ਖੇਡਾਂ ਵਤਨ ਪੰਜਾਬ ਦੀਆਂ 2026 ਅਧੀਨ ਕਰਵਾਏ ਜਾ ਰਹੇ ਬਲਾਕ ਮਲੋਟ ਦੇ ਖੇਡ ਮੁਕਾਬਲੇ ਹੋਏ ਸਮਾਪਤ

Sports competitions of Malout Block being held under Sports Watan Punjab 2026 have concluded.

ਮਲੋਟ/ਸ੍ਰੀ ਮੁਕਤਸਰ ਸਾਹਿਬ, 15 ਸਤੰਬਰ:

ਪੰਜਾਬ ਸਰਕਾਰਖੇਡ ਵਿਭਾਗ ਪੰਜਾਬ ਅਤੇ ਜ਼ਿਲ੍ਹਾ ਪ੍ਰਸ਼ਾਸਨ ਸ੍ਰੀ ਮੁਕਤਸਰ ਸਾਹਿਬ ਦੇ ਸਹਿਯੋਗ ਨਾਲ ‘ਖੇਡਾਂ ਵਤਨ ਪੰਜਾਬ ਦੀਆਂ 2026 ਸੀਜ਼ਨ4 ਤਹਿਤ ਬਲਾਕ ਮਲੋਟ ਦੇ ਖੇਡ ਮੁਕਾਬਲੇ ਜੋ ਕਿ 14 ਸਤੰਬਰ 2026 ਤੋਂ ਨਿਉਟਨ ਵਰਲਡ ਸਕੂਲਮਲੋਟ ਵਿਖੇ ਚੱਲ ਰਹੇ ਸਨ, ਉਹ ਅੱਜ ਸਮਾਪਤ ਹੋ ਗਏ ਹਨ।

ਇਸ ਸਬੰਧੀ ਜ਼ਿਲ੍ਹਾ ਖੇਡ ਅਫ਼ਸਰ ਸ਼੍ਰੀਮਤੀ ਅਨਿੰਦਰਵੀਰ ਕੌਰ ਬਰਾੜ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਖੇਡਾਂ ਦੇ ਦੂਜੇ ਦਿਨ ਉਮਰ ਵਰਗ ਅੰ—21, 21—30, 31—40, 41—50, 51—60, 61—70 ਅਤੇ 70 ਉਮਰ ਵਰਗ ਤੋਂ ਵੱਧ ਉਮਰ ਵਰਗ ਦੇ ਖਿਡਾਰੀ/ਖਿਡਾਰਨਾਂ ਨੇ ਭਾਗ ਲਿਆ।

ਉਨ੍ਹਾਂ ਦੱਸਿਆ ਕਿ ਇਨ੍ਹਾਂ ਖੇਡ ਮੁਕਾਬਲਿਆਂ ਵਿੱਚ ਅਥਲੈਟਿਕਸ ਗੇਮ ਦੇ ਖੇਡ ਮੁਕਾਬਲਿਆਂ ਵਿੱਚ ਈਵੇਂਟ ਸ਼ਾਟਪੁਟ ਅੰ—17 ਲੜਕੀਆਂ ਵਿੱਚ ਨਿਮਰਤਪ੍ਰੀਤ ਕੌਰ ਪਿੰਡ ਮੋਹਲਾਂ ਨੇ ਪਹਿਲਾ ਸਥਾਨਸੁਖਮਨ ਕੌਰ ਪਿੰਡ ਈਨਾ ਖੇੜਾ ਨੇ ਦੂਜਾ ਸਥਾਨਜ਼ਸਲੀਨ ਕੌਰ ਪਿੰਡ ਬੋਦੀ ਵਾਲਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

ਇਸੇ ਤਰ੍ਹਾਂ ਈਵੇਂਟ 60 ਮੀਟਰ ਅੰ—14 ਲੜਕਿਆਂ ਵਿੱਚ ਅਭਿਜੋਤ ਮਲੋਟ ਨੇ ਪਹਿਲਾ ਸਥਾਨਮਨਪ੍ਰੀਤ ਸਿੰਘ ਪਿੰਡ ਸਰਾਵਾਂ ਬੋਦਲਾਂ ਨੇ ਦੂਜਾ ਸਥਾਨ ਅਤੇ ਯਾਦਪ੍ਰੇਮ ਸਿੰਘ ਪਿੰਡ ਸਰਾਵਾਂ ਬੋਦਲਾਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਈਵੇਂਟ 3000 ਮੀਟਰ ਅੰ—17 ਉਮਰ ਵਰਗ ਵਿੱਚ ਰਵੀ ਗਦਾਰਾਂ ਮਲੋਟ ਨੇ ਪਹਿਲਾ ਸਥਾਨਅਰਸ਼ਦੀਪ ਸਿੰਘ ਅਬੁਲ ਖੁਰਾਣਾ ਨੇ ਦੂਜਾ ਸਥਾਨ ਅਤੇ ਦਿਲਰਾਜ ਸਿੰਘ ਸਰਾਵਾ ਬੋਦਲਾਂ ਨੇ ਤੀਜਾ ਸਥਾਨ ਹਾਸਿਲ ਕੀਤਾ।

ਹੋਰ ਖ਼ਬਰਾਂ :-  ਪੰਜਾਬ ਐਸ.ਟੀ.ਐਫ ਵੱਲੋਂ ਨਸ਼ੇ ਦੇ ਮਾਮਲੇ ਵਿੱਚ ਭਾਜਪਾ ਆਗੂ ਤੇ ਸਾਬਕਾ ਵਿਧਾਇਕ ਸਤਕਾਰ ਕੌਰ ਗਹਿਰੀ ਨੂੰ 100 ਗ੍ਰਾਮ ਹੈਰੋਇਨ ਸਮੇਤ ਰੰਗੇ ਹੱਥੀਂ ਕਾਬੂ ਕੀਤਾ

ਉਨ੍ਹਾਂ ਦੱਸਿਆ ਕਿ ਅੰ—21 ਲੰਬੀ ਛਾਲ ਲੜਕੀਆਂ ਵਿੱਚ ਗੁਨਮੀਤ ਕੌਰ ਈਨਾ ਖੇੜਾ ਨੇ ਪਹਿਲਾ ਸਥਾਨਰਾਜਵੀਰ ਕੌਰ ਪਿੰਡ ਡੱਬਵਾਲੀ ਢਾਬ ਨੇ ਦੂਜਾ ਸਥਾਨ ਅਤੇ ਗੁਰਲੀਨ ਕੌਰ ਪਿੰਡ ਈਨਾ ਖੇੜਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

ਜ਼ਿਲ੍ਹਾ ਖੇਡ ਅਫਸਰ ਵੱਲੋਂ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ ਗਈ ਅਤੇ ਵੱਧ ਤੋਂ ਵੱਧ ਖਿਡਾਰੀਆਂ ਨੂੰ ਖੇਡਾਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਗਿਆ। ਇਨ੍ਹਾਂ ਖੇਡਾਂ ਦੌਰਾਨ ਖੇਡ ਵਿਭਾਗ ਸ੍ਰੀ ਮੁਕਤਸਰ ਸਾਹਿਬ ਦੇ ਸਮੂਹ ਕੋਚਦਫਤਰੀ ਸਟਾਫਸਿੱਖਿਆ ਵਿਭਾਗ ਦੇ ਸਮੂਹ ਡੀ.ਪੀ.ਈ/ਪੀ.ਟੀ.ਆਈਸਿਹਤ ਵਿਭਾਗ ਦੀ ਟੀਮਸਕਿਉਰਟੀ ਦੀ ਟੀਮ ਅਤੇ ਹੋਰ ਪਤਵੰਤੇ ਸੱਜਣ ਹਾਜਰ ਰਹੇ। 

Leave a Reply

Your email address will not be published. Required fields are marked *