ਗੁਰਦਾਸਪੁਰ, 19 ਨਵੰਬਰ: ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ‘ਤੇ ਵੋਟਰ ਸੂਚੀ ਦੀ ਵਿਸ਼ੇਸ਼ ਗਹਿਰੀ ਸੁਧਾਈ (ਐਸ.ਆਈ.ਆਰ) ਪ੍ਰਕਿਰਿਆ ਮੁਕੰਮਲ ਹੋਣ ਤੋਂ ਬਾਅਦ ਵਿਸ਼ੇਸ਼ ਸਰਸਰੀ ਸੁਧਾਈ (ਐਸ.ਐਸ.ਆਰ) ਦੇ ਸਬੰਧ ਵਿੱਚ ਜ਼ਿਲ੍ਹਾ ਚੋਣ ਅਫ਼ਸਰ ਆਦਿਤਿਆ ਉੱਪਲ ਦੀ ਅਗਵਾਈ ਹੇਠ 22 ਨਵੰਬਰ 2026 ਅਤੇ 6 ਦਸੰਬਰ 2026 ਨੂੰ ਜ਼ਿਲ੍ਹੇ ਦੇ ਸਾਰੇ ਵਿਧਾਨ ਸਭਾ ਚੋਣ ਹਲਕਿਆਂ ਦੇ ਪੋਲਿੰਗ ਬੂਥਾਂ ‘ਤੇ ਵਿਸ਼ੇਸ਼ ਕੈਂਪ ਲਗਾਏ ਜਾਣਗੇ।
ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਆਦਿਤਿਆ ਉੱਪਲ ਨੇ ਦੱਸਿਆ ਕਿ ਇਨਾਂ ਕੈਂਪਾਂ ਦੌਰਾਨ ਬੀ.ਐਲ.ਓਜ਼ ਸਵੇਰ 10 ਵਜੇ ਤੋਂ ਸ਼ਾਮ 4 ਵਜੇ ਤੱਕ ਆਪਣੇ ਆਪਣੇ ਪੋਲਿੰਗ ਬੂਥਾਂ ‘ਤੇ ਮੌਜੂਦ ਰਹਿਣਗੇ। ਉਨ੍ਹਾਂ ਕਿਹਾ ਕਿ ਇਨਾਂ ਕੈਂਪਾਂ ਵਿੱਚ ਆਮ ਲੋਕ ਬੀ.ਐਲ.ਓਜ਼ ਕੋਲ ਮੌਜੂਦ ਨਵੀਂ ਡ੍ਰਾਫਟ ਵੋਟਰ ਸੂਚੀ ਵਿੱਚ ਆਪਣਾ ਨਾਮ ਚੈੱਕ ਕਰ ਸਕਦੇ ਹਨ। ਜੇ ਕੋਈ ਯੋਗ ਵਿਅਕਤੀ ਐਸ.ਆਈ.ਆਰ ਦੌਰਾਨ ਬਤੌਰ ਵੋਟਰ ਰਜਿਸਟਰ ਹੋਣੋਂ ਰਹਿ ਗਏ ਹਨ, ਉਹ ਨਵੀਂ ਵੋਟ ਬਣਵਾ ਸਕਦੇ ਹਨ।
ਜ਼ਿਲ੍ਹਾ ਚੋਣ ਅਫਸਰ ਨੇ ਦੱਸਿਆ ਕਿ ਜਿਨ੍ਹਾਂ ਨੌਜਵਾਨਾਂ ਦੀ ਯੋਗਤਾ ਮਿਤੀ 01.01.2027 ਨੂੰ ਉਮਰ 18 ਸਾਲ ਬਣਦੀ ਹੈ, ਉਹ ਇਨ੍ਹਾਂ ਕੈਂਪਾਂ ਦੌਰਾਨ ਆਪਣੀ ਵੋਟ ਬਣਵਾ ਸਕਦੇ ਹਨ। ਜਿਨ੍ਹਾਂ ਮਿਤ੍ਰਕ ਵੋਟਰਾਂ ਦੀ ਵੋਟ ਨਹੀਂ ਕੱਟੀ ਗਈ, ਉਨ੍ਹਾਂ ਲਈ ਫਾਰਮ ਨੰਬਰ 7 ਅਤੇ ਸ਼ਿਫਟ ਹੋ ਕੇ ਆਉਣ ਜਾਂ ਜਾਣ ਵਾਲੇ ਵੋਟਰਾਂ ਲਈ ਵਾਰਮ ਨੰਬਰ 8 ਬੀ.ਐਲ.ਓ.ਵਲੋਂ ਅਪਲਾਈ ਕਰਵਾਇਆ ਜਾਵੇਗਾ। ਇਸ ਤੋਂ ਇਲਾਵਾ ਨਵੀਂ ਵੋਟਰ ਸੂਚੀ ਵਿੱਚ ਜਿਨ੍ਹਾਂ ਵੋਟਰਾਂ ਦੀ ਫੋਟੋ ਠੀਕ ਨਹੀਂ ਹੈ ਜਾਂ ਬਲੈਕ ਐਂਡ ਵਾਈਟ ਹੈ, ਉਹ ਆਪਣੀ ਫੋਟੋ ਠੀਕ ਕਰਵਾ ਸਕਦੇ ਹਨ।