ਬਾਬਾ ਬਲਵਿੰਦਰ ਸਿੰਘ ਨੂੰ ਬਲਾਤਕਾਰ ਦੇ ਮਾਮਲੇ ‘ਚ 10 ਸਾਲ ਦੀ ਕੈਦ ਦੀ ਸਜ਼ਾ

ਮੋਗਾ ਦੀ ਇੱਕ ਅਦਾਲਤ ਨੇ ਬਾਬਾ ਬਲਵਿੰਦਰ ਸਿੰਘ ਨੂੰ ਬਲਾਤਕਾਰ ਦੇ ਇੱਕ ਮਾਮਲੇ ‘ਚ 10 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਇੱਕ ਔਰਤ ਨੇ ਬਲਵਿੰਦਰ ਸਿੰਘ ਵਿਰੁੱਧ ਕੇਸ ਦਰਜ ਕਰਵਾਇਆ ਸੀ, ਜਿਸ ‘ਚ ਦੋਸ਼ ਲਗਾਇਆ ਗਿਆ ਸੀ ਕਿ ਉਹ ਉਸਨੂੰ ਵਿਆਹ ਦੇ ਬਹਾਨੇ ਕਈ ਵਾਰ ਇੱਕ ਹੋਟਲ ਅਤੇ ਡੇਰੇ ‘ਚ ਲੈ ਗਿਆ।

ਔਰਤ ਨੇ ਦੋਸ਼ ਲਗਾਏ ਕਿ ਉਸਨੂੰ ਸਰੀਰਕ ਸੰਬੰਧ ਬਣਾਉਣ ਲਈ ਮਜਬੂਰ ਕੀਤਾ ਗਿਆ। ਜਦੋਂ ਉਸਨੇ ਵਿਰੋਧ ਕੀਤਾ ਤਾਂ ਮੁਲਜ਼ਮ ਨੇ ਉਸਨੂੰ ਵਿਆਹ ਦਾ ਵਾਅਦਾ ਕਰਕੇ ਚੁੱਪ ਕਰਵਾ ਦਿੱਤਾ, ਪਰ ਫਿਰ ਉਸ ਨਾਲ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ।

ਇਸ ਤੋਂ ਬਾਅਦ, ਔਰਤ ਨੇ ਪੁਲਿਸ ਸ਼ਿਕਾਇਤ ਦਰਜ ਕਰਵਾਈ ਅਤੇ ਉਸਨੂੰ ਕਈ ਦਿਨਾਂ ਤੱਕ ਧਮਕੀ ਭਰੇ ਫੋਨ ਆਉਂਦੇ ਰਹੇ। ਬਾਬਾ ਬਲਵਿੰਦਰ ਇਸ ਸਮੇਂ ਲੁਧਿਆਣਾ ਜੇਲ੍ਹ ‘ਚ ਹੈ। ਉਸਨੂੰ ਇੱਕ ਸਾਲ ਪਹਿਲਾਂ ਜਗਰਾਉਂ ‘ਚ ਗ੍ਰਿਫਤਾਰ ਕੀਤਾ ਸੀ।

ਹੋਰ ਖ਼ਬਰਾਂ :-  ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਰਨਾਲ ਲੋਕ ਸਭਾ ਸੀਟ ਤੋਂ ਦਾਖਲ ਕੀਤਾ ਨਾਮਜ਼ਦਗੀ ਪੱਤਰ

ਸਤੰਬਰ 2024 ‘ਚ ਇੱਕ ਔਰਤ ਨੇ ਪੁਲਿਸ ਸ਼ਿਕਾਇਤ ਦਰਜ ਕਰਵਾਈ ਜਿਸ ‘ਚ ਦੋਸ਼ ਲਗਾਇਆ ਗਿਆ ਕਿ ਉਸਦਾ ਭਰਾ ਨਸ਼ੇੜੀ ਹੈ ਅਤੇ ਉਹ ਬਾਬਾ ਬਲਵਿੰਦਰ ਸਿੰਘ ਦੇ ਡੇਰੇ ਜਾਂਦੇ ਸਨ। ਇਸ ਦੌਰਾਨ, ਬਲਵਿੰਦਰ ਸਿੰਘ ਉਸਨੂੰ ਅਰਦਾਸ ਕਰਨ ਦੇ ਬਹਾਨੇ ਆਪਣੇ ਨਾਲ ਲੈ ਗਿਆ। ਰਸਤੇ ‘ਚ, ਉਹ ਮੋਗਾ ਦੇ ਇੱਕ ਹੋਟਲ ‘ਚ ਖਾਣਾ ਖਾਣ ਲਈ ਰੁਕੇ।

ਲੜਕੀ ਨੇ ਦੋਸ਼ ਲਗਾਇਆ ਕਿ ਰਾਤ ਦੇ ਖਾਣੇ ਤੋਂ ਬਾਅਦ, ਉਨ੍ਹਾਂ ਨੇ ਹੋਟਲ ‘ਚ ਇੱਕ ਕਮਰਾ ਬੁੱਕ ਕੀਤਾ, ਜਿੱਥੇ ਬਾਬਾ ਬਲਵਿੰਦਰ ਨੇ ਉਸ ਨਾਲ ਬਲਾਤਕਾਰ ਕੀਤਾ। ਔਰਤ ਨੇ ਇਸ ਮਾਮਲੇ ‘ਚ 15 ਸਤੰਬਰ ਨੂੰ ਮੋਗਾ ਦੇ ਮਹਿਣਾ ਪੁਲਿਸ ਸਟੇਸ਼ਨ ‘ਚ ਪੁਲਿਸ ਸ਼ਿਕਾਇਤ ਦਰਜ ਕਰਵਾਈ। ਬਾਬੇ ਨੂੰ 10 ਸਾਲ ਦੀ ਕੈਦ ਅਤੇ 55,000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ।

Leave a Reply

Your email address will not be published. Required fields are marked *