ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 79ਵੇਂ ਸੁਤੰਤਰਤਾ ਦਿਵਸ (ਆਜ਼ਾਦੀ ਦਿਹਾੜੇ) ਮੌਕੇ ਲਾਲ ਕਿਲ੍ਹੇ ਦੀ ਬੂਹੇ ਤੋਂ ਦੇਸ਼ ਨੂੰ ਸੰਬੋਧਨ ਕਰਦਿਆਂ ਨੌਜਵਾਨਾਂ ਲਈ ਵੱਡੇ ਐਲਾਨ ਕੀਤੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਨੇ ਕਿਹਾ ਕਿ ਤੇਜ਼ੀ ਨਾਲ ਬਦਲਦੀ ਇਸ ਦੁਨੀਆ ਵਿੱਚ ਟੈਕਨਾਲੋਜੀ (Technology) ਹੀ ਭਵਿੱਖ ਦੀ ਚਾਬੀ ਹੈ।
ਇਸੇ ਸੋਚ ਨਾਲ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਅਗਲੇ ਇੱਕ ਸਾਲ ਵਿੱਚ ਦੇਸ਼ ਦੇ 1 ਕਰੋੜ ਨੌਜਵਾਨਾਂ ਨੂੰ AI (ਆਰਟੀਫੀਸ਼ੀਅਲ ਇੰਟੈਲੀਜੈਂਸ) (Artificial Intelligence) ਦੀ ਸਕਿੱਲ ਟ੍ਰੇਨਿੰਗ ਦਿੱਤੀ ਜਾਵੇਗੀ। ਇਹ ਸਿਰਫ਼ ਇੱਕ ਯੋਜਨਾ ਨਹੀਂ, ਬਲਕਿ ਭਾਰਤ ਦੇ ਨੌਜਵਾਨਾਂ ਨੂੰ ਗਲੋਬਲ ਮਾਰਕੀਟ (Global Market) ਲਈ ਤਿਆਰ ਕਰਨ ਦਾ ਵੱਡਾ ਵਿਜ਼ਨ ਹੈ।
ਇਸ ਮੌਕੇ ਪੀ.ਐੱਮ. ਮੋਦੀ ਨੇ ਮੁੱਖ ਤੌਰ ‘ਤੇ ਹੇਠ ਲਿਖੇ ਐਲਾਨ ਕੀਤੇ:
1 ਕਰੋੜ ਨੌਜਵਾਨਾਂ ਨੂੰ AI ਟ੍ਰੇਨਿੰਗ: ਆਉਣ ਵਾਲੇ ਇੱਕ ਸਾਲ ਵਿੱਚ ਦੇਸ਼ ਦੇ 1 ਕਰੋੜ ਨੌਜਵਾਨਾਂ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦੀ ਵਿਸ਼ੇਸ਼ ਸਿਖਲਾਈ ਦਿੱਤੀ ਜਾਵੇਗੀ, ਤਾਂ ਜੋ ਭਾਰਤੀ ਨੌਜਵਾਨ ਤਕਨੀਕੀ ਖੇਤਰ ਵਿੱਚ ਦੁਨੀਆ ਦੀ ਅਗਵਾਈ ਕਰ ਸਕਣ।
ਮੁਫ਼ਤ ਆਨਲਾਈਨ ਕੋਚਿੰਗ: ਮੱਧਵਰਗੀ ਪਰਿਵਾਰਾਂ ਦੇ ਬੱਚਿਆਂ ਨੂੰ ਪ੍ਰਤੀਯੋਗੀ ਪ੍ਰੀਖਿਆਵਾਂ (Competitive Exams) ਦੀ ਤਿਆਰੀ ਲਈ ਸਰਕਾਰ ਵੱਲੋਂ ਮੁਫ਼ਤ ਆਨਲਾਈਨ ਕੋਚਿੰਗ ਮੁਹੱਈਆ ਕਰਵਾਈ ਜਾਵੇਗੀ।
ਖੇਡ ਪ੍ਰਤਿਭਾ ਦੀ ਭਾਲ (Sports Talent Hunt): 5 ਤੋਂ 15 ਸਾਲ ਦੀ ਉਮਰ ਦੇ ਬੱਚਿਆਂ ਵਿੱਚੋਂ ਖੇਡ ਪ੍ਰਤਿਭਾ ਨੂੰ ਲੱਭਣ ਅਤੇ ਉਨ੍ਹਾਂ ਨੂੰ ਅੱਗੇ ਵਧਾਉਣ ਲਈ ਦੇਸ਼ ਵਿਆਪੀ ਮੁਹਿੰਮ ਚਲਾਈ ਜਾਵੇਗੀ।
ਹੋਰ ਅਹਿਮ ਐਲਾਨ: ਇਸ ਤੋਂ ਇਲਾਵਾ ਦੇਸ਼ ਵਿੱਚ ਸੈਮੀਕੰਡਕਟਰ ਪਲਾਂਟਾਂ ਦੇ ਵਿਸਤਾਰ, 2047 ਤੱਕ ਪ੍ਰਮੁੱਖ ਊਰਜਾ ਟੀਚਿਆਂ ਅਤੇ ਆਧੁਨਿਕ ਸਿਵਲ ਡਿਫੈਂਸ ਨੈੱਟਵਰਕ ਤਿਆਰ ਕਰਨ ‘ਤੇ ਵੀ ਜ਼ੋਰ ਦਿੱਤਾ ਗਿਆ।