ਵਪਾਰ ਮੰਡਲ ਵੱਲੋਂ ਡਿਜੀਟਲ ਸਵੈ ਜਨਗਣਨਾ—2027 ਨੂੰ ਸਫਲ ਬਨਾਉਣ ਦੀ ਅਪੀਲ

Chamber of Commerce appeals to make Digital Self-Census-2027 a success

ਸ੍ਰੀ ਮੁਕਤਸਰ ਸਾਹਿਬ, 26 ਨਵੰਬਰ- ਪ੍ਰਿੰਸੀਪਲ ਸੈਂਸਸ ਅਫ਼ਸਰ—ਕਮ—ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ  ਦੇ ਦਿਸ਼ਾ ਨਿਰਦੇਸ਼ਾ ਤੇ ਵਪਾਰ ਮੰਡਲ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਸ੍ਰੀ ਇੰਦਰਜੀਤ ਬਾਂਸਲ ਅਤੇ ਜਨਰਲ ਸਕੱਤਰ ਸ੍ਰੀ ਦੇਸਰਾਜ ਤਨੇਜਾ ਨੇ ਸਮੂਹ ਵਪਾਰੀਆਂ ਅਤੇ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਮਰਦਮ ਸ਼ੁਮਾਰੀ ਵਿੱਚ ਆਪਣੀ ਸਵੈ ਗਨਣਾ ਆਪ ਕਰ ਸਕਦੇ ਹਨ । ਉਹਨਾਂ ਨੇ ਦੱਸਿਆ ਕਿ ਜਨਗਣਨਾ ਦੇ ਦੂਜੇ ਗੇੜ ਵਿੱਚ ਸਵੈ ਗਨਣਾ ਜੋ ਕਿ  30 ਨਵੰਬਰ ਤੱਕ ਜਾਰੀ ਹੈ, ਉਸ ਵਿੱਚ ਹਰ ਪਰਿਵਾਰ ਆਪਣੀ ਜਨਗਣਨਾ ਆਪ ਆਪਣੇ ਕੰਪਿਊਟਰ ਅਤੇ ਮੋਬਾਈਲ ਰਾਹੀਂ www.se.census.gov.in
ਤੇ ਕਰ ਸਕਦੇ ਹਨ। ਸਵੈ ਗਣਨਾ ਕਰਨ ਉਪਰੰਤ ਇੱਕ ਵਿਸ਼ੇਸ਼ ਨੰਬਰ /ਆਈਡੀ ਆਵੇਗੀ ਜਿਸ ਨੂੰ ਤੁਸੀਂ ਨੋਟ  ਕਰਕੇ ਰੱਖਣਾ ਹੈ ।
01 ਦਸੰਬਰ 2026 ਤੋਂ 04 ਜਨਵਰੀ 2027 ਤੱਕ ਜਦੋਂ ਗਿਣਤੀਕਾਰ   ਤੁਹਾਡੇ ਘਰ ਗਿਣਤੀ ਕਰਨ ਆਉਣਗੇ ਉਦੋਂ ਤੁਸੀਂ ਉਹਨਾਂ ਨਾਲ ਇਹ ਆਈਡੀ ਸਾਂਝੀ ਕਰਨੀ ਹੈ । ਵਰਣਨ ਯੋਗ ਹੈ ਕਿ ਇਹ ਦੇਸ਼ ਦੀ ਪਹਿਲੀ ਡਿਜੀਟਲ ਜਨਗਣਨਾ ਹੈ ਜਿਸ ਵਿੱਚ ਆਮ ਪਰਿਵਾਰਾਂ ਅਤੇ ਨਾਗਰਿਕਾਂ ਨੂੰ ਆਪਣੀ ਜਨਗਣਨਾ ਖੁਦ  ਕਰਨ ਦੀ ਸਹੂਲਤ ਦਿੱਤੀ ਗਈ ਹੈ। ਉਹਨਾਂ ਨੇ ਸਵੈ ਗਣਨਾ ਲਈ ਸਲਾਹ ਦਿੱਤੀ ਹੈ ਕਿ  ਪਹਿਲਾਂ ਇੱਕ ਸਾਦੇ ਕਾਗਜ ਉੱਪਰ ਆਪਣੇ ਸਾਰੇ ਪਰਿਵਾਰ ਦੇ ਮੈਂਬਰਾਂ ਦੇ ਨਾਮ , ਹਰੇਕ ਮੈਂਬਰ ਦੇ ਮਾਤਾ ਦਾ ਨਾਮ, ਪਿਤਾ ਦਾ ਨਾਮ ਜਨਮ ਸਥਾਨ ,ਜਨਮ ਮਿਤੀ, ਅਧਾਰ ਨੰਬਰ , ਮੋਬਾਇਲ  ਨੰਬਰ ਆਦਿ ਪਹਿਲਾਂ ਹੀ ਨੋਟ ਕਰਕੇ ਰੱਖੋ ਤਾਂ ਜੋ ਤੁਹਾਨੂੰ ਇਹ ਡਾਟਾ ਭਰਨ ਵਿੱਚ ਕਿਸੇ ਕਿਸਮ ਦੀ ਸਮੱਸਿਆ ਨਾ ਆਵੇ। ਇਸ ਮੌਕੇ ਲੈਕਚਰਾਰ ਅਤੇ ਫੀਲਡ ਟਰੇਨਰ ਸ਼ਮਿੰਦਰ ਬੱਤਰ ਅਤੇ ਸੁਰਿੰਦਰ ਕੁਮਾਰ  ਵੀ ਮੌਜੂਦ ਸਨ। 

ਹੋਰ ਖ਼ਬਰਾਂ :-  ਮੁੱਖ ਮੰਤਰੀ ਵੱਲੋਂ ਨੌਜਵਾਨ ਪੀੜ੍ਹੀ ਨੂੰ ਪੰਜਾਬ ਦੇ ਮਹਾਨ ਵਿਰਸੇ ਬਾਰੇ ਜਾਣੂੰ ਕਰਵਾਉਣ ਲਈ ਅਧਿਆਪਕਾਂ ਨੂੰ ਮੋਹਰੀ ਭੂਮਿਕਾ ਨਿਭਾਉਣ ਦਾ ਸੱਦਾ

Leave a Reply

Your email address will not be published. Required fields are marked *