ਜਸਰਾਜ ਸਿੰਘ ਦੇ ਜਨਮ ਦਿਨ ‘ਤੇ ਹਰਮੀਤ ਸਿੰਘ ਕਾਲਕਾ ਤੇ ਮਨਪ੍ਰੀਤ ਕੌਰ ਕਾਲਕਾ ਵੱਲੋਂ ਪਿਆਰ ਭਰੀਆਂ ਸ਼ੁਭਕਾਮਨਾਵਾਂ

Warm wishes from Harmeet Singh Kalka and Manpreet Kaur Kalka on Jasraj Singh's birthday.

    ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਅਤੇ ਸਰਦਾਰਨੀ ਮਨਪ੍ਰੀਤ ਕੌਰ ਕਾਲਕਾ ਨੇ ਆਪਣੇ ਸਪੁੱਤਰ ਜਸਰਾਜ ਸਿੰਘ ਨੂੰ ਉਸ ਦੇ ਜਨਮ ਦਿਨ ਮੌਕੇ ਦਿਲੋਂ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਜਸਰਾਜ ਸਿੰਘ ਨੂੰ ਇੱਕ ਨੇਕ, ਨਿਮਰ, ਸੰਸਕਾਰੀ ਅਤੇ ਜ਼ਿੰਮੇਂਵਾਰ ਨੌਜਵਾਨ ਵਜੋਂ ਅੱਗੇ ਵਧਦਾ ਦੇਖਣਾ ਉਨ੍ਹਾਂ ਦੇ ਜੀਵਨ ਦੀ ਸਭ ਤੋਂ ਵੱਡੀ ਖੁਸ਼ੀ ਅਤੇ ਵਾਹਿਗੁਰੂ ਜੀ ਦੀ ਅਨਮੋਲ ਬਖ਼ਸ਼ਿਸ਼ ਹੈ। ਉਨ੍ਹਾਂ ਨੇ ਆਸ ਪ੍ਰਗਟਾਈ ਕਿ ਜਸਰਾਜ ਸਿੰਘ ਆਪਣੇ ਉੱਚੇ ਆਦਰਸ਼ਾਂ, ਸੇਵਾ ਭਾਵਨਾ ਅਤੇ ਮਿਹਨਤ ਸਦਕਾ ਜੀਵਨ ਦੇ ਹਰ ਖੇਤਰ ਵਿੱਚ ਨਵੀਆਂ ਸਫ਼ਲਤਾਵਾਂ ਅਤੇ ਮੀਲ ਪੱਥਰ ਸਥਾਪਿਤ  ਕਰੇਗਾ।ਸਰਦਾਰ ਹਰਮੀਤ ਸਿੰਘ ਕਾਲਕਾ ਅਤੇ ਸਰਦਾਰਨੀ ਮਨਪ੍ਰੀਤ ਕੌਰ ਕਾਲਕਾ ਨੇ ਸ੍ਰੀ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕਰਦਿਆਂ ਕਾਮਨਾ ਕੀਤੀ ਕਿ ਵਾਹਿਗੁਰੂ ਜਸਰਾਜ ਸਿੰਘ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ, ਚੰਗੀ ਸਿਹਤ, ਉੱਚੀ ਸੋਚ, ਸਿਆਣਪ, ਲੰਬੀ ਉਮਰ ਅਤੇ ਗੁਰੂ ਘਰ ਤੇ ਮਨੁੱਖਤਾ ਦੀ ਸੇਵਾ ਕਰਨ ਦਾ ਬਲ ਬਖ਼ਸ਼ਣ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦੀ ਅਪਾਰ ਕਿਰਪਾ ਸਦਾ ਉਸ ‘ਤੇ ਬਣੀ ਰਹੇ ਅਤੇ ਉਸ ਦਾ ਜੀਵਨ ਖੁਸ਼ੀਆਂ, ਕਾਮਯਾਬੀਆਂ ਅਤੇ ਗੁਰਮਤਿ ਦੀ ਰੌਸ਼ਨੀ ਨਾਲ ਰੁਸ਼ਨ ਰਹੇ।

ਹੋਰ ਖ਼ਬਰਾਂ :-  ਇੰਡੀਗੋ ਨੇ ਘਰੇਲੂ ਅਤੇ ਅੰਤਰਰਾਸ਼ਟਰੀ ਯਾਤਰੀਆਂ ਲਈ ਕੈਬਿਨ ਬੈਗੇਜ ਦੇ ਨਾਲ ਲਾਈਟ ਫੇਅਰ-ਇਕੱਲਾ ਵਿਕਲਪ ਲਾਂਚ ਕੀਤਾ

Leave a Reply

Your email address will not be published. Required fields are marked *