ਮਿਸ਼ਨ ਕਲੀਨ ਪੰਜਾਬ: ਵਿਧਾਇਕ ਉੱਗੋਕੇ ਨੇ ਹਲਕਾ ਭਦੌੜ ਵਿਚ ਕੀਤੀ ਸ਼ੁਰੂਆਤ

ਮਿਸ਼ਨ ਕਲੀਨ ਪੰਜਾਬ: ਵਿਧਾਇਕ ਉੱਗੋਕੇ ਨੇ ਹਲਕਾ ਭਦੌੜ ਵਿਚ ਕੀਤੀ ਸ਼ੁਰੂਆਤ

ਤਪਾ/ਬਰਨਾਲਾ, 30 ਅਗਸਤ         ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੇ “ਮਿਸ਼ਨ ਕਲੀਨ ਪੰਜਾਬ” ਤਹਿਤ ਹਲਕਾ ਭਦੌੜ ਦੇ ਵਿਧਾਇਕ ਸ. ਲਾਭ ਸਿੰਘ ਉੱਗੋਕੇ ਨੇ ਨਗਰ ਕੌਂਸਲ ਦਫਤਰ ਤਪਾ ਤੋਂ ਵਿਸ਼ੇਸ਼ ਸਫ਼ਾਈ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਮੌਕੇ ਉਹਨਾਂ ਨਾਲ ਐੱਸ ਡੀ ਐਮ ਤਪਾ ਆਯੂਸ਼ ਗੋਇਲ ਵੀ ਮੌਜੂਦ ਸਨ।

ਇਸ ਮੌਕੇ ਉਹਨਾਂ ਦੱਸਿਆ ਕਿ ਇਹ ਵਿਸ਼ੇਸ਼ ਸਫ਼ਾਈ ਮੁਹਿੰਮ ਲਗਾਤਾਰ 10 ਦਿਨ ਚਲਾਈ ਜਾਵੇਗੀ, ਜਿਸ ਦੌਰਾਨ ਵਿਆਪਕ ਪੱਧਰ ਉੱਤੇ ਸ਼ਹਿਰਾਂ ਵਿਚ ਸਫ਼ਾਈ ਕੀਤੀ ਜਾਵੇਗੀ।

  ਓਹਨਾਂ ਦੱਸਿਆ ਕਿ ਇਸ ਵਿਸ਼ੇਸ਼ ਮੁਹਿੰਮ ਦੌਰਾਨ ਕੂੜੇ ਦੇ ਸੈਕੰਡਰੀ ਪੁਆਇੰਟ ਸਾਫ ਕੀਤੇ ਜਾਣਗੇ ਅਤੇ ਸ਼ਹਿਰਾਂ ਅਤੇ ਪਿੰਡਾਂ ਦੀ ਦਿੱਖ ਸਵਾਰੀ ਜਾਵੇਗੀ।

 ਓਹਨਾਂ ਦੱਸਿਆ ਕਿ ਇਸ ਮੁਹਿੰਮ ਤਹਿਤ ਐਮ ਸੇਵਾ ਐਪ ਵੀ ਚੱਲ ਹੀ ਹੈ, ਜਿਸ ਉੱਤੇ ਰਜਿਸਟ੍ਰੇਸ਼ਨ ਕਰਕੇ ਹਲਕਾ ਵਾਸੀ ਫੋਟੋ ਅਪਲੋਡ ਕਰ ਸਕਦੇ ਹਨ ਅਤੇ ਉਸ ਥਾਂ ਦੀ ਸਫਾਈ ਕਰਵਾਈ ਜਾਵੇਗੀ।

ਹੋਰ ਖ਼ਬਰਾਂ :-  ਗੁਰਸਿਮਰਨ ਸਿੰਘ ਢਿੱਲੋਂ, ਵਧੀਕ ਡਿਪਟੀ ਕਮਿਸ਼ਨਰ (ਜ) ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਰੋਡ ਸੇਫਟੀ ਕਮੇਟੀ ਦੀ ਮੀਟਿੰਗ

  ਓਹਨਾਂ ਹਲਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਆਪਣੇ ਆਸ ਪਾਸ ਦੀ ਸਫਾਈ ਕਰਕੇ ਇਲਾਕੇ ਦੀ ਦਿੱਖ ਨੂੰ ਸੋਹਣਾ ਬਣਾਉਣ ਅਤੇ ਕੂੜਾ ਪ੍ਰਬੰਧਨ ਵਿਚ ਪੂਰਾ ਸਹਿਯੋਗ ਦਿੱਤਾ ਜਾਵੇ।

ਇਸ ਮੌਕੇ ਐੱਸ ਡੀ ਐਮ ਆਯੂਸ਼ ਗੋਇਲ ਨੇ ਦੱਸਿਆ ਕਿ ਇਹ ਵਿਸ਼ੇਸ਼ ਸਫ਼ਾਈ ਮੁਹਿੰਮ 10 ਦਿਨ ਤਕ ਜਾਰੀ ਰਹੇਗੀ। ਓਹਨਾਂ ਕਿਹਾ ਕਿ ਤਪਾ ਵਾਸੀ ਵੀ ਆਪਣਾ ਫਰਜ਼ ਨਿਭਾਉਂਦੇ ਹੋਏ ਕੂੜੇ ਦੇ ਪ੍ਰਬੰਧਨ ਵਿਚ ਆਪਣਾ ਯੋਗਦਾਨ ਪਾਉਣ।

  ਇਸ ਮੌਕੇ ਨਗਰ ਕੌਂਸਲ ਤਪਾ ਦੇ ਪ੍ਰਧਾਨ ਬਲਜੀਤ ਬਾਸੀ, ਉਪ ਪ੍ਰਧਾਨ ਮੁਨੀਸ਼ ਗਰਗ, ਕਾਰਜ ਸਾਧਕ ਅਫਸਰ ਹਰਪ੍ਰੀਤ ਸਿੰਘ ਤੇ ਕੌਂਸਲਰ ਹਾਜ਼ਰ ਸਨ। 

Leave a Reply

Your email address will not be published. Required fields are marked *