ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਨੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਮੁਲਾਕਾਤ ਕਰਕੇ ਮੰਡੀ ਦੀ ਸਮੱਸਿਆ ਬਾਰੇ ਦਿੱਤੀ ਜਾਣਕਾਰੀ

MLA Narinderpal Singh Sawna met Finance Minister Harpal Singh Cheema and informed him about the problem of the market.
ਫਾਜ਼ਿਲਕਾ, 13 ਅਕਤੂਬਰ: ਹਾਲ ਹੀ ਵਿੱਚ ਹੋਈ ਭਾਰੀ ਬਾਰਿਸ਼ ਕਾਰਨ ਫਾਜ਼ਿਲਕਾ ਦੀ ਅਨਾਜ ਮੰਡੀ ਵਿੱਚ ਪਾਣੀ ਭਰਨ ਅਤੇ ਝੋਨੇ ਦੀ ਫ਼ਸਲ ਖ਼ਰਾਬ ਹੋਣ ਦੀਆਂ ਘਟਨਾਵਾਂ ਤੋਂ ਬਾਅਦ ਮੰਡੀ ਦੀ ਨਿਕਾਸੀ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਵੱਡਾ ਕਦਮ ਚੁੱਕਿਆ ਗਿਆ ਹੈ। ਆੜ੍ਹਤੀਆਂ ਵੱਲੋਂ ਇਸ ਸਮੱਸਿਆ ਨੂੰ ਲੈ ਕੇ ਪ੍ਰਗਟਾਈ ਗਈ ਚਿੰਤਾ ਦੇ ਮੱਦੇਨਜ਼ਰ ਫਾਜ਼ਿਲਕਾ ਦੇ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਨੇ ਅੱਜ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਉਚੇਚੇ ਤੌਰ ਤੇ ਮੁਲਾਕਾਤ ਕੀਤੀ। ਇਸ ਦੌਰਾਨ ਵਿਧਾਇਕ ਸਵਨਾ ਨੇ ਮੰਡੀ ਦੀ ਸਮੱਸਿਆ ਨੂੰ ਤੁਰੰਤ ਹੱਲ ਕਰਨ ਦਾ ਮਾਮਲਾ ਉਠਾਇਆ ਅਤੇ ਮੰਡੀ ਵਿੱਚੋਂ ਮੀਂਹ ਦੇ ਪਾਣੀ ਨੂੰ ਤੁਰੰਤ ਕੱਢਣ ਦੇ ਪ੍ਰੋਜੈਕਟ ਲਈ 4.31 ਕਰੋੜ ਰੁਪਏ ਦੀ ਫੰਡ ਜਾਰੀ ਕਰਨ ਲਈ ਬੇਨਤੀ ਕੀਤੀ।
ਵਿਧਾਇਕ ਸਵਨਾ ਦੀ ਇਸ ਵਿਸ਼ੇਸ਼ ਮੁਲਾਕਾਤ ਦੌਰਾਨ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਤੁਰੰਤ ਹੀ ਸੰਬੰਧਤ ਅਫਸਰਾਂ ਨੂੰ ਤੁਰੰਤ 4.31 ਕਰੋੜ ਰੁਪਏ ਦੇ ਫੰਡ ਜਾਰੀ ਕਰਨ ਅਤੇ ਪ੍ਰੋਜੈਕਟ ਨੂੰ ਜਲਦੀ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ।
ਵਿੱਤ ਮੰਤਰੀ ਨੂੰ ਮਿਲਣ ਉਪਰੰਤ ਵਿਧਾਇਕ ਸਵਨਾ ਨੇ ਦੱਸਿਆ ਕਿ ਪਿੱਛਲੀ ਸਰਕਾਰ ਵੱਲੋਂ ਮੰਡੀ ਦੇ ਸੀਵਰੇਜ ਨੂੰ ਸ਼ਹਿਰ ਦੇ ਸੀਵਰੇਜ ਨਾਲ ਜੋੜ ਦਿੱਤਾ ਗਿਆ ਸੀ।ਜਿਸ ਨਾਲ ਸ਼ਹਿਰ ਦੇ ਸੀਵਰੇਜ ‘ਤੇ ਬੋਝ ਵੱਧ ਗਿਆ ਅਤੇ ਇਸ ਵਾਰ ਪਏ ਭਾਰੀ ਮੀਂਹ ਕਾਰਨ ਮੰਡੀ ਵਿਚ ਭਰੇ ਪਾਣੀ ਨੂੰ ਕੱਢਣ ਵਿਚ ਸਮਾਂ ਲੱਗ ਗਿਆ। ਜੇਕਰ ਪਹਿਲਾਂ ਹੀ ਮੰਡੀ ਲਈ ਮੀਂਹ ਦਾ ਪਾਣੀ ਕੱਢਣ ਲਈ ਵੱਖਰਾ ਸੀਵਰੇਜ ਸਿਸਟਮ ਸ਼ੁਰੂ ਕੀਤਾ ਹੁੰਦਾ ਤਾਂ ਅੱਜ ਕਿਸਾਨਾਂ ਅਤੇ ਆੜ੍ਹਤੀਆਂ ਦਾ ਜ਼ਿਆਦਾ ਨੁਕਸਾਨ ਨਹੀਂ ਹੋਣਾ ਸੀ।
ਹੁਣ ਨਵੇਂ ਪ੍ਰਾਜੈਕਟ ਤਹਿਤ ਅਗਲੇ ਸੀਜ਼ਨ ਤੱਕ ਮੰਡੀ ਵਿੱਚ ਨਵੀਆਂ ਪਾਈਪਲਾਈਨਾਂ ਵਿਛਾਉਣ ਅਤੇ ਨਵੇਂ ਵਾਟਰ ਪੰਪ ਲਗਾਉਣ ਦਾ ਕੰਮ ਕੀਤਾ ਜਾਵੇਗਾ। ਇਸ ਨਾਲ ਮੀਂਹ ਦੇ ਪਾਣੀ ਦੀ ਨਿਕਾਸੀ ਲਈ ਮੌਜੂਦਾ ਪ੍ਰਬੰਧਾਂ ਦੇ ਨਾਲ ਹੋਰ ਨਵਾਂ ਮਜ਼ਬੂਤ ਪ੍ਰਬੰਧ ਕੀਤਾ ਜਾਵੇਗਾ, ਤਾਂ ਜੋ ਬਾਰਿਸ਼ ਦੌਰਾਨ ਮੰਡੀ ਵਿੱਚ ਪਾਣੀ ਇਕੱਠਾ ਹੋਣ ਦੀ ਸਮੱਸਿਆ ਤੋਂ ਰਾਹਤ ਮਿਲ ਸਕੇ।
ਨਵੇਂ ਪ੍ਰਬੰਧਾਂ ਤਹਿਤ ਮੰਡੀ ਵਿੱਚ ਇਕੱਠੇ ਹੋਣ ਵਾਲੇ ਮੀਂਹ ਦੇ ਪਾਣੀ ਨੂੰ ਨਵੀਂ ਸੀਵਰੇਜ ਪ੍ਰਣਾਲੀ ਰਾਹੀਂ ਸਿੱਧਾ ਹੀ ਮੁੱਖ ਨਿਕਾਸੀ ਨਾਲੇ ਵਿੱਚ ਪਹੁੰਚਾਇਆ ਜਾਵੇਗਾ। ਇਸ ਨਾਲ ਪਾਣੀ ਦੀ ਨਿਕਾਸੀ ਦੀ ਸਮਰੱਥਾ ਵਿੱਚ ਵੱਡਾ ਵਾਧਾ ਹੋਵੇਗਾ। ਹੁਣ ਹੋਣ ਵਾਲੇ ਨਵੇਂ ਪ੍ਰਬੰਧਾਂ ਨਾਲ ਇਹ ਸਮਰੱਥਾ ਵੱਧ ਕੇ 17 ਲੱਖ ਲੀਟਰ ਪ੍ਰਤੀ ਘੰਟਾ ਹੋ ਜਾਵੇਗੀ।
 
ਇਸ ਤਰ੍ਹਾਂ ਮੰਡੀ ਵਿੱਚੋਂ ਬਾਰਿਸ਼ ਦਾ ਪਾਣੀ ਕੱਢਣ ਦੀ ਸਮਰੱਥਾ ਪਹਿਲਾਂ ਨਾਲੋਂ ਤੇਜ ਹੋ ਜਾਵੇਗੀ। ਇਸ ਦਾ ਮੁੱਖ ਉਦੇਸ਼ ਮੀਂਹ ਦੇ ਪਾਣੀ ਦੀ ਆਮਦ ਅਤੇ ਨਿਕਾਸੀ ਵਿਚਕਾਰ ਸੰਤੁਲਨ ਬਣਾਉਣਾ ਹੈ, ਤਾਂ ਜੋ ਭਾਰੀ ਬਾਰਿਸ਼ ਦੌਰਾਨ ਵੀ ਮੰਡੀ ਵਿੱਚ ਪਾਣੀ ਖੜ੍ਹਾ ਨਾ ਹੋਵੇ।
ਇਸ ਪ੍ਰਾਜੈਕਟ ਨਾਲ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਵੱਡੀ ਰਾਹਤ ਮਿਲੇਗੀ। ਮੰਡੀ ਵਿੱਚ ਪਾਣੀ ਭਰਨ ਕਾਰਨ ਝੋਨੇ ਦੀ ਫ਼ਸਲ ਨੂੰ ਹੋਣ ਵਾਲੇ ਨੁਕਸਾਨ ਤੋਂ ਬਚਾਉਣ ਅਤੇ ਖ਼ਰੀਦ ਪ੍ਰਕਿਰਿਆ ਨੂੰ ਸੁਚਾਰੂ ਬਣਾਈ ਰੱਖਣ ਲਈ ਇਹ ਪ੍ਰਬੰਧ ਅਹਿਮ ਸਾਬਤ ਹੋ ਸਕਦੇ ਹਨ।
ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਵੱਲੋਂ ਮੰਡੀ ਦੀ ਇਸ ਸਮੱਸਿਆ ਨੂੰ ਵਿੱਤ ਮੰਤਰੀ ਦੇ ਧਿਆਨ ਵਿੱਚ ਲਿਆਉਣ ਅਤੇ ਇਸ ਦੇ ਸਥਾਈ ਹੱਲ ਲਈ ਪ੍ਰਾਜੈਕਟ ਦੀ ਮਨਜ਼ੂਰੀ ਹਾਸਲ ਕਰਨ ਨੂੰ ਕਿਸਾਨਾਂ ਤੇ ਆੜ੍ਹਤੀਆਂ ਦੀ ਮੁਸ਼ਕਲ ਘਟਾਉਣ ਵੱਲ ਇੱਕ ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ ਹੈ।
 
ਇਸ ਪ੍ਰਕਿਰਿਆ ਦਾ ਮੁੱਖ ਉਦੇਸ਼ ਮੀਂਹ ਦੇ ਪਾਣੀ ਦੀ ਆਮਦ ਅਤੇ ਨਿਕਾਸੀ ਵਿਚਕਾਰ ਸੰਤੁਲਨ ਬਣਾਉਣਾ ਹੈ, ਤਾਂ ਜੋ ਭਾਰੀ ਬਾਰਿਸ਼ ਦੌਰਾਨ ਵੀ ਮੰਡੀ ਵਿੱਚ ਪਾਣੀ ਖੜ੍ਹਾ ਰਹਿਣ ਦੀ ਸੰਭਾਵਨਾ ਨਾ ਦੇ ਬਰਾਬਰ ਹੋਵੇ।
 
ਇਸ ਨਵੇਂ ਪ੍ਰਾਜੈਕਟ ਦੇ ਆਉਣ ਨਾਲ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਵੱਡੀ ਰਾਹਤ ਮਿਲਣ ਦੀ ਉਮੀਦ ਹੈ। ਮੰਡੀ ਵਿੱਚ ਪਾਣੀ ਭਰਨ ਕਾਰਨ ਫ਼ਸਲ ਨੂੰ ਹੋਣ ਵਾਲੇ ਨੁਕਸਾਨ ਤੋਂ ਬਚਾਉਣ ਅਤੇ ਖ਼ਰੀਦ ਪ੍ਰਕਿਰਿਆ ਨੂੰ ਸੁਚਾਰੂ ਬਣਾਈ ਰੱਖਣ ਲਈ ਇਹ ਪ੍ਰਬੰਧ ਅਹਿਮ ਸਾਬਤ ਹੋ ਸਕਦੇ ਹਨ। 
ਹੋਰ ਖ਼ਬਰਾਂ :-  ਪੰਜਾਬ ਸਰਕਾਰ ਵੱਲੋਂ 1240 ਮਿੰਨੀ ਆਂਗਣਵਾੜੀ ਕੇਂਦਰਾਂ ਨੂੰ ਮੁੱਖ ਆਂਗਣਵਾੜੀ ਕੇਂਦਰਾਂ ਵਿੱਚ ਕੀਤਾ ਅੱਪਗ੍ਰੇਡ: ਡਾ. ਬਲਜੀਤ ਕੌਰ

Leave a Reply

Your email address will not be published. Required fields are marked *