17 ਨਵੰਬਰ, 2025 ਨੂੰ ਹਰਿਆਣਾ ਦੇ ਫ਼ਰੀਦਾਬਾਦ ਵਿੱਚ ਉੱਤਰੀ ਜ਼ੋਨਲ ਕੌਂਸਲ (Northern Zonal Council) ਦੀ 32ਵੀਂ ਮੀਟਿੰਗ ਹੋ ਰਹੀ ਹੈ, ਜਿਸ ਦੀ ਪ੍ਰਧਾਨਗੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਕਰਨਗੇ।
ਇਹ ਮੀਟਿੰਗ ਖੇਤਰੀ ਸਹਿਯੋਗ, ਪਾਣੀ ਦੀ ਵਿਕਾਸ ਕਾਰਵਾਈਆਂ ਅਤੇ ਸੁਰੱਖਿਆ ਮੁੱਦਿਆਂ ਅਤੇ ਹੋਰ ‘ਤੇ ਚਰਚਾ ਕਰਨ ਲਈ ਮਹੱਤਵਪੂਰਨ ਹੈ। ਇਸ ਵਿੱਚ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਅਤੇ ਦਿੱਲੀ, ਜੰਮੂ-ਕਸ਼ਮੀਰ, ਲੱਦਾਖ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਵੀ ਸ਼ਮੂਲੀਅਤ ਕਰਨਗੇ।
ਮੁੱਖ ਮੰਤਰੀ ਭਗਵੰਤ ਮਾਨ ਜ਼ੋਨਲ ਮੀਟਿੰਗ ’ਚ ਸ਼ਾਮਲ ਹੋਣਗੇ ਅਤੇ ਉਹ ਪੰਜਾਬ ਵੱਲੋਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ, ਪੰਜਾਬ ਯੂਨੀਵਰਸਿਟੀ ਦੀ ਸੈਨੇਟ ਅਤੇ ਹੈੱਡ ਵਰਕਸ ਦੇ ਕੰਟਰੋਲ ਦੇ ਮਾਮਲੇ ਆਦਿ ਮੁੱਦਿਆਂ ਸਬੰਧੀ ਆਪਣੇ ਇਤਰਾਜ਼ ਰੱਖ ਸਕਦੇ ਹਨ।