ਮਾਲੇਰਕੋਟਲਾ ਪੁਲਿਸ ਵੱਲੋਂ 8 ਮੋਬਾਇਲ ਤੇ 3 ਲੈਪਟਾਪ ਚੋਰੀ ਮਾਮਲੇ ਵਿੱਚ ਦੋ ਦੋਸ਼ੀ ਗ੍ਰਿਫਤਾਰ

ਮਾਲੇਰਕੋਟਲਾ, 23 ਫਰਵਰੀ : ਡੀ.ਐਸ.ਪੀ ਮਾਨਵਜੀਤ ਸਿੰਘ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਮਾੜੇ ਅਨਸਰਾਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਦੌਰਾਨ ਜ਼ਿਲ੍ਹਾ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਉਨ੍ਹਾਂ ਦੱਸਿਆ ਕਿ ਥਾਣਾ ਸਿਟੀ-1 ਦੇ ਮੁੱਖ ਅਫਸਰ ਇੰਸਪੈਕਟਰ ਦਲਜੀਤ ਸਿੰਘ ਗਿੱਲ ਦੀ ਨਿਗਰਾਨੀ ਹੇਠ ਸਹਾਇਕ ਥਾਣੇਦਾਰ ਗੁਰਦੀਪ ਸਿੰਘ ਵੱਲੋਂ ਮੁਕੱਦਮਾ ਨੰਬਰ 38 ਮਿਤੀ 13 ਫਰਵਰੀ ਅਧੀਨ ਧਾਰਾ 305, 331(3) BNS ਤਹਿਤ ਦਰਜ ਮਾਮਲੇ ਵਿੱਚ ਦੋਸ਼ੀ ਮੁਹੰਮਦ ਸਹਿਬਾਜ਼ ਉਰਫ ਜੈਂਗੋ ਪੁੱਤਰ ਮੁਹੰਮਦ ਨਦੀਮ ਵਾਸੀ ਮੰਡਿਆਲਾ ਰੋਡ, ਜਮਾਲਪੁਰਾ ਨੂੰ ਗ੍ਰਿਫਤਾਰ ਕੀਤਾ ਗਿਆ।

ਡੀ. ਐਸ. ਪੀ ਨੇ ਦੱਸਿਆ ਕਿ ਦੋਸ਼ੀ ਵੱਲੋਂ ਜੈਨ ਮੰਦਰ ਵਿੱਚੋਂ ਚੋਰੀ ਕੀਤਾ ਮੋਬਾਇਲ ਫੋਨ ਬਰਾਮਦ ਕਰਵਾਇਆ ਗਿਆ। ਪੁਲਿਸ ਰਿਮਾਂਡ ਦੌਰਾਨ ਪੁੱਛਗਿੱਛ ਵਿੱਚ ਹੋਰ ਦੋ ਹੋਰ ਵਿਅਕਤੀਆਂ— ਮੁਹੰਮਦ ਸਹਿਬਾਜ਼ ਉਰਫ ਬੂਚਾ ਪੁੱਤਰ ਯਾਮੀਨ ਵਾਸੀ ਮੁਹੱਲਾ ਕਸਾਈਆਂ ਵਾਲਾ ਪੱਕਾ ਦਰਵਾਜ਼ਾ ਜਮਾਲਪੁਰਾ ਅਤੇ ਮੁਹੰਮਦ ਸਾਹਿਲ ਪੁੱਤਰ ਤਾਜੂ ਏਜੰਟ ਵਾਸੀ ਨੇੜੇ ਹੈਦਰ ਸ਼ੇਖ, ਮਾਲੇਰਕੋਟਲਾ — ਨੂੰ ਵੀ ਨਾਮਜ਼ਦ ਕੀਤਾ ਗਿਆ।

ਹੋਰ ਖ਼ਬਰਾਂ :-  ਪੋਸਟ ਮੈਟ੍ਰਿਕ ਸਕਾਲਰਸ਼ਿਪ ਹੇਠ 4.77 ਕਰੋੜ ਰੁਪਏ ਜਾਰੀ, ਵੰਚਿਤ ਪਿਛੋਕੜ ਤੋਂ ਆਉਣ ਵਾਲੇ ਵਿਦਿਆਰਥੀਆਂ ਲਈ ਵੱਡੀ ਸਹਾਇਤਾ — ਡਾ. ਬਲਜੀਤ ਕੌਰ

ਤਫਤੀਸ਼ ਦੌਰਾਨ ਮੁੱਖ ਦੋਸ਼ੀ ਪਾਸੋਂ ਜੰਮੂ ਕਟੜਾ ਰੇਲਗੱਡੀ ਵਿੱਚੋਂ ਵੱਖ-ਵੱਖ ਵਿਅਕਤੀਆਂ ਪਾਸੋਂ ਚੋਰੀ ਕੀਤੇ ਗਏ ਕੁੱਲ 8 ਮੋਬਾਇਲ ਫੋਨ ਅਤੇ 3 ਲੈਪਟਾਪ ਬਰਾਮਦ ਕੀਤੇ ਗਏ। ਇਸ ਤੋਂ ਇਲਾਵਾ ਗ੍ਰਿਫਤਾਰ ਕੀਤੇ ਗਏ ਦੋਸ਼ੀ ਮੁਹੰਮਦ ਸਹਿਬਾਜ਼ ਉਰਫ ਬੂਚਾ ਜਿਸ ਪਾਸੋਂ 4 ਮੋਬਾਇਲ ਫੋਨ ਵੀ ਬਰਾਮਦ ਹੋਏ ਹਨ।

ਪੁਲਿਸ ਨੇ ਦੋਸ਼ੀਆਂ ਦਾ ਰਿਮਾਂਡ ਹਾਸਲ ਕਰਕੇ ਹੋਰ ਡੂੰਘੀ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ ਅਤੇ ਸੰਭਾਵਨਾ ਹੈ ਕਿ ਸ਼ਹਿਰ ਵਿੱਚ ਹੋਈਆਂ ਹੋਰ ਵਾਰਦਾਤਾਂ ਦੇ ਵੀ ਖੁਲਾਸੇ ਹੋ ਸਕਦੇ ਹਨ।

ਜ਼ਿਲ੍ਹਾ ਪੁਲਿਸ ਵੱਲੋਂ ਆਮ ਜਨਤਾ ਨੂੰ ਅਪੀਲ ਕੀਤੀ ਗਈ ਹੈ ਕਿ ਕਿਸੇ ਵੀ ਸ਼ੱਕੀ ਵਿਅਕਤੀ ਜਾਂ ਗਤੀਵਿਧੀ ਬਾਰੇ ਤੁਰੰਤ ਪੁਲਿਸ ਹੈਲਪਲਾਈਨ ਨੰਬਰ 112 ਤੇ ਜਾਣਕਾਰੀ ਦਿੱਤੀ ਜਾਵੇ। ਇਲਾਕੇ ਵਿੱਚ ਅਮਨ-ਕਾਨੂੰਨ ਬਰਕਰਾਰ ਰੱਖਣ ਲਈ ਮੁਹਿੰਮ ਜਾਰੀ ਰਹੇਗੀ।

Leave a Reply

Your email address will not be published. Required fields are marked *