰਮਚਾਰੀਆਂ ਨੂੰ ਅਪੰਗਤਾ ਸਬੰਧੀ ਸਮਰਥਾ ਵਿਕਾਸ ਸਬੰਧੀ ਵਰਕਸ਼ਾਪਾਂ /ਸੈਮੀਨਾਰਾਂ ਵਿੱਚ ਸ਼ਾਮਲ ਹੋਣ ਲਈ 5 ਸਪੈਸ਼ਲ ਕੈਜੂਅਲ ਲੀਵ ਦੇਣ ਦਾ ਫ਼ੈਸਲਾ

ਇਸ ਮੌਕੇ ਸੁਪਰਡੈਂਟ ਪੁਲਿਸ ਸ੍ਰੀ ਅਰਵਿੰਦ ਮੀਨਾ ਆਈ.ਪੀ.ਐਸ, ਜਸਪ੍ਰੀਤ ਸਿੰਘ ਉਪ ਮੰਡਲ ਮੈਜਿਸਟ੍ਰੇਟ, ਸਚਿਨ ਪਾਠਕ ਉਪ ਮੰਡਲ ਮੈਜਿਸਟ੍ਰੇਟ, ਜਸ਼ਨਦੀਪ ਸਿੰਘ ਡੀ.ਐਸ.ਪੀ, ਹਰਕੀਰਤ ਸਿੰਘ ਡੀ.ਐਸ.ਪੀ ਨੰਗਲ,ਨਿਤਿਨ ਜਸਵਾਲ ਐਕਸੀਅਨ ਪੀਐਸਪੀਸੀਐਲ, ਬਲਜਿੰਦਰ ਸਿੰਘ ਗਰੇਵਾਲ ਡੀਡੀਪੀਓ, ਵਿਨੋਦ ਕੁਮਾਰ ਤਹਿਸੀਲਦਾਰ, ਇਸ਼ਾਨ ਚੋਧਰੀ ਬੀਡੀਪੀਓ ਸਮੇਤ ਵੱਖ ਵੱਖ ਵਿਭਾਗਾ ਦੇ ਅਧਿਕਾਰੀ ਹਾਜ਼ਰ ਸਨ।

Leave a Reply

Your email address will not be published. Required fields are marked *