ਵਿਧਾਇਕ ਸ਼ੈਰੀ ਕਲਸੀ ਦੀ ਅਗਵਾਈ ਵਿੱਚ ਵਿਕਾਸ ਦੇ ਨਵੇਂ ਦੌਰ ਵੱਲ ਵਧ ਰਿਹਾ ਬਟਾਲਾ, ਹੰਸਲੀ ਦੇ ਨਾਲ ਅਤੇ ਸਿੰਬਲ ਚੌਂਕ ਵਿਖੇ ਵਿਰਾਸਤੀ ਅਤੇ ਹਾਈ ਮਾਸਟ ਲਾਈਟਾਂ ਦਾ ਕੀਤਾ ਉਦਘਾਟਨ

Batala is moving towards a new era of development under the leadership of MLA Sherry Kalsi, along with Hansli and at Simbal Chowk, heritage and high mast lights were inaugurated.

ਬਟਾਲਾ, 16 ਸਤੰਬਰ  () ਬਟਾਲਾ ਸ਼ਹਿਰ ਦੀ ਸੁੰਦਰਤਾ ਅਤੇ ਰਾਤ ਸਮੇਂ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਤੇ ਵਿਧਾਇਕ ਸ਼ੈਰੀ ਕਲਸੀ ਵੱਲੋਂ ਭਗਤ ਕੁਨਾਲ ਜੀ ਦੀ ਹਾਜ਼ਰੀ ਵਿੱਚ ਬਟਾਲਾ ਸਿਟੀ ਹੰਸਲੀ ਦੇ ਨਾਲ ਅਤੇ ਸਿੰਬਲ ਚੌਂਕ ਵਿਖੇ ਵਿਰਾਸਤੀ ਅਤੇ ਹਾਈ ਮਾਸਟ ਲਾਈਟਾਂ ਦਾ ਉਦਘਾਟਨ ਕੀਤਾ ਗਿਆ।

ਉਦਘਾਟਨ ਸਮਾਰੋਹ ਦੌਰਾਨ ਸੰਬੋਧਨ ਕਰਦਿਆਂ ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਬਟਾਲਾ ਨੂੰ ਇੱਕ ਸੁੰਦਰ, ਸਾਫ਼-ਸੁਥਰਾ ਅਤੇ ਆਧੁਨਿਕ ਸ਼ਹਿਰ ਬਣਾਉਣਾ ਉਨ੍ਹਾਂ ਦੀ ਪਹਿਲ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਮੁੱਖ ਚੌਕਾਂ, ਸੜਕਾਂ ਅਤੇ ਜਨਤਕ ਸਥਾਨਾਂ ‘ਤੇ ਉੱਚ ਗੁਣਵੱਤਾ ਵਾਲੀਆਂ ਹਾਈ ਮਾਸਟ ਅਤੇ ਵਿਰਾਸਤੀ ਲਾਈਟਾਂ ਲਗਾਉਣ ਨਾਲ ਨਾ ਸਿਰਫ਼ ਰਾਤ ਸਮੇਂ ਰੌਸ਼ਨੀ ਵਿੱਚ ਵਾਧਾ ਹੋਵੇਗਾ, ਸਗੋਂ ਆਵਾਜਾਈ ਨੂੰ ਵੀ ਸੁਗਮ ਅਤੇ ਸੁਰੱਖਿਅਤ ਬਣਾਇਆ ਜਾ ਸਕੇਗਾ।

ਉਨ੍ਹਾਂ ਕਿਹਾ ਕਿ ਹਨੇਰੇ ਵਾਲੇ ਖੇਤਰਾਂ ਵਿੱਚ ਰੌਸ਼ਨੀ ਦੀ ਘਾਟ ਕਾਰਨ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਨਵੀਆਂ ਲਾਈਟਾਂ ਲੱਗਣ ਨਾਲ ਹੁਣ ਸ਼ਹਿਰ ਦੇ ਵੱਖ-ਵੱਖ ਇਲਾਕੇ ਰਾਤ ਸਮੇਂ ਵੀ ਚਮਕਦੇ ਨਜ਼ਰ ਆਉਣਗੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੋਕ ਭਲਾਈ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਲਗਾਤਾਰ ਕੰਮ ਕੀਤੇ ਜਾ ਰਹੇ ਹਨ ਅਤੇ ਬਟਾਲਾ ਨੂੰ ਵਿਕਾਸ ਦੇ ਪੱਖੋਂ ਇੱਕ ਮਿਸਾਲੀ ਸ਼ਹਿਰ ਬਣਾਉਣ ਲਈ ਹਰ ਸੰਭਵ ਯਤਨ ਜਾਰੀ ਰਹਿਣਗੇ।

ਹੋਰ ਖ਼ਬਰਾਂ :-  PM AWAS YOJANA 2.0: 30,000 ਨਵੇਂ ਘਰਾਂ ਨੂੰ ਮਿਲੀ ਪ੍ਰਵਾਨਗੀ

ਸ਼ਹਿਰ ਵਾਸੀਆਂ ਅਤੇ ਦੁਕਾਨਦਾਰਾਂ ਨੇ ਵੀ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਨਵੀਆਂ ਹਾਈ ਮਾਸਟ ਅਤੇ ਵਿਰਾਸਤੀ ਲਾਈਟਾਂ ਨਾਲ ਬਟਾਲਾ ਦੀ ਦਿੱਖ ਵਿੱਚ ਕਾਫ਼ੀ ਸੁਧਾਰ ਆਇਆ ਹੈ। ਰਾਤ ਸਮੇਂ ਬਾਜ਼ਾਰਾਂ, ਚੌਕਾਂ ਅਤੇ ਸੜਕਾਂ ‘ਤੇ ਵਧੀ ਰੌਸ਼ਨੀ ਕਾਰਨ ਲੋਕਾਂ ਨੂੰ ਆਵਾਜਾਈ ਵਿੱਚ ਸੁਵਿਧਾ ਮਿਲੇਗੀ ਅਤੇ ਸੁਰੱਖਿਆ ਪ੍ਰਬੰਧ ਵੀ ਮਜ਼ਬੂਤ ਹੋਣਗੇ।

ਉਨ੍ਹਾਂ ਵਿਧਾਇਕ ਸ਼ੈਰੀ ਕਲਸੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਸ਼ਹਿਰ ਦੇ ਸਰਵਪੱਖੀ ਵਿਕਾਸ ਲਈ ਕੀਤੇ ਜਾ ਰਹੇ ਕੰਮਾਂ ਨਾਲ ਬਟਾਲਾ ਨਵੀਂ ਪਹਿਚਾਣ ਹਾਸਲ ਕਰ ਰਿਹਾ ਹੈ।

ਇਸ ਮੌਕੇ ਮੇਅਰ ਭੁਪਿੰਦਰ ਸਿੰਘ ਬਾਜਵਾ, ਚੇਅਰਮੈਨ ਯਸ਼ਪਾਲ ਚੌਹਾਨ, ਚੇਅਰਮੈਨ ਮਾਨਿਕ ਮਹਿਤਾ, ਸੀਨੀਅਰ ਆਗੂ ਕੌਂਸਲਰ ਗੁਰਪ੍ਰੀਤ ਸਿੰਘ ਰਾਜੂ, ਨਗਰ ਨਿਗਮ ਦੇ ਅਧਿਕਾਰੀ, ਕੌਂਸਲਰ, ਸਮਾਜ ਸੇਵੀ ਅਤੇ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀ ਹਾਜ਼ਰ ਸਨ।

 

Leave a Reply

Your email address will not be published. Required fields are marked *