ਸਰਕਾਰੀ ਕੰਨਿਆ ਸਕੂਲ, ਕੋਟਲਾ ਅਤੇ ਮੀਢਵਾਂ ਸਕੂਲ ਵਿਖੇ ਹੋਈ ਮੈਗਾ ਮਾਪੇ-ਅਧਿਆਪਕ ਮਿਲਣੀ

Mega parent-teacher meet held at Government Girls School, Kotla and Midhwan School
ਸ੍ਰੀ ਅਨੰਦਪੁਰ ਸਾਹਿਬ 09 ਅਕਤੂਬਰ :ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਹਰਜੋਤ ਸਿੰਘ ਬੈਂਸ ਸਿੱਖਿਆ ਮੰਤਰੀ ਦੇ ਰਹਿਨੁਮਾਈ ਵਿੱਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਸਰਕਾਰੀ ਹਾਈ ਸਕੂਲ ਕੋਟਲਾ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਮੀਢਵਾਂ ਵਿਚ  ਮੈਗਾ ਅਧਿਆਪਕ ਮਾਪੇ ਮਿਲਣੀ ਕਰਵਾਈ ਗਈ।
    ਇਸ ਸਬੰਧੀ ਸਿੱਖਿਆ ਕੁਆਰਡੀਨੇਟਰ ਦਇਆ ਸਿੰਘ ਸੰਧੂ ਨੇ ਦੱਸਿਆ ਕਿ ਮੈਗਾ ਮਾਪੇ,ਅਧਿਆਪਕ ਮਾਪੇ ਮਿਲਣੀ ਕਰਵਾਈ ਗਈ,ਜਿਸ ਵਿੱਚ ਬੱਚਿਆਂ ਦੇ ਮਾਪਿਆਂ ਵੱਲੋਂ ਭਰਮੀ ਸ਼ਮੂਲੀਅਤ ਕਰਕੇ ਅਧਿਆਪਕਾਂ ਨਾਲ ਖੁੱਲ ਕੇ ਵਿਚਾਰ ਵਟਾਂਦਰਾ ਕੀਤਾ,ਉਨ੍ਹਾਂਦੱਸਿਆ ਕਿ ਵਿਦਿਆਰਥੀਆਂ ਬਾਰੇ ਮਾਪਿਆ ਨੂੰ ਬਹੁਤ ਵਧੀਆ ਢੰਗ ਨਾਲ ਜਾਣੂ ਕਰਾਇਆ ਗਿਆ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ  ਹੇਠ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ ਸਕੂਲਾਂ ਨੂੰ ਬਿਹਤਰੀਨ ਬਣਾਉਣ ਲਈ ਹਰ ਸੰਭਵ ਉਪਰਾਲਾ ਕੀਤਾ ਹੈ ਅਤੇ ਰਾਤ ਦਿਨ ਮਿਹਨਤ ਕਰਕੇ ਸਕੂਲਾ ਵਿੱਚ ਬੁਨਿਆਦੀ ਸਹੂਲਤ ਮੁਹੱਇਆ ਕਰਵਾ ਰਹੇ ਹਨ। ਇਸ ਮੌਕੇ ਮਾਪਿਆ ਨੂੰ ਆਪਣੇ ਬੱਚਿਆਂ ਦੀ ਕਾਰਗੁਜ਼ਾਰੀ     ਨਿਰੀਖਣ ਵੀ ਕੀਤਾ ਗਿਆ। 
ਇਸ ਮੌਕੇ ਇਸ ਮੌਕੇ ਪਿੰ੍ਰਸੀਪਲ ਨੀਰਜ ਵਰਮਾ, ਮਨਦੀਪ ਕੌਰ, ਕੁਲਦੀਪ ਸਿੰਘ ਬੰਗਾ, ਜਰਨੈਲ ਸਿੰਘ, ਸਮੇਤ ਵੱਡੀ ਗਿਣਤੀ ਵਿੱਚ ਸਟਾਫ ਅਤੇ ਮਾਪੇ ਹਾਜਰ ਸਨ। 

 
ਹੋਰ ਖ਼ਬਰਾਂ :-  ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ 17 ਨਵ-ਨਿਯੁਕਤ ਕਰਮਚਾਰੀਆਂ ਨੂੰ ਨਿਯੁਕਤੀ ਪੱਤਰ ਸੌਂਪੇ

Leave a Reply

Your email address will not be published. Required fields are marked *