ਭਾਰਤੀ ਮਹਿਲਾ ਹਾਕੀ ਟੀਮ (Indian Women’s Hockey Team) ਨੇ ਸ਼ਨੀਵਾਰ ਨੂੰ ਰਿਕਾਰਡ ਚੌਥੀ ਵਾਰ ਮਹਿਲਾ ਏਸ਼ੀਅਨ ਚੈਂਪੀਅਨਜ਼ ਟਰਾਫੀ 2026 (Women’s Asian Champions Trophy 2026) ਦਾ ਖ਼ਿਤਾਬ ਆਪਣੇ ਨਾਮ ਕਰ ਲਿਆ ਹੈ। ਫਾਈਨਲ ਮੁਕਾਬਲੇ ਵਿੱਚ ਭਾਰਤ ਨੇ ਓਲੰਪਿਕ ਚਾਂਦੀ ਦਾ ਤਗਮਾ ਜੇਤੂ ਚੀਨ ਨੂੰ 3-1 ਨਾਲ ਹਰਾਇਆ। ਇਸ ਜਿੱਤ ਦੇ ਨਾਲ ਹੀ ਭਾਰਤੀ ਮਹਿਲਾ ਟੀਮ (Indian Women’s Team) ਨੇ ਲਗਾਤਾਰ ਤੀਜੀ ਵਾਰ ਇਹ ਖ਼ਿਤਾਬ ਜਿੱਤਿਆ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ 2023 ਵਿੱਚ ਰਾਂਚੀ ਅਤੇ 2024 ਵਿੱਚ ਰਾਜਗੀਰ ਵਿਖੇ ਇਹ ਖ਼ਿਤਾਬ ਆਪਣੇ ਨਾਮ ਕੀਤਾ ਸੀ।
ਫਾਈਨਲ ਮੈਚ ਵਿੱਚ ਭਾਰਤ ਲਈ ਦੀਪਿਕਾ ਨੇ 38ਵੇਂ ਅਤੇ 43ਵੇਂ ਮਿੰਟ ਵਿੱਚ ਪੈਨਲਟੀ ਕਾਰਨਰ (Penalty Corner) ‘ਤੇ ਗੋਲ ਦਾਗੇ, ਜਦਕਿ ਇਸ਼ਿਕਾ ਨੇ 42ਵੇਂ ਮਿੰਟ ਵਿੱਚ ਫੀਲਡ ਗੋਲ ਕੀਤਾ। ਚੀਨ ਲਈ ਇੱਕੋ-ਇੱਕ ਗੋਲ ਯੁਜੁਨ ਚੇਨ ਨੇ 25ਵੇਂ ਮਿੰਟ ਵਿੱਚ ਦਾਗਿਆ। ਹਾਕੀ ਇੰਡੀਆ ਨੇ ਇਨਾਮੀ ਰਾਸ਼ੀ ਦਾ ਐਲਾਨ ਕੀਤਾ ਇਸ ਸ਼ਾਨਦਾਰ ਜਿੱਤ ਤੋਂ ਬਾਅਦ ਹਾਕੀ ਇੰਡੀਆ (Hockey India) ਨੇ ਸਪੋਰਟ ਸਟਾਫ ਸਮੇਤ ਹਰ ਇੱਕ ਖਿਡਾਰੀ ਲਈ ਇਨਾਮੀ ਰਾਸ਼ੀ ਦਾ ਵੀ ਐਲਾਨ ਕੀਤਾ। ਉਨ੍ਹਾਂ ਨੇ ‘ਐਕਸ’ (X) ‘ਤੇ ਪੋਸਟ ਕਰਕੇ ਹਰੇਕ ਖਿਡਾਰੀ ਨੂੰ 3-3 ਲੱਖ ਰੁਪਏ ਅਤੇ ਸਪੋਰਟ ਸਟਾਫ ਦੇ ਹਰੇਕ ਮੈਂਬਰ ਨੂੰ 1.5 ਲੱਖ ਰੁਪਏ ਦਾ ਨਕਦ ਇਨਾਮ ਦੇਣ ਦਾ ਐਲਾਨ ਕੀਤਾ ਹੈ।