ਅੱਠ ਮਹੀਨਿਆਂ ਵਿੱਚ 85,000 ਤੋਂ ਵੱਧ ਬੱਚੇ ਛੱਤਬੀੜ ਚਿੜੀਆਘਰ ਦੇਖਣ ਆਏ; ਜੰਗਲੀ ਜੀਵਾਂ ਬਾਰੇ ਜਾਗਰੂਕਤਾ ਲਈ ਪੰਜਾਬ ਸਰਕਾਰ ਦੇ ਯਤਨਾਂ ਨੂੰ ਮਿਲਿਆ ਭਰਵਾਂ ਹੁੰਗਾਰਾ

ਅੱਠ ਮਹੀਨਿਆਂ ਵਿੱਚ 85,000 ਤੋਂ ਵੱਧ ਬੱਚੇ ਛੱਤਬੀੜ ਚਿੜੀਆਘਰ ਦੇਖਣ ਆਏ; ਜੰਗਲੀ ਜੀਵਾਂ ਬਾਰੇ ਜਾਗਰੂਕਤਾ ਲਈ ਪੰਜਾਬ ਸਰਕਾਰ ਦੇ ਯਤਨਾਂ ਨੂੰ ਮਿਲਿਆ ਭਰਵਾਂ ਹੁੰਗਾਰਾ

ਚੰਡੀਗੜ੍ਹ, 31 ਅਗਸਤ: ਮਹਿੰਦਰਾ ਚੌਧਰੀ ਜੂਆਲੋਜੀਕਲ ਪਾਰਕ, ਜਿਸਨੂੰ ਆਮ ਤੌਰ ‘ਤੇ ਛੱਤਬੀੜ ਚਿੜੀਆਘਰ ਵਜੋਂ ਜਾਣਿਆ ਜਾਂਦਾ ਹੈ, ਵਿਖੇ ਜੰਗਲੀ ਜੀਵਾਂ ਦੀਆਂ ਵੱਖ-ਵੱਖ ਪ੍ਰਜਾਤੀਆਂ ਬਾਰੇ ਹੋਰ ਜਾਣਨ ਅਤੇ ਜਾਗਰੂਕ ਹੋਣ ਦਾ ਰੁਝਾਨ ਬੱਚਿਆਂ ਵਿੱਚ ਤੇਜ਼ੀ ਨਾਲ ਵਧ ਰਿਹਾ ਹੈ। ਇਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਰਾਜ ਵਿੱਚ ਜੰਗਲੀ ਜੀਵਾਂ ਬਾਰੇ ਬੱਚਿਆਂ ਨੂੰ ਜਾਗਰੂਕ ਕਰਨ ਲਈ ਕੀਤੇ ਜਾ ਰਹੇ ਲਗਾਤਾਰ ਯਤਨਾਂ ਸਦਕਾ ਸੰਭਵ ਹੋਇਆ ਹੈ।

ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਲਾਲ ਚੰਦ ਕਟਾਰੂਚੱਕ ਦੀ ਅਗਵਾਈ ਹੇਠ, ਜੰਗਲੀ ਜੀਵਾਂ, ਉਨ੍ਹਾਂ ਦੀਆਂ ਵੱਖ-ਵੱਖ ਪ੍ਰਜਾਤੀਆਂ ਅਤੇ ਕੁਦਰਤ ਬਾਰੇ ਵੱਧ ਤੋਂ ਵੱਧ ਜਾਣਕਾਰੀ ਹਾਸਲ ਕਰਨ ਲਈ ਛੱਤਬੀੜ ਚਿੜੀਆਘਰ ਵਿਖੇ ਬੱਚਿਆਂ ਦੀ ਭਾਰੀ ਆਮਦ ਦੇਖਣ ਨੂੰ ਮਿਲੀ ਹੈ।

ਹੋਰ ਖ਼ਬਰਾਂ :-  ਸੁਖਨਾ ਝੀਲ ਨੂੰ ਹੋਰ ਕਿੰਨਾ ਸੁੱਕਣ ਦਿਓਗੇ ? ਸੁਪਰੀਮ ਕੋਰਟ ਦੀ ਸਖ਼ਤ ਟਿੱਪਣੀ

ਜਨਵਰੀ 2026 ਤੋਂ 20 ਅਗਸਤ 2026 ਤੱਕ, ਜੰਗਲੀ ਜੀਵਾਂ ਦੀਆਂ ਕਈ ਪ੍ਰਜਾਤੀਆਂ ਬਾਰੇ ਜਾਣਕਾਰੀ ਹਾਸਲ ਕਰਨ ਲਈ ਕੁੱਲ 85,225 ਬੱਚੇ ਚਿੜੀਆਘਰ ਆਏ, ਜਿਸ ਵਿੱਚ ਖ਼ਾਸ ਤੌਰ ‘ਤੇ ਜੂਨ ਦੇ ਮਹੀਨੇ ਦੌਰਾਨ, ਚਿੜੀਆਘਰ ਦੇਖਣ ਆਉਣ ਵਾਲੇ ਬੱਚਿਆਂ ਦੀ ਗਿਣਤੀ 19,346 ਰਹੀ।

 

Leave a Reply

Your email address will not be published. Required fields are marked *