ਜਿਲ੍ਹਾ ਬਾਰ ਐਸੋਸੀਏਸ਼ਨ, ਸ੍ਰੀ ਮੁਕਤਸਰ ਸਾਹਿਬ ਵਿਖੇ ਸਵੈ-ਗਣਨਾ ਸਬੰਧੀ ਕੀਤਾ ਗਿਆ ਜਾਗਰੂਕ

Awareness was created regarding self-enumeration at District Bar Association, Sri Muktsar Sahib.

 ਸ੍ਰੀ ਮੁਕਤਸਰ ਸਾਹਿਬ 26 ਨੰਵਬਰ- ਜਿਲ੍ਹਾ ਪ੍ਰਸ਼ਾਸਨ ਸ੍ਰੀ ਮੁਕਤਸਰ ਸਾਹਿਬ ਵੱਲੋਂ ਮਰਦਮਸ਼ੁਮਾਰੀ 2027 (ਫੇਜ-2) ਤਹਿਤ ਸਵੈ-ਗਣਨਾ ਸਬੰਧੀ ਜਿੱਥੇ ਆਮ ਲੋਕਾਂ ਨੂੰ ਜਾਗਰੂਕ ਕਰਨ ਸਬੰਧੀ ਮੁਹਿੰਮ ਅਰੰਭੀ ਹੋਈ ਹੈ ਉੱਥੇ ਸਰਕਾਰੀ ਅਤੇ ਗੈਰਸਰਕਾਰੀ ਅਦਾਇਆਂ ਤੱਕ ਪਹੁੰਚ ਕਰਕੇ ਵੀ ਸਵੈ ਗਣਨਾ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਮੁਹਿੰਮ ਤਹਿਤ ਤਹਿਸੀਲ ਸ੍ਰੀ ਮੁਕਤਸਰ ਸਾਹਿਬ ਨਾਲ ਸਬੰਧਤ ਫੀਲਡ ਟ੍ਰੇਨਰਾਂ ਵੱਲੋਂ ਜਿਲ੍ਹਾ ਬਾਰ ਐਸੋਸੀਏਸ਼ਨ, ਸ੍ਰੀ ਮੁਕਤਸਰ ਸਾਹਿਬ ਵਿਖੇ ਪਹੁੰਚ ਕੇ ਸਵੈ ਗਣਨਾ ਸਬੰਧੀ ਜਾਣਕਾਰੀ ਦਿੱਤੀ ਗਈ ਅਤੇ ਜਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਮਨਜਿੰਦਰ ਸਿੰਘ ਚਹਿਲ ਅਤੇ ਉਪ ਪ੍ਰਧਾਨ ਐਡਵੋਕੇਟ ਰਾਜਵਿੰਦਰ ਕੌਰ ਬਰਾੜ ਵੱਲੋਂ ਮੌਕੇ ਤੇ ਆਮ ਨਾਗਰਿਕਾਂ ਨੂੰ ਅਤੇ ਬਾਰ ਐਸੋਸੀਏਸ਼ਨ ਦੇ ਸਮੂਹ ਵਕੀਲ ਸਾਹਿਬਾਨਾਂ/ਸਟਾਫ ਨੂੰ ਸਵੈ-ਗਣਨਾ ਕਰਕੇ ਇਸ ਮੁਹਿੰਮ ਵਿੱਚ ਪ੍ਰਸ਼ਾਸਨ ਦਾ ਵੱਧ ਤੋਂ ਵੱਧ ਸਾਥ ਦੇਣ ਦੀ ਅਪੀਲ ਵੀ ਕੀਤੀ ਗਈ। ਉਨ੍ਹਾਂ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਸਵੈ-ਗਣਨਾ ਜੋ ਕਿ 16 ਨਵੰਬਰ ਤੋਂ ਸ਼ੁਰੂ ਹੋ ਚੁੱਕੀ ਹੈ ਅਤੇ 30 ਨਵੰਬਰ 2026 ਤੱਕ ਚੱਲਣੀ ਹੈ। ਸਵੈ-ਗਣਨਾ ਤਹਿਤ ਹਰ ਪਰਿਵਾਰ ਆਪਣੀ ਜਨਗਣਨਾ ਆਪ ਆਪਣੇ ਕੰਪਿਊਟਰ/ ਮੋਬਾਈਲ ਰਾਹੀਂ www.se.census.gov.in ਤੇ ਰਜਿਸਟਰ ਕਰ ਸਕਦੇ ਇਸ ਮੌਕੇ
ਸ੍ਰੀ ਅਮਨਦੀਪ ਸ਼ਰਮਾ ਮੀਤ ਪ੍ਰਧਾਨ, ਵਿੱਕੀ ਰੁਪਾਣਾ ਸਕੱਤਰ,ਅਮਨ ਧਮੀਜਾ ਕੈਸ਼ੀਅਰ,ਲੈਕਚਰਾਰ ਅਤੇ ਫੀਲਡ ਟ੍ਰੇਨਰ ਸ੍ਰੀ ਸ਼ਮਿੰਦਰ ਬੱਤਰਾ, ਸ੍ਰੀ ਸੁਰਿੰਦਰ ਕੁਮਾਰ  , ਸ੍ਰੀ ਨਵੀਨ ਕੁਮਾਰ ਡੂਮੜਾ, ਸ਼੍ਰੀ ਜਗਦੀਸ਼ ਸਿੰਘ, ਟੈਕਨੀਕਲ ਅਸਿਸਟੈਂਟ, ਸੈਂਸਜ, ਤਹਿਸੀਲ ਸ੍ਰੀ ਮੁਕਤਸਰ ਸਾਹਿਬ ਅਤੇ ਸ਼੍ਰੀ ਹਰੀਸ਼ ਜੋਸ਼ੀ ਲਾਇਬਰੇਰੀਅਨ, ਸੈਂਸਜ ਸੈੱਲ ਤਹਿਸੀਲ ਸ੍ਰੀ ਮੁਕਤਸਰ ਸਾਹਿਬ ਆਦਿ ਮੌਜੂਦ ਸਨ। 

ਹੋਰ ਖ਼ਬਰਾਂ :-  ਵਿਜੀਲੈਂਸ ਬਿਊਰੋ ਨੇ 5,000 ਰੁਪਏ ਰਿਸ਼ਵਤ ਲੈਂਦਾ ਸਹਾਇਕ ਸਬ-ਇੰਸਪੈਕਟਰ ਕੀਤਾ ਕਾਬੂ

Leave a Reply

Your email address will not be published. Required fields are marked *