ਅੱਜ ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਦਾ ਜਨਮਦਿਨ ਹੈ। ਇਸ ਖਾਸ ਮੌਕੇ ‘ਤੇ ਦੇਸ਼ ਭਰ ਤੋਂ ਆਏ ਪ੍ਰਸ਼ੰਸਕਾਂ ਦਾ ਮੁੰਬਈ ਵਿੱਚ ਉਨ੍ਹਾਂ ਦੇ ਘਰ ‘ਜਲਸਾ’ ਦੇ ਬਾਹਰ ਭਾਰੀ ਇਕੱਠ ਦੇਖਣ ਨੂੰ ਮਿਲ ਰਿਹਾ ਹੈ। ਬਿੱਗ ਬੀ ਦੀ ਇੱਕ ਝਲਕ ਪਾਉਣ ਲਈ ਸਵੇਰ ਤੋਂ ਹੀ ਫੈਨਜ਼ ਵਿੱਚ ਭਾਰੀ ਉਤਸ਼ਾਹ ਨਜ਼ਰ ਆ ਰਿਹਾ ਹੈ।
‘ਜਲਸਾ’ ਦੇ ਬਾਹਰ ਜਸ਼ਨ ਦਾ ਮਾਹੌਲ
-
ਫੈਨ ਦਾ ਸ਼ਾਨਦਾਰ ਅੰਦਾਜ਼: ਜਨਮਦਿਨ ਦੇ ਇਸ ਜਸ਼ਨ ਦੌਰਾਨ ਇੱਕ ਪ੍ਰਸ਼ੰਸਕ ਨੇ ਖਾਸ ਤੌਰ ‘ਤੇ ਅਮਿਤਾਭ ਬੱਚਨ ਦੇ ਸਟਾਈਲ ਵਿੱਚ ਡਾਂਸ ਕਰਕੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ।
-
ਕੇਕ ਕੱਟ ਕੇ ਮਨਾਈ ਖੁਸ਼ੀ: ਮਹਾਨਾਇਕ ਦੇ ਚਾਹੁੰਣ ਵਾਲਿਆਂ ਨੇ ਇਕੱਠੇ ਹੋ ਕੇ ਕੇਕ ਕੱਟਿਆ ਅਤੇ ਇੱਕ ਦੂਜੇ ਨੂੰ ਮੂੰਹ ਮਿੱਠਾ ਕਰਵਾ ਕੇ ਆਪਣੇ ਪਿਆਰੇ ਸਟਾਰ ਦਾ ਜਨਮਦਿਨ ਬਹੁਤ ਹੀ ਧੂਮ-ਧਾਮ ਨਾਲ ਮਨਾਇਆ।
ਬਿੱਗ ਬੀ ਦਾ ਅੰਦਾਜ਼
ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਅਮਿਤਾਭ ਬੱਚਨ ਨੇ ਆਪਣੇ ਘਰ ਦੇ ਗੇਟ ‘ਤੇ ਆ ਕੇ ਆਪਣੇ ਹੱਥ ਹਿਲਾ ਕੇ ਬਾਹਰ ਖੜ੍ਹੇ ਹਜ਼ਾਰਾਂ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਦਾ ਪਿਆਰ ਕਬੂਲਿਆ। ਪ੍ਰਸ਼ੰਸਕਾਂ ਲਈ ਆਪਣੇ ਚਹੇਤੇ ਕਲਾਕਾਰ ਨੂੰ ਰੂਬਰੂ ਦੇਖਣਾ ਕਿਸੇ ਤੋਹਫ਼ੇ ਤੋਂ ਘੱਟ ਨਹੀਂ ਸੀ।