ਬਾਬਾ ਫ਼ਰੀਦ ਸਾਹਿਤ ਮੇਲੇ ਦਾ ਤੀਜਾ ਦਿਨ ਸਾਹਿਤਕ ਗਤੀਵਿਧੀਆਂ ਨਾਲ ਭਰਪੂਰ ਰਿਹਾ

The third day of Baba Farid Literature Festival was filled with literary activities.
ਫਰੀਦਕੋਟ 21 ਸਤੰਬਰ ()
 
ਬਾਬਾ ਸ਼ੇਖ਼ ਫ਼ਰੀਦ ਆਗਮਨ ਪੁਰਬ ਮੌਕੇ ਭਾਸ਼ਾ ਵਿਭਾਗ ਪੰਜਾਬ ਵੱਲੋਂ ਆਲਮੀ ਪੰਜਾਬੀ ਅਦਬ ਫਾਊਂਡੇਸ਼ਨ (ਰਜਿ.), ਫ਼ਰੀਦਕੋਟ, ਦੇ ਸਹਿਯੋਗ ਨਾਲ ਦੇਸ ਭਗਤ ਪੰਡਤ ਚੇਤਨ ਦੇਵ ਸਰਕਾਰੀ ਕਾਲਜ ਆਫ ਐਜੂਕੇਸ਼ਨ, ਫ਼ਰੀਦਕੋਟ ਵਿਖੇ ਚੱਲ ਰਹੇ ਪੰਜ ਰੋਜ਼ਾ ਬਾਬਾ ਫ਼ਰੀਦ ਸਾਹਿਤ ਮੇਲੇ ਦੇ ਤੀਜਾ ਦਿਨ ਸਫਲਤਾਪੂਰਕ ਸੰਪੰਨ ਹੋਇਆ। ਮੇਲੇ ਦੇ ਤੀਜੇ ਦਿਨ ਵੀ ਪੁਸਤਕ ਪ੍ਰੇਮੀ ਪਾਠਕਾਂ ਦਾ ਉਤਸ਼ਾਹ ਪਹਿਲੇ ਦਿਨ ਵਾਂਗ ਹੀ ਬਰਕਰਾਰ ਰਿਹਾ।
ਅੱਜ ਦੇ ਦਿਨ ਦੀ ਖੂਬਸੂਰਤੀ ਇਹ ਰਹੀ ਕਿ ਭਾਸ਼ਾ ਵਿਭਾਗ ਪੰਜਾਬ ਦੇ ਡਾਇਰੈਕਟਰ ਸ. ਜਸਵੰਤ ਸਿੰਘ ਜ਼ਫ਼ਰ ਵੱਲੋਂ ਵੀ ਪੂਰਾ ਦਿਨ ਸਾਹਿਤ ਮੇਲੇ ਵਿੱਚ ਸ਼ਮੂਲੀਅਤ ਕੀਤੀ ਗਈ। ਇਸ ਮੌਕੇ ਸੰਬੋਧਨ ਕਰਦਿਆਂ ਉਨ੍ਹਾਂ ਵੱਲੋਂ ਮਨੁੱਖੀ ਜ਼ਿੰਦਗੀ ਵਿੱਚ ਕਿਤਾਬਾਂ ਦੇ ਮਹੱਤਵ ਬਾਰੇ ਗੱਲ ਕਰਦੇ ਹੋਏ ਇਹੋ ਜਿਹੇ ਸਾਹਿਤਕ ਮੇਲਿਆਂ ਦੀ ਵੱਡੀ ਦੇਣ ਦਾ ਵਰਣਨ ਕੀਤਾ ਗਿਆ।
ਮੇਲੇ ਦੇ ਤੀਸਰੇ ਦਿਨ ਰੂਬਰੂ ਸਮਾਗਮਾਂ ਦੀ ਲੜੀ ਵਿੱਚ ਸਵੇਰ ਦੇ ਸੈਸ਼ਨ ਵਿੱਚ ਨਾਟਕਕਾਰ ਕੇਵਲ ਧਾਲੀਵਾਲ ਦੇ ਰੰਗਮੰਚ ਦੇ ਸਫ਼ਰ ਬਾਰੇ ਡਾ. ਜਗਦੀਪ ਸਿੰਘ ਸੰਧੂ ਵੱਲੋਂ ਸੰਵਾਦ ਰਚਾਇਆ ਗਿਆ। ਰੰਗਮੰਚ ਬਾਰੇ ਗੱਲ ਕਰਦਿਆਂ ਕੇਵਲ ਧਾਲੀਵਾਲ ਨੇ ਕਿਹਾ ਕਿ ਨਾਟਕ ਵਿੱਚ ਅਸਲ ਚੀਜ਼ਾਂ ਨਹੀਂ ਦਿਖਾਉਣੀਆਂ ਹੁੰਦੀਆਂ, ਸਗੋਂ ਚੀਜ਼ਾਂ ਦੀ ਅਸਲੀਅਤ ਦਿਖਾਉਣੀ ਹੁੰਦੀ ਹੈ।
ਸ਼ਾਮ ਦੇ ਸੈਸ਼ਨ ਵਿੱਚ ਆਰਟਿਸਟ ਅਤੇ ਵਾਰਤਕ ਲੇਖਕ ਨਿਰਲੇਪ ਸਿੰਘ ਨਾਲ ਪ੍ਰਸਿੱਧ ਲੇਖਕ ਗੁਰਪ੍ਰੀਤ ਵੱਲੋਂ ਗੱਲ-ਬਾਤ ਕੀਤੀ ਗਈ। ਨਿਰਲੇਪ ਸਿੰਘ ਵੱਲੋਂ ਗੱਲਬਾਤ ਕਰਦਿਆਂ ਮਨੁੱਖ ਦੇ ਸਦੀਵੀ ਸਫ਼ਰ ਦੇ ਹਵਾਲੇ ਨਾਲ ਆਪਣੇ ਜੀਵਨ ਸਫ਼ਰ ਬਾਰੇ ਦੱਸਿਆ ਗਿਆ।
ਇਸ ਮੌਕੇ ਸ੍ਰੀ ਰਾਜੇਸ਼ ਮੋਹਨ, ਪ੍ਰਿੰਸੀਪਲ ਸਰਕਾਰੀ ਕਾਲਜ ਆਫ ਐਜੂਕੇਸ਼ਨ, ਸ੍ਰੀ ਮਨਜੀਤ ਪੁਰੀ ਜ਼ਿਲ੍ਹਾ ਭਾਸ਼ਾ ਅਫ਼ਸਰ, ਫ਼ਰੀਦਕੋਟ, ਅਜੀਤਪਾਲ ਸਿੰਘ ਜਟਾਣਾ, ਜ਼ਿਲ੍ਹਾ ਭਾਸ਼ਾ ਅਫ਼ਸਰ ਮੋਗਾ, ਸੁਖਦਰਸ਼ਨ ਸਿੰਘ ਚਹਿਲ, ਖੋਜ ਅਫ਼ਸਰ, ਕੰਵਰਜੀਤ ਸਿੰਘ ਸਿੱਧੂ, ਖੋਜ ਅਫ਼ਸਰ, ਪ੍ਰਸਿੱਧ ਸ਼ਾਇਰ ਵਿਜੇ ਵਿਵੇਕ, ਗੁਰਮੀਤ ਕੜਿਆਲਵੀ, ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫ਼ਸਰ, ਫ਼ਰੀਦਕੋਟ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ। ਇਸ ਤੋਂ ਇਲਾਵਾ ਸੁਰਿੰਦਰਪ੍ਰੀਤ ਘਣੀਆ, ਅਵਤਾਰ ਸਿੰਘ ਔਲਖ, ਖਜ਼ਾਨਚੀ ਆਲਮੀ ਪੰਜਾਬੀ ਅਦਬ ਫਾਊਂਡੇਸ਼ਨ, ਪ੍ਰੋ. ਰਣਜੀਤ ਸਿੰਘ ਬਾਜਵਾ, ਪ੍ਰੋ. ਬੀਰਇੰਦਰ ਸਿੰਘ ਸਰਾਂ, ਪ੍ਰੋ. ਸੰਦੀਪ ਸਿੰਘ, ਰਾਜਪਾਲ ਸਿੰਘ ਸੰਧੂ, ਸਤਵਿੰਦਰ ਸਿੰਘ, ਕਾਰਜ ਸਿੰਘ, ਜਸਵਿੰਦਰਪਾਲ ਸਿੰਘ ਮਿੰਟੂ, ਗੁਰਜੀਤ ਸਿੰਘ ਟਹਿਣਾ, ਨਵਦੀਪ ਸਿੰਘ, ਜਸਵਿੰਦਰ ਸਿੰਘ, ਵਿਕਰਮ ਸ਼ਰਮਾ, ਰਵਿੰਦਰ ਕੌਰ, ਹਰਿੰਦਰ ਕੌਰ ਨੇ ਵੀ ਸ਼ਮੂਲੀਅਤ ਕੀਤੀ।
ਸਾਹਿਤ ਮੇਲੇ ਦੇ ਤੀਜੇ ਦਿਨ 8 ਕਿਤਾਬਾਂ ਰਿਲੀਜ਼ ਕੀਤੀਆਂ ਗਈਆਂ ਜਿਨ੍ਹਾਂ ਵਿੱਚ ਗੁਰਮੀਤ ਕੜਿਆਲਵੀ ਦਾ ਕਹਾਣੀ ਸੰਗ੍ਰਹਿ ਗਲੇਸ਼ੀਅਰ, ਗੁਰਪ੍ਰੀਤ ਦੀ ਵਾਰਤਕ ਕਿਤਾਬ ਅਰਥ ਪਰ੍ਹਾਂ ਕਿਤੇ ਹੋਰ ਪਿਆ ਹੈ, ਸੁਨੀਲ ਚੰਦਿਆਣਵੀ ਦਾ ਗ਼ਜ਼ਲ ਸੰਗ੍ਰਹਿ ਪੋਟਿਆਂ ਦੀ ਛੋਹ, ਜਸਵਿੰਦਰ ਰੱਤੀਆਂ ਦਾ ਕਹਾਣੀ ਸੰਗ੍ਰਹਿ ਲੱਕੜ ਦੇ ਸਿਰ, ਮਨ ਮਾਨ ਦਾ ਕਾਵਿ ਸੰਗ੍ਰਹਿ ਜੀਰਾਂਦ, ਡਾ. ਹਰੀਸ਼ ਕੁਮਾਰ ਦੀ ਡਾਇਰੀ ਨੋਟਿਸ ਆਫ ਰਿਫਲੈਕਸ਼ਨ, ਦਵਿੰਦਰ ਗਿੱਲ ਦਾ ਨਾਟਕ ਸੰਗ੍ਰਹਿ ਸੁਪਰਮਾਰਕਿਟ ਅਤੇ ਜੁਆਨ ਰੁਲਫੋ ਦਾ ਨਾਵਲ ਪੈਦਰੋ ਪਰਾਮੋ ਸ਼ਾਮਿਲ ਹਨ। 
ਹੋਰ ਖ਼ਬਰਾਂ :-  ਮੋਗਾ 'ਚ ਵਾਪਰਿਆ ਰੂਹ ਕੰਬਾਊ ਹਾਦਸਾ, 4 ਮੌਤਾਂ

Leave a Reply

Your email address will not be published. Required fields are marked *